Delhi Metro

DU ਸ਼ਤਾਬਦੀ ਸਮਾਗਮ ‘ਚ ਸ਼ਾਮਲ ਹੋਣ ਲਈ PM ਮੋਦੀ ਨੇ ਦਿੱਲੀ ਮੈਟਰੋ ਦੀ ਕੀਤੀ ਸਵਾਰੀ, ਯਾਤਰੀਆਂ ਨੂੰ ਵੀ ਮਿਲੇ

ਚੰਡੀਗੜ੍ਹ, 30 ਜੂਨ 2023: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦਿੱਲੀ ਮੈਟਰੋ (Delhi Metro) ਦੀ ਸਵਾਰੀ ਕੀਤੀ। ਉਨ੍ਹਾਂ ਇਹ ਦੌਰਾ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਵਰ੍ਹੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਜਾ ਰਹੇ ਹਨ । ਪ੍ਰਧਾਨ ਮੰਤਰੀ ਮੋਦੀ ਨੂੰ ਇੱਥੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਹੈ।

Image

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਟੋਕਨ ਲੈ ਕੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਮੈਟਰੋ ਦੀ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟਰੇਨ ਦੇ ਅੰਦਰ ਸਵਾਰ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਯੂਨੀਵਰਸਿਟੀ ਪਹੁੰਚਣ ਲਈ ਲੋਕ ਕਲਿਆਣ ਮਾਰਗ ਤੋਂ ਵਿਸ਼ਵਵਿਦਿਆਲਿਆ ਸਟੇਸ਼ਨ ਤੱਕ ਮੈਟਰੋ ਵਿੱਚ ਗਏ।

Image

Scroll to Top