July 6, 2024 8:48 am
BJP headquarters

ਭਾਜਪਾ ਹੈੱਡਕੁਆਰਟਰ ਪਹੁੰਚੇ PM ਮੋਦੀ, ਆਖਿਆ- ਤੇਲੰਗਾਨਾ ‘ਚ ਲੋਕ ਭਲਾਈ ਕੰਮ ਜਾਰੀ ਰਹਿਣਗੇ

ਚੰਡੀਗੜ੍ਹ, 3 ਦਸੰਬਰ 2023: ਤਿੰਨ ਸੂਬਿਆਂ ਵਿੱਚ ਹੋਈ ਬੰਪਰ ਜਿੱਤ ਤੋਂ ਬਾਅਦ ਭਾਜਪਾ ਦੇ ਵਰਕਰ ਅਤੇ ਆਗੂ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੀ ਭਾਜਪਾ ਹੈੱਡਕੁਆਰਟਰ (BJP headquarters) ਪਹੁੰਚ ਗਏ ਹਨ। ਕੁਝ ਸਮੇਂ ਬਾਅਦ ਉਹ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਕਿ ਤੇਲੰਗਾਨਾ ਦੇ ਭਰਾਵੋ ਅਤੇ ਭੈਣੋ, ਭਾਜਪਾ ਨੂੰ ਸਮਰਥਨ ਦੇਣ ਲਈ ਤੁਹਾਡਾ ਧੰਨਵਾਦ। ਭਾਜਪਾ ਲਈ ਤੁਹਾਡਾ ਸਮਰਥਨ ਪਿਛਲੇ ਕੁਝ ਸਾਲਾਂ ਤੋਂ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਜਾਰੀ ਰਹੇਗਾ। ਤੇਲੰਗਾਨਾ ਨਾਲ ਸਾਡਾ ਰਿਸ਼ਤਾ ਅਟੁੱਟ ਹੈ ਅਤੇ ਅਸੀਂ ਸੂਬੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੇ। ਮੈਂ ਭਾਜਪਾ ਵਰਕਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕਰਦਾ ਹਾਂ

ਇਸ ਦੇ ਨਾਲ ਹੀ ਪ੍ਰਧਾਨ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕਰਕੇ ਜਨਤਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਜਨਤਾ ਨੂੰ ਸਲਾਮ! ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਚੋਣ ਨਤੀਜੇ ਇਹ ਦਰਸਾ ਰਹੇ ਹਨ ਕਿ ਭਾਰਤ ਦੇ ਲੋਕਾਂ ਦਾ ਭਰੋਸਾ ਸਿਰਫ਼ ਸੁਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਵਿੱਚ ਹੈ, ਉਨ੍ਹਾਂ ਦਾ ਵਿਸ਼ਵਾਸ ਭਾਜਪਾ ਵਿੱਚ ਹੈ। ਮੈਂ ਇਨ੍ਹਾਂ ਸਾਰੇ ਰਾਜਾਂ ਦੇ ਪਰਿਵਾਰਕ ਮੈਂਬਰਾਂ, ਖਾਸ ਤੌਰ ‘ਤੇ ਮਾਵਾਂ, ਭੈਣਾਂ, ਧੀਆਂ ਅਤੇ ਸਾਡੇ ਨੌਜਵਾਨ ਵੋਟਰਾਂ ਦਾ ਭਾਜਪਾ ‘ਤੇ ਆਪਣੇ ਪਿਆਰ, ਵਿਸ਼ਵਾਸ ਅਤੇ ਆਸ਼ੀਰਵਾਦ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ।

‘ਇਸ ਮੌਕੇ ਪਾਰਟੀ ਦੇ ਸਾਰੇ ਮਿਹਨਤੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਤੁਸੀਂ ਸਾਰਿਆਂ ਨੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਜਿਸ ਤਰ੍ਹਾਂ ਤੁਸੀਂ ਭਾਜਪਾ ਦੀਆਂ ਵਿਕਾਸ ਅਤੇ ਗਰੀਬ ਕਲਿਆਣਕਾਰੀ ਨੀਤੀਆਂ ਨੂੰ ਲੋਕਾਂ ਵਿਚ ਲਿਆਂਦਾ ਹੈ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ । ਅਸੀਂ ਵਿਕਸਿਤ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ। ਸਾਨੂੰ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਥੱਕਣਾ ਹੈ। ਅਸੀਂ ਭਾਰਤ ਨੂੰ ਜੇਤੂ ਬਣਾਉਣਾ ਹੈ। ਅੱਜ ਅਸੀਂ ਮਿਲ ਕੇ ਇਸ ਦਿਸ਼ਾ ਵਿੱਚ ਇੱਕ ਮਜ਼ਬੂਤ ​​ਕਦਮ ਚੁੱਕਿਆ ਹੈ।