Union Cabinet Meeting

ਕੇਂਦਰੀ ਮੰਤਰੀ ਬੈਠਕ ‘ਚ PM ਮੋਦੀ ਸਰਕਾਰ ਦਾ ਏਜੰਡਾ ਕਰਨਗੇ ਪੇਸ਼, ਜਾਤੀ ਜਨਗਣਨਾ ‘ਤੇ ਜ਼ੋਰ

ਦਿੱਲੀ, 04 ਜੂਨ 2025: Union Cabinet Meeting: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਦੀ ਪ੍ਰਧਾਨਗੀ ਕਰਨਗੇ। ਮੋਦੀ ਸਰਕਾਰ 9 ਜੂਨ ਨੂੰ ਆਪਣੇ ਤੀਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਕਰੇਗੀ। ਅਜਿਹੀ ਸਥਿਤੀ ‘ਚ 11 ਸਾਲਾਂ ਦੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ, ਯੋਜਨਾਵਾਂ ਅਤੇ ਨੀਤੀਆਂ ਦੇ ਵਿਆਪਕ ਪ੍ਰਚਾਰ ਲਈ ਕੈਬਨਿਟ ਬੈਠਕ ‘ਚ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ।

ਇਨ੍ਹਾਂ ‘ਚੋਂ ਜਾਤੀ ਜਨਗਣਨਾ ਕਰਵਾਉਣ ਦਾ ਫੈਸਲਾ ਵਿਆਪਕ ਪ੍ਰਚਾਰ ਲਈ ਚੁਣਿਆ ਗਿਆ ਹੈ। ਇਸ ਲਈ, 25 ਜੂਨ ਤੱਕ ਦੇਸ਼ ਭਰ ‘ਚ ਇੱਕ ਵਿਆਪਕ ਮੁਹਿੰਮ ਸ਼ੁਰੂ ਕਰਨ ਲਈ ਇੱਕ ਕਾਰਜ ਯੋਜਨਾ ਵੀ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਭਾਰਤ ਦੁਆਰਾ ਆਪ੍ਰੇਸ਼ਨ ਸੰਧੂਰ ਰਾਹੀਂ ਅੱ.ਤ.ਵਾ.ਦ ‘ਤੇ ਕੀਤੇ ਹਮਲੇ ਦਾ ਲਾਭ ਉਠਾਉਣ ਲਈ ਇੱਕ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ।

ਇਸ ਬੈਠਕ ( Union Cabinet Meeting) ‘ਚ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਅਤੇ ਅੱ.ਤ.ਵਾ.ਦੀਆਂ ‘ਤੇ ਹਮਲਾ ਕਰਨ ਲਈ ਸ਼ੁਰੂ ਕੀਤੇ ਫੌਜੀ ਆਪ੍ਰੇਸ਼ਨ, ਆਪ੍ਰੇਸ਼ਨ ਸਿੰਦੂਰ ਦੇ ਪ੍ਰਚਾਰ ‘ਤੇ ਚਰਚਾ ਕੀਤੀ ਜਾਵੇਗੀ। ਬੈਠਕ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਨਾਲ, ਕੈਬਨਿਟ ਸਕੱਤਰ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਇੱਕ ਪੇਸ਼ਕਾਰੀ ਦੇਣਗੇ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪ੍ਰੇਸ਼ਨ ਸੰਧੂਰ ‘ਤੇ ਇੱਕ ਪੇਸ਼ਕਾਰੀ ਦੇਣਗੇ।

ਅਧਿਕਾਰਤ ਸੂਤਰਾਂ ਮੁਤਾਬਕ ਸ਼ਾਮ 4:30 ਵਜੇ ਸ਼ੁਰੂ ਹੋਣ ਵਾਲੀ ਬੈਠਕ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਸਾਰੇ ਮਹੱਤਵਪੂਰਨ ਮੰਤਰਾਲੇ ਇੱਕ ਸਾਲ ਦੇ ਕੰਮ ਦੇ ਵੇਰਵੇ ਪੇਸ਼ ਕਰਨਗੇ। ਬੈਠਕ ਦੌਰਾਨ ਕੈਬਨਿਟ ਸਕੱਤਰ ਡਾ. ਟੀਵੀ ਸੋਮਨਾਥਨ ਇੱਕ ਸਾਲ ਦੇ ਕਾਰਜਕਾਲ ਦੌਰਾਨ ਵੱਖ-ਵੱਖ ਖੇਤਰਾਂ ਦੇ ਵਿਕਾਸ ਲਈ ਲਏ ਫੈਸਲਿਆਂ ‘ਤੇ ਇੱਕ ਪੇਸ਼ਕਾਰੀ ਦੇਣਗੇ।

Read More: Union Cabinet Meeting: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ, ਪੇਸ਼ ਕੀਤਾ ਜਾਵੇਗਾ ਆਪ੍ਰੇਸ਼ਨ ਸਿੰਦੂਰ ਦਾ ਰਿਪੋਰਟ ਕਾਰਡ

Scroll to Top