ਆਦਮਪੁਰ, 13 ਮਈ 2025: ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਰਾਹੀਂ ਪਾਕਿਸਤਾਨ ਅਤੇ ਉਸ ਦੁਆਰਾ ਪਨਾਹ ਪ੍ਰਾਪਤ ਅੱ.ਤ.ਵਾ.ਦੀ.ਆਂ ਨੂੰ ਸਬਕ ਸਿਖਾਇਆ | ਇਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਪੰਜਾਬ ਦੇ ਆਦਮਪੁਰ ਏਅਰਬੇਸ (Adampur Airbase) ਪਹੁੰਚੇ। ਇੱਥੇ ਉਹ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਹੈ
ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਫੌਜ ਦੇ ਬਹਾਦਰ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਹਵਾਈ ਫੌਜ ਦੇ ਜਵਾਨਾਂ ਨੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਟੂਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇੱਕ ਤਸਵੀਰ ‘ਚ ਪ੍ਰਧਾਨ ਮੰਤਰੀ ਮੋਦੀ ਦੇ ਪਿੱਛੇ ਇੱਕ ਭਾਰਤੀ ਲੜਾਕੂ ਜਹਾਜ਼ ਦਿਖਾਈ ਦੇ ਰਿਹਾ ਹੈ ਅਤੇ ਇਸ ‘ਤੇ ਲਿਖਿਆ ਹੈ- ਦੁਸ਼ਮਣ ਦੇ ਪਾਇਲਟ ਠੀਕ ਤਰ੍ਹਾਂ ਕਿਉਂ ਨਹੀਂ ਸੌਂ ਸਕਦੇ ?
ਪ੍ਰਧਾਨ ਮੰਤਰੀ ਨੇ ਪੋਸਟ ‘ਚ ਲਿਖਿਆ, ‘ਅੱਜ ਸਵੇਰੇ ਮੈਂ ਏਐਫਐਸ ਆਦਮਪੁਰ ਗਿਆ ਅਤੇ ਸਾਡੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਿਆ।’ ਹਿੰਮਤ, ਦ੍ਰਿੜਤਾ ਅਤੇ ਨਿਡਰਤਾ ਦੇ ਪ੍ਰਤੀਕ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ। ਉਨ੍ਹਾਂ ਲਿਖਿਆ ਕਿ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਹੀ ਧੰਨਵਾਦੀ ਰਹੇਗਾ |
ਪ੍ਰਧਾਨ ਮੰਤਰੀ ਮੋਦੀ ਦੀ ਹਵਾਈ ਫੌਜ ਦੇ ਜਵਾਨਾਂ ਨਾਲ ਗੱਲਬਾਤ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਫੌਜ ਦੇ ਜਵਾਨਾਂ ਨੂੰ ਉਤਸ਼ਾਹਿਤ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਰਾਤ 8 ਵਜੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਅੱਤਵਾਦ ਵਿਰੁੱਧ ਭਾਰਤ ਦੇ ਸਖ਼ਤ ਰੁਖ਼ ਨੂੰ ਸਪੱਸ਼ਟ ਕੀਤਾ।
Read More: ਜੇਕਰ ਭਾਰਤ ‘ਤੇ ਕੋਈ ਅੱ.ਤ.ਵਾ.ਦੀ ਹਮਲਾ ਹੋਇਆ, ਤਾਂ ਢੁੱਕਵਾਂ ਜਵਾਬ ਦੇਵਾਂਗੇ: PM ਮੋਦੀ