ਚੰਡੀਗੜ੍ਹ 25 ਮਾਰਚ 2024: ਉਜੈਨ ‘ਚ ਵਿਸ਼ਵ ਪ੍ਰਸਿੱਧ ਜਯੋਤਿਰਲਿੰਗ ਸ਼੍ਰੀ ਮਹਾਂਕਾਲੇਸ਼ਵਰ (Sri Mahakaleshwar) ਦੇ ਪਵਿੱਤਰ ਅਸਥਾਨ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨ ਅੱਗ ਲੱਗ ਗਈ। ਪੁਜਾਰੀ ਸਮੇਤ 13 ਜਣੇ ਸੜ ਗਏ। ਆਰਤੀ ਦੌਰਾਨ ਗੁਲਾਲ ਸੁੱਟਣ ਕਾਰਨ ਅੱਗ ਲੱਗ ਭੜਕ ਗਈ ।
ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਉਜੈਨ ਦੇ ਮਹਾਕਾਲ ਮੰਦਿਰ ਵਿਚ ਵਾਪਰੀ ਘਟਨਾ ਬੇਹੱਦ ਦੁਖਦਾਈ ਹੈ। ਮੈਂ ਜ਼ਖਮੀ ਸ਼ਰਧਾਲੂਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸੂਬਾ ਸਰਕਾਰ ਦੀ ਅਗਵਾਈ ਵਿਚ ਸਥਾਨਕ ਪ੍ਰਸ਼ਾਸਨ ਜ਼ਖਮੀਆਂ ਨੂੰ ਹਰ ਸੰਭਵ ਮੱਦਦ ਪ੍ਰਦਾਨ ਕਰ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਣ ਉਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਮੰਤਰੀ ਕੈਲਾਸ਼ ਵਿਜੇਵਰਗੀਆ ਇੰਦੌਰ ਦੇ ਹਸਪਤਾਲ ਵਿਚ ਜ਼ਖਮੀਆਂ ਨੂੰ ਮਿਲੇ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦਾ ਕਹਿਣਾ ਹੈ ਕਿ ਰੱਬ ਦੀ ਕਿਰਪਾ ਨਾਲ ਕੋਈ ਵੱਡੀ ਤ੍ਰਾਸਦੀ ਨਹੀਂ ਵਾਪਰੀ। ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ। ਮੈਂ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜ਼ਖਮੀਆਂ ਦਾ ਸਹੀ ਇਲਾਜ ਕੀਤਾ ਜਾਵੇਗਾ ਅਤੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਘੱਟੋ-ਘੱਟ 1-1 ਲੱਖ ਰੁਪਏ ਦੇ ਕੇ ਮਦਦ ਕਰੇ।