ਮੁੰਬਈ, 09 ਅਕਤੂਬਰ 2025: ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਮੁੰਬਈ ਦੇ ਰਾਜ ਭਵਨ ਵਿਖੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇੱਕ ਮੁਕਤ ਵਪਾਰ ਸਮਝੌਤੇ (FTA) ਨੂੰ ਛੇਤੀ ਲਾਗੂ ਕਰਨ ‘ਤੇ ਚਰਚਾ ਸ਼ੁਰੂ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ‘ਚ ਵਪਾਰ, ਸੁਰੱਖਿਆ, ਤਕਨਾਲੋਜੀ ਅਤੇ ਸਿੱਖਿਆ ਵਰਗੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਦੋਵੇਂ ਆਗੂ ‘ਵਿਜ਼ਨ 2030’ ਤਹਿਤ ਭਾਰਤ-ਯੂਕੇ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦੇਣਗੇ।
ਇਸ ਤੋਂ ਬਾਅਦ ਪ੍ਰਧਾਨ ਮੋਦੀ ਅਤੇ ਸਟਾਰਮਰ ਜੀਓ ਵਰਲਡ ਸੈਂਟਰ ਦਾ ਦੌਰਾ ਕਰਨਗੇ ਜਿੱਥੇ ਉਹ ਦੁਨੀਆ ਦੇ ਸਭ ਤੋਂ ਵੱਡੇ ਫਿਨਟੈਕ ਈਵੈਂਟ, ਗਲੋਬਲ ਫਿਨਟੈਕ ਫੈਸਟ 2025 ‘ਚ ਹਿੱਸਾ ਲੈਣਗੇ। ਅੱਜ ਸਟਾਰਮਰ ਦੀ ਦੋ ਦਿਨਾਂ ਭਾਰਤ ਫੇਰੀ ਦਾ ਆਖਰੀ ਦਿਨ ਹੈ।
PM ਮੋਦੀ-ਸਟਾਰਮਰ ਬੈਠਕ ‘ਚ 4 ਅਹਿਮ ਮੁੱਦੇ
1. ਵਪਾਰ ਅਤੇ ਨਿਵੇਸ਼: ਦੋਵਾਂ ਦੇਸ਼ਾਂ ਨੇ ਹਾਲ ਹੀ ‘ਚ ਇੱਕ ਵੱਡੇ ਵਪਾਰ ਸਮਝੌਤੇ (CETA) ‘ਤੇ ਦਸਤਖਤ ਕੀਤੇ ਹਨ। ਇਸ ‘ਤੇ ਵਪਾਰ ਨੂੰ ਹੋਰ ਵਧਾਉਣ ਲਈ ਚਰਚਾ ਕੀਤੀ ਜਾਵੇਗੀ, ਜਿਸ ਨਾਲ ਵਿਕਰੀ, ਕਾਰੋਬਾਰ ਅਤੇ ਨੌਕਰੀਆਂ ‘ਚ ਵਾਧਾ ਹੋਵੇਗਾ।
2. ਰੱਖਿਆ ਅਤੇ ਸੁਰੱਖਿਆ: ਅੱ.ਤ.ਵਾ.ਦ ਗਤੀਵਿਧੀਆਂ ਨੂੰ ਰੋਕਣ ਦੀ ਨਿਗਰਾਨੀ ਕਰਨ ਅਤੇ ਆਰਥਿਕ ਅਪਰਾਧੀਆਂ ਨੂੰ ਫੜਨ ਲਈ ਵਿਚਾਰ-ਵਟਾਂਦਰੇ ਕੀਤੇ ਜਾਣਗੇ।
3. ਤਕਨਾਲੋਜੀ ਅਤੇ ਨਵੀਨਤਾ: ਦੋਵੇਂ ਦੇਸ਼ ਫਿਨਟੈਕ (ਡਿਜੀਟਲ ਪੈਸੇ ਦੇ ਲੈਣ-ਦੇਣ), ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਕੁਆਂਟਮ ਕੰਪਿਊਟਿੰਗ (ਨਵੇਂ ਕਿਸਮ ਦੇ ਸੁਪਰਫਾਸਟ ਕੰਪਿਊਟਰ), ਅਤੇ ਸਾਈਬਰ ਸੁਰੱਖਿਆ (ਆਨਲਾਈਨ ਸੁਰੱਖਿਆ) ਵਰਗੇ ਖੇਤਰਾਂ ‘ਚ ਇਕੱਠੇ ਕੰਮ ਕਰਨਗੇ।
4. ਜਲਵਾਯੂ, ਊਰਜਾ, ਸਿਹਤ, ਸਿੱਖਿਆ ਅਤੇ ਆਪਸੀ ਸਬੰਧ: ਦੋਵੇਂ ਦੇਸ਼ ਵਾਤਾਵਰਣ ਦੀ ਰੱਖਿਆ, ਸਾਫ਼ ਊਰਜਾ, ਬਿਹਤਰ ਸਿਹਤ ਸੰਭਾਲ, ਸਿੱਖਿਆ ਅਤੇ ਲੋਕਾਂ-ਤੋਂ-ਲੋਕਾਂ ਦੀ ਦੋਸਤੀ ਨੂੰ ਉਤਸ਼ਾਹਿਤ ਕਰਨ ‘ਤੇ ਵੀ ਧਿਆਨ ਕੇਂਦਰਿਤ ਕਰਨਗੇ।
Read More: ਬ੍ਰਿਟਿਸ਼ PM ਕੀਰ ਸਟਾਰਮਰ ਆਪਣੇ 100 ਤੋਂ ਵੱਧ ਮੈਂਬਰਾਂ ਦੇ ਵਫ਼ਦ ਨਾਲ ਭਾਰਤ ਪਹੁੰਚੇ