ਚੰਡੀਗੜ੍ਹ, 13 ਸਤੰਬਰ 2024: ਪੈਰਿਸ ਪੈਰਾਲੰਪਿਕ 2024 (Paris Paralympics) ‘ਚ ਭਾਰਤ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਹੈ । ਭਾਰਤ ਅਥਲੀਟਾਂ ਨੇ ਇਸ ਵਾਰ ਰਿਕਾਰਡ 29 ਤਮਗੇ ਭਾਰਤ ਦੀ ਝੋਲੀ ਪਾਏ ਹਨ | ਦੇਸ਼ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ ਪੈਰਾ ਐਥਲੀਟ ਹੁਣ ਭਾਰਤ ਪਰਤ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਪੈਰਾ ਐਥਲੀਟਾਂ ਅਤੇ ਕੋਚਾਂ ਨਾਲ ਮੁਲਾਕਾਤ ਕੀਤੀ ਹੈ ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਖਿਡਾਰੀਆਂ ਅਤੇ ਕੋਚਾਂ ਦਾ ਹੌਸਲਾ ਵਧਾਇਆ। ਇਸ ਦੇ ਨਾਲ ਹੀ ਖਿਡਾਰੀ ਨੇ ਪੀਐਮ ਨਾਲ ਆਪਣੀ ਕਹਾਣੀ ਵੀ ਸਾਂਝੀ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ, ਪੀਐਮ ਮੋਦੀ ਨੇ ਜੈਵਲਿਨ ਥਰੋਅ (Paris Paralympics) ‘ਚ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਅਤੇ ਤੀਰਅੰਦਾਜ਼ੀ ਸਟਾਰ ਸ਼ੀਤਲ ਦੇਵੀ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਯੋਗੇਸ਼ ਕਥੁਨੀਆ ਨੇ ਪੀ.ਐੱਮ ਦੇ ਵੱਖ-ਵੱਖ ਅਰਥ ਵੀ ਸਮਝਾਏ। ਉਨ੍ਹਾਂ ਕਿਹਾ ਕਿ ਦੂਜਿਆਂ ਲਈ ਪੀਐੱਮ ਦਾ ਅਰਥ ਪ੍ਰਧਾਨ ਮੰਤਰੀ ਹੈ, ਪਰ ਸਾਡੇ ਲਈ ਪ੍ਰਧਾਨ ਮੰਤਰੀ ਦਾ ਮਤਲਬ ਸਭ ਤੋਂ ‘ਪਰਮ ਮਿੱਤਰ’ ਹੈ।