ਬਿਹਾਰ, 20 ਜੂਨ 2025: ਪ੍ਰਧਾਨ ਮੰਤਰੀ ਮੋਦੀ ਅੱਜ 20 ਜੂਨ ਨੂੰ ਬਿਹਾਰ (Bihar) ਨੂੰ ਪ੍ਰਧਾਨ ਮੰਤਰੀ ਸ਼ਹਿਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 53,666 ਲਾਭਪਾਤਰੀਆਂ ਦੇ ਖਾਤਿਆਂ ‘ਚ ਪਹਿਲੀ ਕਿਸ਼ਤ ਵਜੋਂ ਕੁੱਲ 51 ਹਜ਼ਾਰ ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕਰਨਗੇ | ਇਸਦੇ ਨਾਲ ਹੀ ਇੱਕ ਹੋਰ ਵੰਦੇ ਭਾਰਤ ਟ੍ਰੇਨ ਦਾ ਤੋਹਫ਼ਾ ਦੇਣਗੇ। ਨਵੀਂ ਵੰਦੇ ਭਾਰਤ ਟ੍ਰੇਨ ਪਟਨਾ ਅਤੇ ਗੋਰਖਪੁਰ ਵਿਚਕਾਰ ਚੱਲੇਗੀ।
ਵੰਦੇ ਭਾਰਤ ਟ੍ਰੇਨ ਪਾਟਲੀਪੁੱਤਰ ਤੋਂ ਦੁਪਹਿਰ ਲਗਭਗ 3:30 ਵਜੇ ਰਵਾਨਾ ਹੋਵੇਗੀ ਅਤੇ ਮੁਜ਼ੱਫਰਪੁਰ, ਮੋਤੀਹਾਰੀ-ਬੇਤੀਆ ਹੁੰਦੇ ਹੋਏ ਰਾਤ 10:30 ਵਜੇ ਗੋਰਖਪੁਰ ਪਹੁੰਚੇਗੀ। ਇਹ 483 ਕਿਲੋਮੀਟਰ ਦੀ ਇਸ ਯਾਤਰਾ ਨੂੰ ਲਗਭਗ 7 ਘੰਟਿਆਂ ‘ਚ ਪੂਰਾ ਕਰੇਗੀ। ਹੁਣ ਤੱਕ ਇਸ ਰੂਟ ‘ਤੇ ਪਟਨਾ ਤੋਂ ਗੋਰਖਪੁਰ ਜਾਣ ਲਈ ਵੱਖ-ਵੱਖ ਟ੍ਰੇਨਾਂ ਫੜਨੀਆਂ ਪੈਂਦੀਆਂ ਸਨ। ਇਸ ‘ਚ 11 ਘੰਟੇ ਲੱਗਦੇ ਸਨ।
ਪ੍ਰਧਾਨ ਮੰਤਰੀ ਮੋਦੀ ਸੀਵਾਨ ‘ਚ ਆਪਣੀ ਜਨ ਸਭਾ ਤੋਂ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਹ ਬਿਹਾਰ ਤੋਂ ਚੱਲਣ ਵਾਲੀ 8ਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ। ਇਹ ਸ਼ਨੀਵਾਰ ਨੂੰ ਛੱਡ ਕੇ ਹਫ਼ਤੇ ‘ਚ 6 ਦਿਨ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਦਿਨਾਂ ਦੇ ਅੰਦਰ ਦੂਜੀ ਵਾਰ ਬਿਹਾਰ ਆ ਰਹੇ ਹਨ। ਉਹ ਅੱਜ ਸਿਵਾਨ ਦੇ ਜਸੋਲੀ ‘ਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਹ ਬਿਹਾਰ ਦੇ ਲੋਕਾਂ ਨੂੰ 5736 ਕਰੋੜ ਰੁਪਏ ਦੀਆਂ 22 ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨਗੇ |
ਪ੍ਰਧਾਨ ਮੰਤਰੀ ਸ਼ਹਿਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 53,666 ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹਿਲੀ ਕਿਸ਼ਤ ਵਜੋਂ ਕੁੱਲ 51 ਹਜ਼ਾਰ ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕਰਨਗੇ। ਇਸ ਤੋਂ ਇਲਾਵਾ, 6684 ਸ਼ਹਿਰੀ ਗਰੀਬ ਪਰਿਵਾਰਾਂ ਨੂੰ ਪੱਕੇ ਘਰਾਂ ਦੀਆਂ ਚਾਬੀਆਂ ਸੌਂਪ ਕੇ ਗ੍ਰਹਿ ਪ੍ਰਵੇਸ਼ ਵੀ ਦਿੱਤਾ ਜਾਵੇਗਾ। ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 11 ਪ੍ਰੋਜੈਕਟਾਂ ਅਤੇ ਨਮਾਮੀ ਗੰਗੇ ਮਿਸ਼ਨ ਦੇ 4 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ‘ਤੇ ਕੁੱਲ 2997 ਕਰੋੜ ਰੁਪਏ ਖਰਚ ਕੀਤੇ ਜਾਣਗੇ।
Read More: PM ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਜਨਮਦਿਨ ‘ਤੇ ਦਿੱਤੀ ਵਧਾਈ