PM Modi

ਸ਼੍ਰੀਲੰਕਾ ਸਰਕਾਰ ਵੱਲੋਂ PM ਮੋਦੀ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ’ ਨਾਲ ਸਨਮਾਨਿਤ

ਚੰਡੀਗੜ੍ਹ, 05 ਅਪ੍ਰੈਲ 2025: ਸ਼੍ਰੀਲੰਕਾ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੂੰ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ’ (Sri Lanka Mitra Vibhushan Award) ਨਾਲ ਸਨਮਾਨਿਤ ਕੀਤਾ ਹੈ। ਸ਼੍ਰੀਲੰਕਾ ਦੀ ਸਰਕਾਰ ਇਹ ਸਨਮਾਨ ਉਨ੍ਹਾਂ ਦੇਸ਼ਾਂ ਦੇ ਮੁਖੀਆਂ ਨੂੰ ਦਿੰਦੀ ਹੈ ਜਿਨ੍ਹਾਂ ਦੇ ਸ਼੍ਰੀਲੰਕਾ ਨਾਲ ਚੰਗੇ ਸਬੰਧ ਹਨ। ਭਾਰਤ ਦੇ ਸ਼੍ਰੀਲੰਕਾ ਨਾਲ ਇਤਿਹਾਸਕ ਤੌਰ ‘ਤੇ ਚੰਗੇ ਸਬੰਧ ਰਹੇ ਹਨ।

ਇਸ ਤੋਂ ਇਲਾਵਾ ਜਦੋਂ ਸ਼੍ਰੀਲੰਕਾ ਆਰਥਿਕ ਸੰਕਟ ‘ਚੋਂ ਗੁਜ਼ਰ ਰਿਹਾ ਸੀ, ਤਾਂ ਭਾਰਤ ਪਹਿਲਾ ਦੇਸ਼ ਸੀ ਜਿਸਨੇ ਸ਼੍ਰੀਲੰਕਾ ਵੱਲ ਮਦਦ ਦਾ ਹੱਥ ਵਧਾਇਆ। ਹੁਣ ਇਨ੍ਹਾਂ ਚੰਗੇ ਸਬੰਧਾਂ ਨੂੰ ਮਾਨਤਾ ਦਿੰਦੇ ਹੋਏ ਸ਼੍ਰੀਲੰਕਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਦਿੱਤਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਮਿੱਤਰ ਵਿਭੂਸ਼ਣਮ ਸਨਮਾਨ’ ਮੈਡਲ ਦੇ ਕੇ ਸਨਮਾਨਿਤ ਕੀਤਾ।

ਸਨਮਾਨਿਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੁਆਰਾ ਸ਼੍ਰੀਲੰਕਾ ਮਿੱਤਰ ਵਿਭੂਸ਼ਣਯ ਪੁਰਸਕਾਰ (Sri Lanka Mitra Vibhushan Award) ਨਾਲ ਸਨਮਾਨਿਤ ਹੋਣਾ ਨਾ ਸਿਰਫ਼ ਮੇਰੇ ਲਈ ਬਲਕਿ 140 ਕਰੋੜ ਭਾਰਤੀਆਂ ਲਈ ਇੱਕ ਸਨਮਾਨ ਹੈ। ਇਹ ਸ਼੍ਰੀਲੰਕਾ ਅਤੇ ਭਾਰਤ ਦੇ ਲੋਕਾਂ ਵਿਚਕਾਰ ਇਤਿਹਾਸਕ ਸਬੰਧਾਂ ਅਤੇ ਡੂੰਘੀ ਦੋਸਤੀ ਨੂੰ ਦਰਸਾਉਂਦਾ ਹੈ ਅਤੇ ਇਸ ਲਈ ਮੈਂ ਰਾਸ਼ਟਰਪਤੀ, ਸ਼੍ਰੀਲੰਕਾ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।

ਪੀਐਮ ਮੋਦੀ ਨੇ ਕਿਹਾ ਕਿ ‘ਭਾਰਤ ਅਤੇ ਸ਼੍ਰੀਲੰਕਾ ਦੇ ਸਦੀਆਂ ਪੁਰਾਣੇ ਅਧਿਆਤਮਿਕ ਅਤੇ ਪਿਆਰ ਭਰੇ ਸਬੰਧ ਹਨ।’ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 1960 ‘ਚ ਗੁਜਰਾਤ ਦੇ ਅਰਾਵਲੀ ਤੋਂ ਮਿਲੇ ਭਗਵਾਨ ਬੁੱਧ ਦੇ ਅਵਸ਼ੇਸ਼ ਜਨਤਕ ਦਰਸ਼ਨਾਂ ਲਈ ਸ਼੍ਰੀਲੰਕਾ ਭੇਜੇ ਜਾ ਰਹੇ ਹਨ। ਭਾਰਤ ਤ੍ਰਿੰਕੋਮਾਲੀ ‘ਚ ਤਿਰੂਕੋਨੇਸ਼ਵਰਮ ਮੰਦਰ ਦੇ ਨਵੀਨੀਕਰਨ ‘ਚ ਸਹਾਇਤਾ ਕਰੇਗਾ।

ਅਸੀਂ ਮਛੇਰਿਆਂ ਦੀ ਰੋਜ਼ੀ-ਰੋਟੀ ਨਾਲ ਸਬੰਧਤ ਮੁੱਦਿਆਂ ‘ਤੇ ਵੀ ਚਰਚਾ ਕੀਤੀ, ਅਸੀਂ ਇਸ ਗੱਲ ‘ਤੇ ਸਹਿਮਤ ਹੋਏ ਕਿ ਸਾਨੂੰ ਇਸ ਮਾਮਲੇ ‘ਚ ਮਾਨਵਤਾਵਾਦੀ ਸਹਾਇਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਅਸੀਂ ਮਛੇਰਿਆਂ ਦੀ ਤੁਰੰਤ ਰਿਹਾਈ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਵਾਪਸ ਕਰਨ ‘ਤੇ ਵੀ ਜ਼ੋਰ ਦਿੱਤਾ। ਭਾਰਤ ਅਤੇ ਸ਼੍ਰੀਲੰਕਾ ਦੇ ਸਬੰਧ ਆਪਸੀ ਵਿਸ਼ਵਾਸ ਅਤੇ ਸਦਭਾਵਨਾ ‘ਤੇ ਅਧਾਰਤ ਹਨ।

Read More: ਬੈਂਕਾਕ ‘ਚ PM ਮੋਦੀ ਦੀ ਮੁਹੰਮਦ ਯੂਨਸ ਨਾਲ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

Scroll to Top