June 30, 2024 3:57 am
Yamunanagar

PM Kisan Nidhi Yojana: PM ਨਰਿੰਦਰ ਮੋਦੀ ਕਿਸਾਨਾਂ ਲਈ 17ਵੀਂ ਕਿਸ਼ਤ ਕੀਤੀ ਜਾਰੀ

ਚੰਡੀਗੜ੍ਹ, 18 ਜੂਨ 2024: ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਵੱਡੀ ਖ਼ਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਕਰਵਾਏ ਕਿਸਾਨ ਸਨਮਾਨ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Nidhi Yojana) ਦੀ 17ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਬੀਟੀ ਰਾਹੀਂ ਦੇਸ਼ ਦੇ 9.26 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 20 ਹਜ਼ਾਰ ਕਰੋੜ ਰੁਪਏ ਟਰਾਂਸਫਰ ਕੀਤੇ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Nidhi Yojana) ਦੀ 17ਵੀਂ ਕਿਸ਼ਤ ਜਾਰੀ ਕਰਨ ਤੋਂ ਬਾਅਦ, ਪੀਐਮ ਮੋਦੀ ਸ਼ਾਮ ਕਰੀਬ 7 ਵਜੇ ਦਸ਼ਾਸ਼ਵਮੇਧ ਘਾਟ ਵਿਖੇ ਗੰਗਾ ਆਰਤੀ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ 28 ਫਰਵਰੀ ਨੂੰ ਜਾਰੀ ਕੀਤੀ ਗਈ ਸੀ, ਉਦੋਂ ਤੋਂ ਦੇਸ਼ ਭਰ ਦੇ ਕਰੋੜਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ।

ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ ਦੇ ਪੈਸੇ ਤੁਹਾਡੇ ਖਾਤੇ ਵਿੱਚ ਟਰਾਂਸਫਰ ਹੋਏ ਹਨ ਜਾਂ ਨਹੀਂ, ਤਾਂ ਤੁਸੀਂ ਇਸ ਬਾਰੇ ਆਸਾਨੀ ਨਾਲ ਪਤਾ ਲਗਾ ਸਕਦੇ ਹੋ। ਕਿਸ਼ਤ ਦੇ ਪੈਸੇ ਟ੍ਰਾਂਸਫਰ ਹੋਣ ਤੋਂ ਬਾਅਦ, ਤੁਹਾਡੇ ਮੋਬਾਈਲ ਫੋਨ ‘ਤੇ ਇੱਕ ਸੁਨੇਹਾ ਆਵੇਗਾ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ ਦੇ ਪੈਸੇ ਤੁਹਾਡੇ ਖਾਤੇ ਵਿੱਚ ਮਿਲੇ ਹਨ ਜਾਂ ਨਹੀਂ? ਇਸ ਬਾਰੇ ਜਾਣਨ ਲਈ ਤੁਹਾਨੂੰ ਆਪਣੇ ਬੈਂਕ ਜਾ ਕੇ ਪਾਸਬੁੱਕ ਐਂਟਰੀ ਕਰਵਾਉਣੀ ਪਵੇਗੀ। ਪਾਸਬੁੱਕ ਐਂਟਰੀ ਕਰਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ 17ਵੀਂ ਕਿਸ਼ਤ ਦੇ ਪੈਸੇ ਆਏ ਹਨ ਜਾਂ ਨਹੀਂ। ਇਸਦੇ ਨਾਲ ਹੀ ATM ਮਸ਼ੀਨ ਤੋਂ ਮਿੰਨੀ ਸਟੇਟਮੈਂਟ ਕੱਢ ਕੇ ਪਤਾ ਲਗਾ ਸਕਦੇ ਹੋ ਕਿ 17ਵੀਂ ਕਿਸ਼ਤ ਦੇ ਪੈਸੇ ਖਾਤੇ ਵਿੱਚ ਟਰਾਂਸਫਰ ਹੋਏ ਹਨ ਜਾਂ ਨਹੀਂ।