ਚੰਡੀਗੜ੍ਹ, 23 ਅਗਸਤ 2023: ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ 15ਵਾਂ ਬ੍ਰਿਕਸ ਸੰਮੇਲਨ (BRICS Summit) ਸ਼ੁਰੂ ਹੋ ਗਿਆ ਹੈ। ਬ੍ਰਿਕਸ ਦੇਸ਼ਾਂ ਦੇ ਆਗੂ, ਲਾਵਰੋਵ, ਸੈਂਡਟਨ ਕਨਵੈਨਸ਼ਨ ਸੈਂਟਰ ਵਿਖੇ ਹੱਥ ਫੜ ਕੇ ਫੋਟੋਆਂ ਖਿਚਵਾਉਂਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਇੱਕ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਗਰੁੱਪ ਫੋਟੋ ਸੈਸ਼ਨ ਦੌਰਾਨ ਹਰੇਕ ਆਗੂ ਦੇ ਖੜ੍ਹੇ ਹੋਣ ਦੀ ਥਾਂ ਨਿਸ਼ਚਿਤ ਕੀਤੀ ਗਈ। ‘ਨਿਊਜ਼ ਏਜੰਸੀ ਏਐਨਆਈ’ ਮੁਤਾਬਕ ਜਦੋਂ ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨਾਲ ਸਟੇਜ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਜ਼ਮੀਨ ‘ਤੇ ਤਿਰੰਗਾ ਦੇਖਿਆ। ਪ੍ਰਧਾਨ ਮੰਤਰੀ ਨੇ ਤੁਰੰਤ ਰਾਸ਼ਟਰੀ ਝੰਡਾ ਚੁੱਕ ਲਿਆ ਅਤੇ ਸਾਫ਼-ਸਫ਼ਾਈ ਨਾਲ ਆਪਣੀ ਜੈਕੇਟ ਦੀ ਜੇਬ ਵਿੱਚ ਰੱਖ ਲਿਆ।
ਦੂਜੇ ਪਾਸੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਵੀ ਆਪਣੇ ਦੇਸ਼ ਦਾ ਝੰਡਾ ਚੁੱਕ ਲਿਆ, ਪਰ ਇਸ ਨੂੰ ਸਟਾਫ਼ ਨੂੰ ਸੌਂਪ ਦਿੱਤਾ। ਇਸ ਅਧਿਕਾਰੀ ਨੇ ਪੀ.ਐੱਮ ਮੋਦੀ ਨੂੰ ਤਿਰੰਗਾ ਦੇਣ ਦੀ ਬੇਨਤੀ ਵੀ ਕੀਤੀ, ਪਰ ਉਨ੍ਹਾਂ ਨੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ।ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਜੀ-20 ਵਿੱਚ ਅਫਰੀਕੀ ਸੰਘ ਨੂੰ ਸ਼ਾਮਲ ਕਰਨ ਲਈ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਬ੍ਰਿਕਸ ਦਾ ਵਿਸਥਾਰ ਕੀਤਾ ਜਾਵੇ। ਇਸ ਵਿੱਚ ਹੋਰ ਦੇਸ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਰਵਾਇਤੀ ਦਵਾਈ ਦੇ ਖੇਤਰ ਵਿੱਚ ਇੱਕ ਬਿਗ ਕੈਟ ਅਲਾਇੰਸ ਬਣਾਉਣ ਦੀ ਲੋੜ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਬ੍ਰਿਕਸ ਵਿੱਚ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਦਾ ਸਿਹਰਾ ਦੱਖਣੀ ਅਫਰੀਕਾ ਨੂੰ ਜਾਂਦਾ ਹੈ। ਜੀ-20 ‘ਚ ਵੀ ਅਸੀਂ ਗਲੋਬਲ ਸਾਊਥ ਨੂੰ ਮਹੱਤਵ ਦੇਣਾ ਚਾਹੁੰਦੇ ਹਾਂ। 2016 ਵਿੱਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੁਝਾਅ ਦਿੱਤਾ। ਸਾਰੇ ਬ੍ਰਿਕਸ ਭਾਈਵਾਲਾਂ ਨਾਲ ਮਿਲ ਕੇ, ਅਸੀਂ ਸਾਰਥਕ ਯੋਗਦਾਨ ਦੇਣਾ ਜਾਰੀ ਰੱਖਾਂਗੇ।
ਉਨ੍ਹਾਂ ਕਿਹਾ ਆਕੀ ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਉੱਪਰ ਹੈ। ਬ੍ਰਿਕਸ ਦੇਸ਼ਾਂ ਨੂੰ ਆਰਥਿਕ ਮੋਰਚੇ ‘ਤੇ ਸਹਿਯੋਗ ਕਰਨਾ ਹੋਵੇਗਾ। ਭਾਰਤ ਬਹੁਤ ਜਲਦੀ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣ ਜਾਵੇਗਾ ਅਤੇ ਅਸੀਂ ਦੁਨੀਆ ਦਾ ਵਿਕਾਸ ਇੰਜਣ ਬਣ ਜਾਵਾਂਗੇ। ਭਾਰਤ ਨੇ ਕਾਰੋਬਾਰ ਕਰਨ ਦੀ ਸੌਖ ਦੇ ਖੇਤਰ ਵਿੱਚ ਬਹੁਤ ਸੁਧਾਰ ਕੀਤਾ ਹੈ। ਮੈਂ ਬ੍ਰਿਕਸ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੰਦਾ ਹਾਂ।
ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਸੰਮੇਲਨ ਦੌਰਾਨ ਮੋਦੀ ਨੂੰ ਕਿਹਾ- ਅਸੀਂ ਭਾਰਤ ਨੂੰ ਹੋਰ ਚੀਤਾ ਦੇਣਾ ਚਾਹੁੰਦੇ ਹਾਂ। ਕੀ ਤੁਹਾਨੂੰ ਉਨ੍ਹਾਂ ਦੀ ਲੋੜ ਹੈ, ਕਿਉਂਕਿ ਤੁਸੀਂ ਇਸ ਸਮੇਂ ਉਸ ਦੇਸ਼ ਤੋਂ ਹੋ ਜਿਸ ਨੂੰ ‘ਚਿਤਿਆ ਦਾ ਘਰ’ ਕਿਹਾ ਜਾਂਦਾ ਹੈ। ਅਸੀਂ ਇਕੱਠੇ ਮਿਲ ਕੇ ਚੰਦਰਯਾਨ 3 ਮਿਸ਼ਨ ਵਿੱਚ ਤੁਹਾਡੀ ਸਫਲਤਾ ਦਾ ਆਨੰਦ ਮਾਣਾਂਗੇ।
ਮੰਗਲਵਾਰ ਨੂੰ 15ਵੇਂ ਬ੍ਰਿਕਸ ਸੰਮੇਲਨ (BRICS Summit) ਦੇ ਤਹਿਤ ਵਪਾਰਕ ਸਮਾਗਮ ਕੀਤਾ ਗਿਆ। ਹਾਲਾਂਕਿ ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਇਸ ‘ਚ ਹਿੱਸਾ ਨਹੀਂ ਲਿਆ। ਫੋਰਮ ‘ਚ ਚੀਨ ਦੇ ਪ੍ਰਤੀਨਿਧੀ ਨੇ ਕਿਹਾ- ਜਿਨਪਿੰਗ ਨੇ ਬ੍ਰਿਕਸ ਦੇ ਵਿਸਤਾਰ ਦੀ ਗੱਲ ਕੀਤੀ ਹੈ, ਤਾਂ ਕਿ ਅੰਤਰਰਾਸ਼ਟਰੀ ਸਰਹੱਦ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਚੀਨ ਹਰ ਜਗ੍ਹਾ ਆਪਣਾ ਦਬਦਬਾ ਨਹੀਂ ਭਾਲਦਾ। ਇਹ ਸਾਡੇ ਡੀਐਨਏ ਵਿੱਚ ਨਹੀਂ ਹੈ।