ਚੰਡੀਗੜ੍ਹ, 22 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਦੇ ਦੂਜੇ ਦਿਨ ਬੁੱਧਵਾਰ ਨੂੰ ਰਾਤ ਕਰੀਬ 9 ਵਜੇ (ਅਮਰੀਕੀ ਸਮੇਂ ਮੁਤਾਬਕ) ਵ੍ਹਾਈਟ ਹਾਊਸ ਵਿਚ ਰਾਤ ਦੇ ਖਾਣੇ ਲਈ ਪਹੁੰਚੇ। ਇੱਥੇ ਰਾਸ਼ਟਰਪਤੀ ਜੋਅ ਬਿਡੇਨ ਅਤੇ ਫਸਟ ਲੇਡੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਿਨਰ ਵਿੱਚ ਭਾਰਤੀ ਐਨਐਸਏ ਅਜੀਤ ਡੋਭਾਲ ਅਤੇ ਅਮਰੀਕਾ ਦੇ ਐਨਐਸਏ ਜੇਕ ਸੁਲੀਵਾਨ ਮੌਜੂਦ ਸਨ।
ਜੋਅ ਬਿਡੇਨ ਜੋੜੇ ਦੇ ਨਿੱਜੀ ਰਾਤ ਦੇ ਖਾਣੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜੈਪੁਰ ਦੇ ਕਾਰੀਗਰਾਂ ਦੁਆਰਾ ਬਣਾਇਆ ਮੈਸੂਰ ਚੰਦਨ ਦਾ ਇੱਕ ਵਿਸ਼ੇਸ਼ ਬੋਕਸ ਤੋਹਫਾ ਦਿੱਤਾ। ਇਸ ਬਕਸੇ ਦੇ ਅੰਦਰ ਭਗਵਾਨ ਗਣੇਸ਼ ਦੀ ਮੂਰਤੀ ਅਤੇ ਇੱਕ ਦੀਵਾ ਦੇ ਨਾਲ ਛੋਟੇ ਬਕਸੇ ਵਿੱਚ 10 ਤੋਹਫ਼ੇ ਹਨ। ਇਹ ਸਾਰੇ ਤੋਹਫ਼ੇ ਭਾਰਤੀ ਪਰੰਪਰਾ ਅਨੁਸਾਰ ਤੈਅ ਕੀਤੇ ਗਏ ਹਨ। ਇਨ੍ਹਾਂ ਵਿਚ ਪੰਜਾਬ ‘ਚ ਬਣਿਆ ਘਿਓ ਵੀ ਸ਼ਾਮਲ ਹੈ |
ਇਸਦੇ ਨਾਲ ਹੀ ਚਾਂਦੀ ਦਾ ਨਾਰੀਅਲ ਜੋ ਕਿ ਇਹ ਪੱਛਮੀ ਬੰਗਾਲ ਦੇ ਕਾਰੀਗਰਾਂ ਦੁਆਰਾ ਬਣਾਇਆ ਗਿਆ ਹੈ। ਚਿੱਟੇ ਤਿਲਜੋ ਕਿ ਤਾਮਿਲਨਾਡੂ ਵਿੱਚ ਉਗਾਏ ਜਾਂਦੇ ਹਨ। 24 ਕੈਰਟ ਸ਼ੁੱਧਤਾ ਦਾ ਇੱਕ ਹੱਥ ਨਾਲ ਬਣਿਆ ਸੋਨੇ ਦਾ ਸਿੱਕਾ ਰੱਖਿਆ ਗਿਆ ਹੈ। ਇਸ ਨੂੰ ਰਾਜਸਥਾਨ ਦੇ ਕਾਰੀਗਰਾਂ ਨੇ ਬਣਾਇਆ ਹੈ | ਝਾਰਖੰਡ ਵਿੱਚ ਹੱਥਾਂ ਨਾਲ ਬੁਣੇ ਹੋਏ ਤੁਸਾਰ ਰੇਸ਼ਮੀ ਕੱਪੜਾ | ਲੰਬੇ ਦਾਣੇ ਵਾਲੇ ਚੌਲ ਜੋ ਕਿ ਉਤਰਾਖੰਡ ਤੋਂ ਲਿਆਂਦਾ ਗਿਆ ਸੀ | ਇਸ ਦੇ ਨਾਲ ਗੁੜ ਦਾ ਇੱਕ ਟੁਕੜਾ ਜੋ ਕਿ ਮਹਾਰਾਸ਼ਟਰ ਤੋਂ ਆਯਾਤ ਕੀਤਾ ਗਿਆ ਹੈ। ਬਾਕਸ ਵਿੱਚ 99.5 ਕੇਰੇਟ ਸ਼ੁੱਧ ਚਾਂਦੀ ਦਾ ਸਿੱਕਾ ਰੱਖਿਆ ਗਿਆ ਹੈ। ਇਸ ਨੂੰ ਰਾਜਸਥਾਨ ਦੇ ਕਾਰੀਗਰਾਂ ਨੇ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਡਾ. ਜਿਲ ਬਿਡੇਨ ਨੂੰ 7.5 ਕੈਰੇਟ ਦਾ ਹਰਾ ਹੀਰਾ ਤੋਹਫ਼ਾ ਵਿੱਚ ਦਿੱਤਾ ਹੈ |
ਇਸਦੇ ਨਾਲ ਹੀ ਨੈਸ਼ਨਲ ਸਾਇੰਸ ਫਾਊਂਡੇਸ਼ਨ ਪਹੁੰਚੇ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣ ਲਈ ਪ੍ਰਤਿਭਾ ਦੀ ਲੋੜ ਹੈ। ਇੱਕ ਪਾਸੇ ਜਿੱਥੇ ਅਮਰੀਕਾ ਵਿੱਚ ਉੱਚ ਪੱਧਰੀ ਵਿੱਦਿਅਕ ਸੰਸਥਾਵਾਂ ਅਤੇ ਉੱਨਤ ਤਕਨਾਲੋਜੀ ਹੈ, ਉੱਥੇ ਭਾਰਤ ਵਿੱਚ ਸਭ ਤੋਂ ਵੱਧ ਨੌਜਵਾਨ ਹਨ। ਇਸ ਲਈ ਮੈਨੂੰ ਭਰੋਸਾ ਹੈ ਕਿ ਭਾਰਤ-ਅਮਰੀਕਾ ਭਾਈਵਾਲੀ ਟਿਕਾਊ ਵਿਸ਼ਵ ਵਿਕਾਸ ਦਾ ਇੰਜਣ ਸਾਬਤ ਹੋਵੇਗੀ।