NDA ਸੰਸਦੀ ਦਲ

NDA ਸੰਸਦੀ ਦਲ ਦੀ ਬੈਠਕ ਦੌਰਾਨ PM ਮੋਦੀ ਦਾ ਸਨਮਾਨ, ਅਹਿਮ ਮਤੇ ਕੀਤੇ ਪਾਸ

ਦਿੱਲੀ, 05 ਅਗਸਤ 2025: ਰਾਸ਼ਟਰੀ ਲੋਕਤੰਤਰੀ ਗਠਜੋੜ (NDA) ‘ਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਅੱਜ ਸੰਸਦੀ ਦਲ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਸਨਮਾਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱ.ਤ.ਵਾ.ਦ ਵਿਰੁੱਧ ਆਪ੍ਰੇਸ਼ਨ ਸੰਧੂਰ ਚਲਾਉਣ ਲਈ ਸਾਰੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਸਾਰੇ ਐਨਡੀਏ ਸੰਸਦ ਮੈਂਬਰਾਂ ਨੂੰ ਵੀ ਸੰਬੋਧਨ ਕਰਨਗੇ। ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਐਨਡੀਏ ‘ਚ ਸ਼ਾਮਲ ਪਾਰਟੀਆਂ ਦੇ ਆਗੂਆਂ ਦੀ ਇਹ ਪਹਿਲੀ ਬੈਠਕ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਐਨਡੀਏ ਦੀ ਬੈਠਕ ‘ਚ ਪਹਿਲਗਾਮ ਅੱ.ਤ.ਵਾ.ਦੀ ਹਮਲੇ ਅਤੇ ਇਸਦੇ ਜਵਾਬ ‘ਚ ਭਾਰਤੀ ਫੌਜ ਦੇ ਆਪ੍ਰੇਸ਼ਨ ਸੰਧੂਰ ਸਬੰਧੀ ਇੱਕ ਮਤਾ ਵੀ ਪਾਸ ਕੀਤਾ ਗਿਆ। ਇਸ ‘ਚ, ਐਨਡੀਏ ਸੰਸਦੀ ਪਾਰਟੀ ਨੇ ‘ਆਪਰੇਸ਼ਨ ਸੰਧੂਰ’ ਅਤੇ ‘ਆਪਰੇਸ਼ਨ ਮਹਾਦੇਵ’ ਦੌਰਾਨ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਸਮਰਪਣ ਨੂੰ ਸਲਾਮ ਕੀਤਾ।

ਜਿਕਰਯੋਗ ਹੈ ਕਿ ਆਪ੍ਰੇਸ਼ਨ ਸੰਧੂਰ ਇਸ ਸਾਲ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਪਾਕਿਸਤਾਨ ਸਮਰਥਿਤ ਅੱ.ਤ.ਵਾ.ਦੀ ਸੰਗਠਨ ਦ ਰੇਜ਼ਿਸਟੈਂਸ ਫਰੰਟ (ਟੀਆਰਐਫ) ਦੁਆਰਾ ਕੀਤਾ ਗਿਆ ਇੱਕ ਘਿਨਾਉਣਾ ਅਤੇ ਕਾਇਰਾਨਾ ਹਮਲਾ ਸੀ। ਐਨਡੀਏ ਦੇ ਮਤੇ ‘ਚ ਕਿਹਾ ਗਿਆ ਹੈ ਕਿ ਪਹਿਲਗਾਮ ਹਮਲੇ ‘ਚ ਧਰਮ ਦੇ ਆਧਾਰ ‘ਤੇ 26 ਨਿਰਦੋਸ਼ ਸੈਲਾਨੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ।

ਮਤੇ ‘ਚ ਕਿਹਾ ਗਿਆ ਹੈ ਕਿ ਪਹਿਲਗਾਮ ‘ਚ ਅੱ.ਤ.ਵਾ.ਦੀਆਂ ਦੀ ਕਾਇਰਤਾਪੂਰਨ ਕਾਰਵਾਈ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਅਪ੍ਰੈਲ ਨੂੰ ਬਿਹਾਰ ਦੀ ਧਰਤੀ ਤੋਂ ਅੱ.ਤ.ਵਾ.ਦ ਵਿਰੁੱਧ ਇੱਕ ਸਖ਼ਤ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅੱ.ਤ.ਵਾ.ਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪਛਾਣ ਕਰੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।

ਐਨਡੀਏ ‘ਚ ਸ਼ਾਮਲ ਸੰਸਦ ਮੈਂਬਰਾਂ ਨੇ ਇਸ ਮਤੇ ‘ਚ ਪ੍ਰਧਾਨ ਮੰਤਰੀ ਮੋਦੀ ਦੀ ਨਿਰਣਾਇਕ ਲੀਡਰਸ਼ਿਪ ਸ਼ੈਲੀ, ਦੂਰਦਰਸ਼ਤਾ ਅਤੇ ਅੱ.ਤ.ਵਾ.ਦ ਵਿਰੁੱਧ ‘ਨਵੇਂ ਭਾਰਤ’ ਦੇ ਉਨ੍ਹਾਂ ਦੇ ਸੰਕਲਪ ਦੀ ਪ੍ਰਸ਼ੰਸਾ ਕੀਤੀ। ਇਸ ਮਤੇ ਦੇ ਮੁਤਾਬਕ ਫੌਜ ਦੇ ਆਪ੍ਰੇਸ਼ਨ ਸੰਧੂਰ ਨੂੰ ਔਰਤਾਂ ਤੋਂ ਵਿਸ਼ੇਸ਼ ਸਮਰਥਨ ਮਿਲਿਆ।

ਮਤੇ ਦੇ ਅੰਤ ‘ਚ ਇਹ ਕਿਹਾ ਕਿ ਅਮਰੀਕਾ ਨੇ ਟੀਆਰਐਫ ਨੂੰ ਇੱਕ ਵਿਸ਼ਵਵਿਆਪੀ ਅੱ.ਤ.ਵਾ.ਦੀ ਸੰਗਠਨ ਘੋਸ਼ਿਤ ਕੀਤਾ ਹੈ। ਬ੍ਰਿਕਸ ਦੇਸ਼ਾਂ ਦੀ ਕਾਨਫਰੰਸ ਨੇ ਅੱ.ਤ.ਵਾ.ਦ ਵਿਰੁੱਧ ਦੋਹਰੇ ਮਾਪਦੰਡਾਂ ਦੀ ਵੀ ਨਿੰਦਾ ਕੀਤੀ। ਇਹ ਭਾਰਤ ਦੀ ਕੂਟਨੀਤਕ ਜਿੱਤ ਅਤੇ ਵਿਸ਼ਵਵਿਆਪੀ ਪ੍ਰਭਾਵ ਦਾ ਪ੍ਰਤੀਕ ਹੈ। ਐਨਡੀਏ ਸੰਸਦ ਮੈਂਬਰਾਂ ਨੇ ਇੱਕ ਵਿਕਸਤ, ਸੁਰੱਖਿਅਤ ਅਤੇ ਸ਼ਾਂਤੀਪੂਰਨ ਭਾਰਤ ਬਣਾਉਣ ਲਈ ਆਪਣੇ ਯਤਨ ਜਾਰੀ ਰੱਖਣ ਦਾ ਵੀ ਸੰਕਲਪ ਲਿਆ।

Read More: ਯੂਪੀ ‘ਚ ਵੀ ਬਣਨਗੀਆਂ ਬ੍ਰਹਮੋਸ ਮਿਜ਼ਾਈਲਾਂ, ਸਵਦੇਸ਼ੀ ਨੂੰ ਉਤਸ਼ਾਹਿਤ ਕਰਨ ਦੇਸ਼ ਵਾਸੀ: PM ਮੋਦੀ

Scroll to Top