July 4, 2024 7:36 pm
Jalandhar

ਜਲੰਧਰ ਪਹੁੰਚੇ PM ਮੋਦੀ, ਆਖਿਆ- ਬਹਾਦਰੀ ਅਤੇ ਸੇਵਾ ਦੀ ਧਰਤੀ ਹੈ ਪੰਜਾਬ

ਚੰਡੀਗੜ੍ਹ, 24 ਮਈ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਹਿਮਾਚਲ ‘ਚ ਰੈਲੀ ਕਰਨ ਤੋਂ ਬਾਅਦ ਪੰਜਾਬ ਪਹੁੰਚੇ। ਸਭ ਤੋਂ ਪਹਿਲਾਂ ਉਨ੍ਹਾਂ ਗੁਰਦਾਸਪੁਰ ਵਿੱਚ ਰੈਲੀ ਕੀਤੀ। ਹੁਣ ਉਹ ਰੈਲੀ ਕਰਨ ਲਈ ਜਲੰਧਰ (Jalandhar) ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਹਾਦਰੀ ਅਤੇ ਸੇਵਾ ਦੀ ਧਰਤੀ ਹੈ |

ਜਲੰਧਰ ਰੈਲੀ ‘ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਔਖੇ ਸਮੇਂ ‘ਚ ਤੁਸੀਂ ਸਾਰਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ ਸੀ। ਮੈਂ ਰਾਧਾ ਸੁਆਮੀ ਡੇਰੇ ਦੀ ਸੰਤ ਪਰੰਪਰਾ ਨੂੰ ਵੀ ਸਲਾਮ ਕਰਦਾ ਹਾਂ। ਪੰਜਾਬ ਮੇਰੇ ਲਈ ਨਵਾਂ ਨਹੀਂ ਹੈ। ਮੈਂ ਲੰਮਾ ਸਮਾਂ ਪੰਜਾਬ ਵਿੱਚ ਕੰਮ ਕੀਤਾ। ਕਈ ਵਾਰ ਮੈਂ ਇੱਥੇ ਜਲੰਧਰ ਵਿੱਚ ਆਪਣੀਆਂ ਖੁਸ਼ੀਆਂ-ਦੁੱਖਾਂ ਸਾਂਝੀਆਂ ਕੀਤੀਆਂ ਹਨ।

ਜਲੰਧਰ (Jalandhar) ਦਾ ਕੁਲਚਾ ਤੇ ਕੈਂਟ ਦੇ ਪਕੌੜੇ, ਜਲੰਧਰ ਦੇ ਉਸ ਪਿਆਰ ਦਾ ਕਰਜ਼ਾ ਅੱਜ ਵੀ ਮੇਰੇ ਸਿਰ ਹੈ। ਜਲੰਧਰ ਤੋਂ ਸਾਡੇ ਲੋਕ ਵੀ ਵੱਡੀ ਗਿਣਤੀ ਵਿਚ ਮੇਰੇ ਬਨਾਰਸ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਮੈਨੂੰ ਸੰਤ ਰਵਿਦਾਸ ਜੀ ਦੇ ਅਸਥਾਨ ਸ਼ੀਲ ਗੋਵਰਧਨਪੁਰ ਵਿਖੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ।