e-RUPI

ਪ੍ਰਧਾਨ ਮੰਤਰੀ ਨੇ e-RUPI ਕੀਤਾ ਲਾਂਚ, ਭੁਗਤਾਨ ਕਰਨਾ ਹੋਵੇਗਾ ਆਸਾਨ

ਚੰਡੀਗੜ੍ਹ,3 ਅਗਸਤ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਈ-ਵਾਊਚਰ-ਅਧਾਰਤ ਡਿਜੀਟਲ ਭੁਗਤਾਨ ਹੱਲ e-RUPI ਦੇ ਨਾਂ ਨਾਲ ਲਾਂਚ ਕੀਤਾ ਹੈ। ਇਸਦਾ ਮੁੱਖ ਕਾਰਨ ਡਿਜੀਟਲ ਭੁਗਤਾਨ ਨੂੰ ਹੋਰ ਅਸਾਨ ਬਣਾਉਣਾ ਹੈ।

ਇਹ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੇ ਆਪਣੇ ਯੂ.ਪੀ.ਆਈ. ਪਲੇਟਫਾਰਮ ਰਹੀ ਇਸ ਨੂੰ ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ।ਨਾਲ ਹੀ ਉਹਨਾਂ ਦੱਸਿਆ ਕਿ ਈ-ਆਰ.ਯੂ.ਪੀ.ਆਈ. ਅਗਸਤ ਮਹੀਨੇ 2014 ਵਿਚ ਸ਼ੁਰੂ ਹੋਈ ਸੀ ਜੋ ਕਿ ਡਿਜੀਟਲ ਇੰਡੀਆ ਦਾ ਇੱਕ ਮਹੱਤਵਪੂਰਨ ਪੜਾਅ ਹੈ।

ਇਸ ਦਾ ਮੁੱਖ ਕਾਰਨ ਸਰਕਾਰੀ ਯੋਜਨਾਵਾਂ ਨੂੰ ਆਮ ਜਨਤਾ ਤੱਕ ਲੈ ਕੇ ਜਾਣਾ ਹੈ |ਇਹ ਲੀਕ ਪਰੂਫ਼ ਹੈ ਇਸ ਦੇ ਵਿੱਚ ਤੁਹਾਨੂੰ ਸਕੈਨ ਕਰਦੇ ਸਮੇਂ ਇਕ QR ਕੋਡ ਆਵੇਗਾ ,ਇਸ ਕੋਡ ਨੂੰ ਦੱਸਣ ਸਮੇਂ ਕੋਡ ਰੀਡੀਮ ਹੋ ਜਾਂਦਾ ਹੈ ਅਤੇ ਪੈਸਿਆਂ ਦਾ ਭੁਗਤਾਨ ਹੋ ਜਾਂਦਾ ਹੈ ਇਹ ਸਾਰਾ ਕੰਮ ਬਹੁਤ ਹੀ ਘੱਟ ਸਮੇਂ ‘ਚ ਅਤੇ ਆਸਾਨੀ ਨਾਲ ਹੋ ਜਾਂਦਾ ਹੈ |

 

Scroll to Top