ਸ਼੍ਰੀਨਗਰ, 06 ਜੂਨ 2025: ਕੇਂਦਰ ਸਰਕਾਰ ਅੱਜ ਜੰਮੂ-ਕਸ਼ਮੀਰ ਦੇ ਨਾਲ ਦੇਸ਼ ਵਾਸੀਆਂ ਨੂੰ ਇਕ ਤੋਹਫ਼ਾ ਦੇਣ ਜਾ ਰਹੀ ਹੈ | ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਨਾਬ ਪੁਲ (Chenab Bridge) ਦਾ ਨਿਰੀਖਣ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਾਮਿਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਚਨਾਬ ਰੇਲ ਪੁਲ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨਾਲ ਮੁਲਾਕਾਤ ਕੀਤੀ।
ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ
ਪ੍ਰਧਾਨ ਮੰਤਰੀ ਮੋਦੀ ਛੇਤੀ ਹੀ ਇਸ ਪੁਲ (Chenab Bridge) ਦਾ ਉਦਘਾਟਨ ਕਰਕੇ ਲੋਕ ਅਰਪਣ ਕਰਨਗੇ। ਇਹ ਪੁਲ ਨਦੀ ਤੋਂ 359 ਮੀਟਰ ਦੀ ਉਚਾਈ ‘ਤੇ ਬਣਿਆ ਚਨਾਬ ਰੇਲ ਪੁਲ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਪੁਲ ਹੈ। ਇਹ ਪੁਲ 1,315 ਮੀਟਰ ਲੰਬਾ ਸਟੀਲ ਆਰਚ ਪੁਲ ਹੈ ਜੋ ਭੂਚਾਲਾਂ ਅਤੇ ਹਵਾ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਪੁਲ ਦਾ ਇੱਕ ਮਹੱਤਵਪੂਰਨ ਪ੍ਰਭਾਵ ਜੰਮੂ ਅਤੇ ਸ਼੍ਰੀਨਗਰ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਹੋਵੇਗਾ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ
ਪ੍ਰਧਾਨ ਮੰਤਰੀ ਮੋਦੀ ਅੱਜ ਕਟਰਾ ਤੋਂ ਸ੍ਰੀਨਗਰ ਤੱਕ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (USBRL) ‘ਤੇ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੇ ਨਾਲ ਹੀ ਰੇਲਵੇ ਬੋਰਡ ਦੇ ਸੂਚਨਾ ਅਤੇ ਪ੍ਰਚਾਰ ਦੇ ਕਾਰਜਕਾਰੀ ਨਿਰਦੇਸ਼ਕ ਦਿਲੀਪ ਕੁਮਾਰ ਦਾ ਕਹਿਣਾ ਹੈ ਕਿ “ਰੇਲਵੇ ਨੇ ਇਸ ਸੈਕਸ਼ਨ (ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ) ‘ਤੇ ਦੋ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਦੋ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਰੋਜ਼ਾਨਾ ਸ਼੍ਰੀ ਮਾਤਾ ਵੈਸ਼ਨੋ ਦੇਵੀ, ਕਟਰਾ ਤੋਂ ਸ਼੍ਰੀਨਗਰ ਲਈ ਚੱਲਣਗੀਆਂ।
ਉਨ੍ਹਾਂ ਦੱਸਿਆ ਇੱਕ ਰੇਲਗੱਡੀ ਸਵੇਰੇ 8.10 ਵਜੇ ਅਤੇ ਦੂਜੀ ਦੁਪਹਿਰ 1455 ਵਜੇ (2.55 ਵਜੇ) ਰਵਾਨਾ ਹੋਵੇਗੀ। ਸਵੇਰੇ 8.10 ਵਜੇ ਰਵਾਨਾ ਹੋਣ ਵਾਲੀ ਰੇਲਗੱਡੀ ਬਨਿਹਾਲ ਤੋਂ ਲੰਘਦੇ ਹੋਏ ਲਗਭਗ 3 ਘੰਟਿਆਂ ‘ਚ ਸਵੇਰੇ 11.10 ਵਜੇ ਸ਼੍ਰੀਨਗਰ ਪਹੁੰਚੇਗੀ। ਦੁਪਹਿਰ 1455 ਵਜੇ (2.55 ਵਜੇ) ਰਵਾਨਾ ਹੋਣ ਵਾਲੀ ਰੇਲਗੱਡੀ ਸ਼ਾਮ 6 ਵਜੇ ਸ਼੍ਰੀਨਗਰ ਪਹੁੰਚੇਗੀ।
ਇਸਦੇ ਨਾਲ ਹੀ ਦੂਜੇ ਪਾਸੇ ਤੋਂ 26404 ਰੇਲਗੱਡੀ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀਨਗਰ ਤੋਂ ਰਵਾਨਾ ਹੋਵੇਗੀ ਅਤੇ ਇਹ ਸ਼੍ਰੀ ਮਾਤਾ ਵੈਸ਼ਨੋ ਦੇਵੀ, ਕਟਰਾ ਸਟੇਸ਼ਨ ਪਹੁੰਚੇਗੀ। ਦੂਜੀ ਰੇਲਗੱਡੀ ਦੁਪਹਿਰ 2 ਵਜੇ ਸ਼੍ਰੀਨਗਰ ਤੋਂ ਰਵਾਨਾ ਹੋਵੇਗੀ ਅਤੇ ਰੋਜ਼ਾਨਾ ਸ਼ਾਮ 1705 ਵਜੇ (5:05 ਵਜੇ) ਸ਼੍ਰੀ ਮਾਤਾ ਵੈਸ਼ਨੋ ਦੇਵੀ ਪਹੁੰਚੇਗੀ। ਇਸ ‘ਚ ਅੱਠ ਡੱਬੇ ਹੋਣਗੇ। ਟ੍ਰੇਨ ਐਗਜ਼ੀਕਿਊਟਿਵ ਕਲਾਸ ਅਤੇ ਕੁਰਸੀਆਂ ਵਾਲੀਆਂ ਕਾਰਾਂ ਵੀ ਸ਼ਾਮਲ ਹਨ |
Read More: ਚਨਾਬ ਨਦੀ ‘ਤੇ ਸਲਾਲ ਡੈਮ ਦੇ ਸਾਰੇ ਗੇਟ ਬੰਦ, ਨਦੀ ਦੇ ਪਾਣੀ ਦਾ ਪੱਧਰ ਘਟਿਆ