ਸ਼ੁਭਾਂਸ਼ੂ ਸ਼ੁਕਲਾ

PM ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਏ ਸ਼ੁਭਾਂਸ਼ੂ ਸ਼ੁਕਲਾ ਨਾਲ ਕੀਤੀ ਗੱਲਬਾਤ

ਦੇਸ਼, 28 ਜੂਨ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ ਹੈ, ਜੋ ਇਸ ਸਮੇਂ ਨਾਸਾ ਦੇ ਐਕਸਿਓਮ 4 ਮਿਸ਼ਨ ਅਧੀਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੇ ਦੌਰੇ ‘ਤੇ ਹਨ। ਸ਼ੁਭਾਂਸ਼ੂ ਸ਼ੁਕਲਾ ਬੁੱਧਵਾਰ ਨੂੰ ਇੱਕ ਇਤਿਹਾਸਕ ਯਾਤਰਾ ‘ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਏ, ਜੋ ਕਿ 41 ਸਾਲਾਂ ਦੇ ਅੰਤਰਾਲ ਤੋਂ ਬਾਅਦ ਮਨੁੱਖੀ ਪੁਲਾੜ ਉਡਾਣ ‘ਚ ਭਾਰਤ ਦੀ ਵਾਪਸੀ ਨੂੰ ਦਰਸਾਉਂਦਾ ਹੈ।

ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਇਸ ਮਿਸ਼ਨ ‘ਚ ਪੋਲੈਂਡ ਦੇ ਸਲਾਵੋਸ ਉਜਨਾਂਸਕੀ-ਵਿਸਨੀਵਸਕੀ, ਹੰਗਰੀ ਦੇ ਟੋਬੋਰ ਕਾਪੂ ਅਤੇ ਮਿਸ਼ਨ ਕਮਾਂਡਰ ਪੈਗੀ ਵਿਟਸਨ ਵੀ ਸ਼ਾਮਲ ਹਨ। ਐਕਸਿਓਮ-4 ਮਿਸ਼ਨ ਦੀ ਟੀਮ ਬੁੱਧਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਈ। ਇਹ ਟੀਮ ਦੋ ਹਫ਼ਤਿਆਂ ਲਈ ਉੱਥੇ ਵਿਗਿਆਨਕ ਪ੍ਰਯੋਗ ਕਰੇਗੀ। ਇਸ ਤੋਂ ਪਹਿਲਾਂ 1984 ‘ਚ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਸੋਵੀਅਤ ਯੂਨੀਅਨ ਦੇ ਮਿਸ਼ਨ ਅਧੀਨ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ।

ਕੌਣ ਹਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ

ਸ਼ੁਭਾਂਸ਼ੂ ਸ਼ੁਕਲਾ ਨੇ 2006 ‘ਚ ਭਾਰਤੀ ਹਵਾਈ ਫੌਜ ‘ਚ ਇੱਕ ਲੜਾਕੂ ਪਾਇਲਟ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ 2019 ‘ਚ ਗਗਨਯਾਨ ਮਿਸ਼ਨ ਲਈ ਇੱਕ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ। 2019 ਅਤੇ 2021 ਦੇ ਵਿਚਾਲੇ ਉਨ੍ਹਾਂ ਨੇ ਰੂਸ ਦੇ ਯੂਰੀ ਗਾਗਰਿਨ ਕੋਸਮੋਨੌਟ ਸਿਖਲਾਈ ਕੇਂਦਰ ‘ਚ ਮੁੱਢਲੀ ਸਿਖਲਾਈ ਲਈ। ਇਸ ਤੋਂ ਬਾਅਦ 2025 ‘ਚ ਉਨ੍ਹਾਂ ਨੇ ਸਪੇਸਐਕਸ ‘ਚ ਆਪਣੀ ਸਿਖਲਾਈ ਪੂਰੀ ਕੀਤੀ।

Read More: ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਆਪਣੇ 3 ਸਾਥੀਆਂ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੇ

Scroll to Top