ਚੰਡੀਗੜ੍ਹ, 20 ਫ਼ਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨਡੀਆਰਐੱਫ (NDRF) ਅਤੇ ਹੋਰ ਸੰਗਠਨਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਐਨਡੀਆਰਐੱਫ ਦੇ ਜਵਾਨਾਂ ਨੇ ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਬਚਾਅ ਕਾਰਜ ਵਿਚ ਹਿੱਸਾ ਲਿਆ ਸੀ। ਭਾਰਤ ਵੱਲੋਂ ਭੇਜੀਆਂ ਗਈਆਂ ਬਚਾਅ ਟੀਮਾਂ ਨੇ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚ ਕਈ ਜਾਨਾਂ ਬਚਾਈਆਂ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਦੌਰਾਨ ਆਪਰੇਸ਼ਨ ਦੋਸਤ ਦੀ ਤਾਰੀਫ਼ ਕੀਤੀ। ਇਸ ਮੌਕੇ ਐਨਡੀਆਰਐਫ ਦੇ ਡੀਜੀ ਅਤੁਲ ਕਰਵਲ ਵੀ ਮੌਜੂਦ ਸਨ।
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਆਪਰੇਸ਼ਨ ਦੋਸਤ ਨਾਲ ਜੁੜੀ ਪੂਰੀ ਟੀਮ, ਭਾਵੇਂ ਉਹ Operation DostNDRF, ਫੌਜ, ਹਵਾਈ ਸੈਨਾ ਜਾਂ ਹੋਰ ਸੇਵਾਵਾਂ ਦੇ ਸਾਡੇ ਭਾਈਵਾਲ ਹੋਣ, ਸਾਰਿਆਂ ਨੇ ਸ਼ਾਨਦਾਰ ਕੰਮ ਕੀਤਾ ਹੈ। ਸਾਡੇ ਡੌਗ ਸਕੁਐਡ ਦੇ ਮੈਂਬਰਾਂ ਨੇ ਵੀ ਸ਼ਾਨਦਾਰ ਕਾਬਲੀਅਤਾਂ ਦਾ ਪ੍ਰਦਰਸ਼ਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਆਪਰੇਸ਼ਨ ਦੋਸਤ () ਭਾਰਤ ਦੇ ਮਨੁੱਖਤਾ ਪ੍ਰਤੀ ਸਮਰਪਣ ਅਤੇ ਸੰਕਟ ਵਿੱਚ ਘਿਰੇ ਦੇਸ਼ਾਂ ਦੇ ਨਾਲ ਖੜੇ ਹੋਣ ਦੀ ਸਾਡੀ ਵਚਨਬੱਧਤਾ ਦੀ ਇੱਕ ਉਦਾਹਰਣ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਆਫ਼ਤ ਲਈ ਭਾਰਤ ਹਮੇਸ਼ਾ ਸਭ ਤੋਂ ਪਹਿਲਾਂ ਜਵਾਬਦੇਹ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਸੱਭਿਆਚਾਰ ਨੇ ਸਾਨੂੰ ਵਸੁਧੈਵ ਕੁਟੁੰਬਕਮ ਦਾ ਪਾਠ ਪੜ੍ਹਾਇਆ ਹੈ। ਇਸ ਲਈ ਚਾਹੇ ਤੁਰਕੀ ਹੋਵੇ ਜਾਂ ਸੀਰੀਆ, ਪੂਰੀ ਟੀਮ ਨੇ ਇਨ੍ਹਾਂ ਭਾਰਤੀ ਕਦਰਾਂ-ਕੀਮਤਾਂ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਸਮਝਦੇ ਹਾਂ। ਭਾਵੇਂ ਕੋਈ ਵੀ ਦੇਸ਼ ਹੋਵੇ, ਜੇਕਰ ਗੱਲ ਮਨੁੱਖਤਾ ਦੀ ਹੋਵੇ, ਮਨੁੱਖੀ ਸੰਵੇਦਨਸ਼ੀਲਤਾ ਦੀ ਹੋਵੇ ਤਾਂ ਭਾਰਤ ਮਨੁੱਖੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਤੁਰਕੀ ‘ਚ ਭੂਚਾਲ ਤੋਂ ਬਾਅਦ ਜਿਸ ਰਫਤਾਰ ਨਾਲ ਤੁਸੀਂ ਸਾਰੇ ਉੱਥੇ ਪਹੁੰਚੇ, ਉਸ ਨੇ ਪੂਰੀ ਦੁਨੀਆ ਦਾ ਧਿਆਨ ਤੁਹਾਡੇ ਵੱਲ ਖਿੱਚਿਆ ਹੈ। ਇਹ ਤੁਹਾਡੀ ਤਿਆਰੀ ਨੂੰ ਦਰਸਾਉਂਦਾ ਹੈ। ਤੁਹਾਡੀ ਸਿਖਲਾਈ ਤੁਹਾਡੇ ਹੁਨਰ ਨੂੰ ਦਰਸਾਉਂਦੀ ਹੈ। ਸਾਡੀ ਸੰਸਕ੍ਰਿਤੀ ਨੇ ਸਾਨੂੰ ‘ਵਸੁਧੈਵ ਕੁਟੁੰਬਕਮ’ ਸਿਖਾਇਆ ਹੈ। ਇਸ ਲਈ ਤੁਰਕੀ ਹੋਵੇ ਜਾਂ ਸੀਰੀਆ, ਪੂਰੀ ਟੀਮ ਨੇ ਇਨ੍ਹਾਂ ਭਾਰਤੀ ਕਦਰਾਂ-ਕੀਮਤਾਂ ਨੂੰ ਪ੍ਰਦਰਸ਼ਿਤ ਕੀਤਾ ਹੈ।ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦੇ ਹਾਂ।