ਚੰਡੀਗੜ੍ਹ, 22 ਅਪ੍ਰੈਲ 2025: PM Modi visit to Saudi Arabia: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ (Saudi Arabia) ਲਈ ਰਵਾਨਾ ਹੋ ਚੁੱਕੇ ਹਨ | ਪ੍ਰਧਾਨ ਮੰਤਰੀ ਨੇ ਅਕਸ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਜੇਦਾਹ, ਸਾਊਦੀ ਅਰਬ ਲਈ ਰਵਾਨਾ ਹੋ ਰਿਹਾ ਹਾਂ, ਜਿੱਥੇ ਮੈਂ ਵੱਖ-ਵੱਖ ਬੈਠਕਾਂ ਅਤੇ ਸਮਾਗਮਾਂ ‘ਚ ਸ਼ਾਮਲ ਹੋਵਾਂਗਾ।
ਉਨ੍ਹਾਂ (PM Modi) ਕਿਹਾ ਕਿ ਭਾਰਤ ਸਾਊਦੀ ਅਰਬ ਨਾਲ ਆਪਣੇ ਇਤਿਹਾਸਕ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਪਿਛਲੇ ਦਹਾਕੇ ਦੌਰਾਨ ਦੁਵੱਲੇ ਸਬੰਧਾਂ ਨੇ ਕਾਫ਼ੀ ਤੇਜ਼ੀ ਫੜੀ ਹੈ। ਮੈਨੂੰ ਰਣਨੀਤਕ ਭਾਈਵਾਲੀ ਪ੍ਰੀਸ਼ਦ ਦੀ ਦੂਜੀ ਬੈਠਕ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਮੈਂ ਉੱਥੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਾਂਗਾ।
ਜਿਕਰਯੋਗ ਹੈ ਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਆਪਣੇ ਤੀਜੇ ਕਾਰਜਕਾਲ ‘ਚ ਸਾਊਦੀ ਅਰਬ (Saudi Arabia) ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਪੀਐੱਮ ਮੋਦੀ 2016 ਅਤੇ 2019 ‘ਚ ਉੱਥੇ ਗਏ ਸਨ। ਇਹ ਦੌਰਾ ਸਤੰਬਰ 2023 ‘ਚ ਜੀ-20 ਸੰਮੇਲਨ ਤੋਂ ਇਲਾਵਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਭਾਰਤ ਦੌਰੇ ਤੋਂ ਬਾਅਦ ਆਇਆ ਹੈ। ਉਸੇ ਸਮੇਂ, ਰਣਨੀਤਕ ਭਾਈਵਾਲੀ ਪ੍ਰੀਸ਼ਦ ਦੀ ਪਹਿਲੀ ਬੈਠਕ ਹੋਈ।
ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕਈ ਸਮਝੌਤਿਆਂ (ਐਮਓਯੂ) ‘ਤੇ ਦਸਤਖ਼ਤ ਕੀਤੇ ਜਾ ਸਕਦੇ ਹਨ। ਸਮਝੌਤੇ ਅੰਤਿਮ ਪ੍ਰਵਾਨਗੀ ਦੇ ਪੜਾਅ ‘ਤੇ ਹਨ ਅਤੇ ਪੂਰੇ ਵੇਰਵੇ ਦੌਰੇ ਦੌਰਾਨ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ‘ਚ ਲਗਭਗ 27 ਲੱਖ ਭਾਰਤੀ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਇਹ ਭਾਰਤੀ ਪ੍ਰਵਾਸੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ। ਭਾਰਤ ਅਤੇ ਸਾਊਦੀ ਅਰਬ ਵਿਚਕਾਰ ਕੂਟਨੀਤਕ ਸਬੰਧ 1947 ਵਿੱਚ ਸਥਾਪਿਤ ਹੋਏ ਸਨ।
2010 ‘ਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ‘ਰਣਨੀਤਕ ਭਾਈਵਾਲੀ’ ਦੇ ਪੱਧਰ ਤੱਕ ਉੱਚਾ ਕੀਤਾ ਗਿਆ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਨਿਯਮਿਤ ਤੌਰ ‘ਤੇ ਉੱਚ-ਪੱਧਰੀ ਦੌਰੇ ਹੁੰਦੇ ਰਹੇ ਹਨ। ਸਾਲ 2024 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਭਾਰਤ ਦੇ 11 ਮੰਤਰੀ ਸਾਊਦੀ ਅਰਬ ਦਾ ਦੌਰਾ ਕਰ ਚੁੱਕੇ ਹਨ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਤੇ ਖਣਿਜ ਮੰਤਰੀ ਨੇ ਵੀ ਨਵੰਬਰ 2024 ਅਤੇ ਫਰਵਰੀ 2025 ਵਿੱਚ ਭਾਰਤ ਦਾ ਦੌਰਾ ਕੀਤਾ ਸੀ।
Read More: ਸਾਊਦੀ ਅਰਬ ਦੌਰੇ ‘ਤੇ ਜਾਣਗੇ PM ਮੋਦੀ, ਦੋਵਾਂ ਦੇਸ਼ਾਂ ਵਿਚਾਲੇ ਹੋਣਗੇ ਅਹਿਮ ਸਮਝੌਤੇ