ਦੱਖਣੀ ਅਫਰੀਕਾ, 22 ਨਵੰਬਰ 2025: ਦੱਖਣੀ ਅਫਰੀਕਾ ਨੇ ਪਹਿਲੀ ਵਾਰ ਅਫਰੀਕਾ ‘ਚ ਹੋ ਰਹੇ G20 ਸੰਮੇਲਨ ‘ਚ ਗਰੀਬ ਅਤੇ ਜਲਵਾਯੂ ਪ੍ਰਭਾਵਤ ਦੇਸ਼ਾਂ ਦੇ ਹਿੱਤਾਂ ‘ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਵੀ ਬੈਠਕ ‘ਚ ਸ਼ਾਮਲ ਹੋਏ | ਉਨ੍ਹਾਂ ਨੇ ਸਾਰਿਆਂ ਨੂੰ ਵਿਕਾਸ ਲਈ ਨਵੇਂ ਮਾਪਦੰਡ ਨਿਰਧਾਰਤ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ G20 ਸੰਮੇਲਨ ਸੰਬੰਧੀ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਕੀਤੀਆਂ ਹਨ। ਉਨ੍ਹਾਂ ਲਿਖਿਆ, “ਮੈਂ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ G20 ਸੰਮੇਲਨ ਦੇ ਪਹਿਲੇ ਸੈਸ਼ਨ ਵਿੱਚ ਹਿੱਸਾ ਲਿਆ। ਇਹ ਸੈਸ਼ਨ ਸਮਾਵੇਸ਼ੀ ਅਤੇ ਟਿਕਾਊ ਵਿਕਾਸ ‘ਤੇ ਕੇਂਦ੍ਰਿਤ ਸੀ।”
ਅਫਰੀਕਾ ਪਹਿਲੀ ਵਾਰ G20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਇਸ ਲਈ ਹੁਣ ਸਾਡੇ ਵਿਕਾਸ ਪੈਰਾਡਾਈਮ ‘ਤੇ ਮੁੜ ਵਿਚਾਰ ਕਰਨ ਅਤੇ ਵਿਕਾਸ ਦੀ ਚੋਣ ਕਰਨ ਦਾ ਸਹੀ ਸਮਾਂ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਅਤੇ ਗ੍ਰਹਿ ਦੇ ਸੰਤੁਲਨ ਨੂੰ ਬਣਾਈ ਰੱਖੇ। ਭਾਰਤ ਦੇ ਪ੍ਰਾਚੀਨ ਵਿਚਾਰ, ਖਾਸ ਕਰਕੇ ਸੰਪੂਰਨ ਮਾਨਵਤਾਵਾਦ ਦਾ ਸਿਧਾਂਤ, ਸਾਨੂੰ ਅੱਗੇ ਵਧਣ ਦਾ ਰਸਤਾ ਦਿਖਾਉਂਦੇ ਹਨ।
ਮੈਂ ਸਰਵਪੱਖੀ ਵਿਕਾਸ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਕੁਝ ਠੋਸ ਸੁਝਾਅ ਪੇਸ਼ ਕੀਤੇ ਹਨ। ਪਹਿਲਾਂ, G20 ਗਲੋਬਲ ਪਰੰਪਰਾਗਤ ਗਿਆਨ ਭੰਡਾਰ ਬਣਾਉਣ ਦਾ ਪ੍ਰਸਤਾਵ। ਭਾਰਤ ਕੋਲ ਪਰੰਪਰਾਗਤ ਗਿਆਨ ਦਾ ਵਿਸ਼ਾਲ ਖਜ਼ਾਨਾ ਹੈ। ਇਹ ਪਹਿਲ ਸਾਡੀ ਸਮੂਹਿਕ ਬੁੱਧੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ‘ਚ ਮੱਦਦ ਕਰੇਗੀ ਅਤੇ ਬਿਹਤਰ ਸਿਹਤ ਅਤੇ ਜੀਵਨ ਪੱਧਰ ਲਈ ਰਾਹ ਪੱਧਰਾ ਕਰੇਗੀ। ਅਫਰੀਕਾ ਦੀ ਤਰੱਕੀ ਦੁਨੀਆ ਦੀ ਤਰੱਕੀ ਹੈ। ਭਾਰਤ ਹਮੇਸ਼ਾ ਅਫਰੀਕਾ ਦੇ ਨਾਲ ਖੜ੍ਹਾ ਰਿਹਾ ਹੈ।
ਇਸਦੇ ਨਾਲ ਹੀ ਡਰੱਗ-ਟੈਰਰ ਨੈੱਟਵਰਕਾਂ ਨਾਲ ਨਜਿੱਠਣ ਲਈ G20 ਪਹਿਲ – ਡਰੱਗ ਤਸਕਰੀ ਅਤੇ ਅੱ.ਤ.ਵਾ.ਦ ਵਿਚਕਾਰ ਡੂੰਘੇ ਗਠਜੋੜ ਨੂੰ ਕੱਟਣ ਲਈ ਇੱਕ ਸਾਂਝਾ ਵਿਸ਼ਵਵਿਆਪੀ ਯਤਨ ‘ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪਹਿਲ ਵਿੱਤੀ ਪ੍ਰਵਾਹ ਨੂੰ ਰੋਕੇਗੀ, ਤਸਕਰੀ ਨੈੱਟਵਰਕਾਂ ਨੂੰ ਤੋੜੇਗੀ ਅਤੇ ਅੱ.ਤ.ਵਾ.ਦ ਦੇ ਆਰਥਿਕ ਸਰੋਤਾਂ ਨੂੰ ਕਮਜ਼ੋਰ ਕਰੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਇੱਕ ਵਿਕਾਸ ਮਾਡਲ ਦੀ ਜ਼ਰੂਰਤ ਹੈ ਜੋ ਕੁਦਰਤ ਨੂੰ ਸੰਤੁਲਿਤ ਕਰੇ ਅਤੇ ਹਰ ਖੇਤਰ, ਖਾਸ ਕਰਕੇ ਅਫਰੀਕਾ ਵਰਗੇ ਉੱਭਰ ਰਹੇ ਮਹਾਂਦੀਪਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰੇ।
Read More: ਮੇਰੀ ਮਾਂ ਸ਼ੇਖ ਹਸੀਨਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮੈਂ ਭਾਰਤ ਸਰਕਾਰ ਦਾ ਧੰਨਵਾਦੀ ਰਹਾਂਗਾ: ਸਜੀਬ ਵਾਜ਼ੇਦ




