ਚੰਡੀਗੜ੍ਹ, 30 ਦਸੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਰਾਮ ਨਗਰੀ ਅਯੁੱਧਿਆ (Ayodhya) ‘ਚ ਪਹੁੰਚੇ ਹਨ। ਇੱਥੇ ਪ੍ਰਧਾਨ ਮੰਤਰੀ ਮੋਦੀ 8 ਕਿਲੋਮੀਟਰ ਲੰਬਾ ਰੋਡ ਸ਼ੋਅ ਕਰ ਰਹੇ ਹਨ। ਪ੍ਰਧਾਨ ਮੰਤਰੀ ਇੱਥੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਅਯੁੱਧਿਆ ਧਾਮ ਹਵਾਈ ਅੱਡੇ ਅਤੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ।
ਦੋਵੇਂ ਸਥਾਨਾਂ ਨੂੰ ਰਾਮਕਥਾ ਵਿਸ਼ੇ ‘ਤੇ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ 16 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਮੋਦੀ ਤੀਜੀ ਵਾਰ ਰਾਮ ਨਗਰੀ ਆਏ ਹਨ। ਪਹਿਲੀ ਵਾਰ ਉਨ੍ਹਾਂ ਨੇ 5 ਅਗਸਤ 2020 ਨੂੰ ਰਾਮ ਮੰਦਰ ਭੂਮੀ ਪੂਜਨ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ 23 ਅਕਤੂਬਰ 2022 ਨੂੰ ਦੀਪ ਉਤਸਵ ਵਿੱਚ ਹਿੱਸਾ ਲਿਆ |
ਰੋਡ ਸ਼ੋਅ ਦੌਰਾਨ 51 ਥਾਵਾਂ ‘ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ। 23 ਸੰਸਕ੍ਰਿਤ ਸਕੂਲਾਂ ਦੇ ਸੰਤ-ਮਹੰਤ ਅਤੇ 1895 ਵੈਦਿਕ ਵਿਦਿਆਰਥੀਆਂ ਦਾ 12 ਸਥਾਨਾਂ ‘ਤੇ ਵੇਦ ਮੰਤਰਾਂ ਅਤੇ ਸ਼ੰਖ ਧੁਨਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ।
ਮੋਦੀ ਦਾ ਕਾਫਲਾ ਕੁਝ ਸਮੇਂ ‘ਚ ਅਯੁੱਧਿਆ (Ayodhya) ਧਾਮ ਜੰਕਸ਼ਨ ਪਹੁੰਚ ਜਾਵੇਗਾ। ਮੋਦੀ ਇਸ ਨਵੇਂ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਮੋਦੀ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਅਯੁੱਧਿਆ ਧਾਮ ਹਵਾਈ ਅੱਡੇ ਦਾ ਉਦਘਾਟਨ ਕਰਨ ਲਈ ਪਹੁੰਚਣਗੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ 16 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਡਰੋਨ ਰਾਹੀਂ ਸ਼ਹਿਰ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੂਰੇ ਸ਼ਹਿਰ ਨੂੰ ਸਜਾਇਆ ਗਿਆ ਹੈ।