New Parliament Building

PM ਮੋਦੀ ਵਲੋਂ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ, ਸੰਸਦ ‘ਚ ਰਾਸ਼ਟਰੀ ਚਿੰਨ੍ਹ ਵਜੋਂ ‘ਸੇਂਗੋਲ’ ਸਥਾਪਿਤ

ਚੰਡੀਗੜ੍ਹ, ਮਈ 28 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵਾਂ ਸੰਸਦ ਭਵਨ (New Parliament Building) ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਉਦਘਾਟਨ ਤੋਂ ਪਹਿਲਾਂ ਪੀਐਮ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦਾ ਨਿਰਮਾਣ ਕਰਨ ਵਾਲੇ ਵਰਕਰਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵੀ ਸੌਂਪੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ ਹੀ ਭਾਰਤ ਦੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਹੋਇਆ ਹੈ, ਸਾਡੇ ਦਿਲ ਅਤੇ ਦਿਮਾਗ ਮਾਣ ਅਤੇ ਉਮੀਦ ਨਾਲ ਭਰ ਗਏ ਹਨ। ਇਹ ਪ੍ਰਸਿੱਧ ਇਮਾਰਤ ਸ਼ਕਤੀਕਰਨ, ਸੁਪਨਿਆਂ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣ ਦਾ ਪੰਘੂੜਾ ਬਣੇ। ਇਹ ਸਾਡੇ ਮਹਾਨ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲੈ ਜਾਵੇ।

Image

ਉਦਘਾਟਨ ਸਮਾਗਮ ਤੋਂ ਪਹਿਲਾਂ ਪੀਐਮ ਮੋਦੀ ਨੇ ‘ਸੇਂਗੋਲ’ (Sengol) ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ‘ਚ ਲੋਕ ਸਭਾ ਸਪੀਕਰ ਦੀ ਕੁਰਸੀ ਨੇੜੇ ਰਾਜਦੰਡ ‘ਸੇਂਗੋਲ’ ਲਗਾਇਆ। ਨਵੇਂ ਸੰਸਦ ਭਵਨ ਵਿੱਚ ਇਸਦੀ ਸਥਾਪਨਾ ਤੋਂ ਪਹਿਲਾਂ, ਇਤਿਹਾਸਕ ‘ਸੇਂਗੋਲ’ ਪ੍ਰਧਾਨ ਮੰਤਰੀ ਮੋਦੀ ਨੂੰ ਆਦਿਨਮ (ਹਿੰਦੂ ਮੱਠਾਂ ਦੇ ਮੁਖੀਆਂ) ਦੁਆਰਾ ਸੌਂਪਿਆ ਗਿਆ ਸੀ। ਸੰਸਦ ਭਵਨ ਵਿੱਚ ਅੰਮ੍ਰਿਤ ਕਾਲ ਦੇ ਰਾਸ਼ਟਰੀ ਚਿੰਨ੍ਹ ਵਜੋਂ ‘ਸੇਂਗੋਲ’ ਸਥਾਪਤ ਕੀਤਾ ਗਿਆ ਹੈ।

Image

‘ਸੇਂਗੋਲ’ ਦੀ ਸਥਾਪਨਾ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਵੱਖ-ਵੱਖ ਹਿੰਦੂ ਮੱਠਾਂ ਦੇ ਮੁਖੀਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਹ ਉਹੀ ਸੇਂਗੋਲ ਹੈ, ਜਿਸ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 14 ਅਗਸਤ ਦੀ ਰਾਤ ਨੂੰ ਆਪਣੀ ਰਿਹਾਇਸ਼ ‘ਤੇ ਕਈ ਨੇਤਾਵਾਂ ਦੀ ਮੌਜੂਦਗੀ ‘ਚ ਸਵੀਕਾਰ ਕੀਤਾ ਸੀ।

Image

ਨਵੇਂ ਸੰਸਦ ਭਵਨ (New Parliament Building) ਦਾ ਉਦਘਾਟਨ ਸਮਾਗਮ ਵੈਦਿਕ ਰੀਤੀ-ਰਿਵਾਜਾਂ ਤੋਂ ਬਾਅਦ ਰਵਾਇਤੀ ‘ਪੂਜਾ’ ਨਾਲ ਸ਼ੁਰੂ ਹੋਇਆ। ਪੂਜਾ ਦੌਰਾਨ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਪੂਜਾ ਤੋਂ ਬਾਅਦ ਪਤਵੰਤੇ ਲੋਕ ਸਭਾ ਚੈਂਬਰ ਅਤੇ ਨਵੀਂ ਬਿਲਡਿੰਗ ‘ਚ ਰਾਜ ਸਭਾ ਚੈਂਬਰ ਦੇ ਪਰਿਸਰ ਦਾ ਨਿਰੀਖਣ ਕਰਨਗੇ।

ਜਾਣੋ ਪੂਰਾ ਪ੍ਰੋਗਰਾਮ ਹੈ:-

ਪਹਿਲੇ ਪੜਾਅ ਵਿੱਚ 7:30 ਤੋਂ 8:30 ਤੱਕ ਹਵਨ ਅਤੇ ਪੂਜਾ
ਸੇਂਗੋਲ 8:30 ਅਤੇ 9:00 ਦੇ ਵਿਚਕਾਰ ਸਥਾਪਤ ਕੀਤਾ ਗਿਆ
ਸਵੇਰੇ 9:00 ਵਜੇ ਲੋਕ ਸਭਾ ਚੈਂਬਰਾਂ ਵਿੱਚ ਪ੍ਰੋਗਰਾਮ
ਸੰਸਦ ਦੀ ਲਾਬੀ ਵਿੱਚ ਸਵੇਰੇ 9:30 ਵਜੇ ਪ੍ਰਾਰਥਨਾ ਸਭਾ
12:07 ‘ਤੇ ਰਾਸ਼ਟਰੀ ਗੀਤ ਅਤੇ 12:10 ‘ਤੇ ਰਾਜ ਸਭਾ ਦੇ ਉਪ ਚੇਅਰਮੈਨ ਦੁਆਰਾ ਸਵਾਗਤੀ ਭਾਸ਼ਣ
12:17 ਵਜੇ ਤੋਂ ਸੰਸਦ ‘ਤੇ ਦੋ ਫਿਲਮਾਂ ਦੀ ਸਕ੍ਰੀਨਿੰਗ
12:29 ‘ਤੇ ਉਪ ਰਾਸ਼ਟਰਪਤੀ ਧਨਖੜ ਦਾ ਸੰਦੇਸ਼, ਇਸ ਤੋਂ ਬਾਅਦ ਰਾਸ਼ਟਰਪਤੀ ਦਾ ਸੰਦੇਸ਼
ਲੋਕ ਸਭਾ ਸਪੀਕਰ ਓਮ ਬਿਰਲਾ ਦਾ 12:43 ਵਜੇ ਭਾਸ਼ਣ
ਪ੍ਰਧਾਨ ਮੰਤਰੀ ਦੁਪਹਿਰ 1:00 ਵਜੇ ਵਿਸ਼ੇਸ਼ ਸਿੱਕਾ ਅਤੇ ਮੋਹਰ ਜਾਰੀ ਕਰਨਗੇ
1:10 ਵਜੇ ਪੀਐਮ ਮੋਦੀ ਦਾ ਭਾਸ਼ਣ। ਇਸ ਤੋਂ ਬਾਅਦ ਦੁਪਹਿਰ 1.30 ਵਜੇ ਧੰਨਵਾਦ ਦਾ ਮਤਾ।

Scroll to Top