ਕੈਨੇਡਾ ‘ਚ ਖ਼ਾਲਸਾ ਸਜਾਨਾ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ PM ਜਸਟਿਨ ਟਰੂਡੋ ਨੇ ਕੀਤੀ ਸ਼ਮੂਲੀਅਤ

Canada

ਚੰਡੀਗੜ੍ਹ, 01 ਮਈ 2023: ਬੀਤੇ ਦਿਨ 30 ਅਪ੍ਰੈਲ ਦਿਨ ਐਤਵਾਰ ਨੂੰ ਕੈਨੇਡਾ (Canada) ਵਿੱਚ ਖ਼ਾਲਸਾ ਸਜਾਨਾ ਦਿਵਸ ਮੌਕੇ ਸਜਾਏ ਗਏ ਨਗਰ ਕੀਰਤਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਮੂਲੀਅਤ ਕੀਤੀ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਪ੍ਰਬੰਧਕਾਂ ਨਾਲ ਤਸਵੀਰ ਕਰਵਾਉਣ ਦਾ ਮੌਕਾ ਮਿਲਿਆ |

ਇਹ ਨਗਰ ਕੀਰਤਨ ਕੈਨੇਡਾ ਦੇ ਸ਼ਹਿਰ ਟਰਾਂਟੋ ਡਾਊਨ ਟਾਊਨ ਦੇ ਗਰਾਊਂਡ ਨੈਥਨਫਿਲਪਸ ਸਕੇਅਰ ਟਰਾਂਟੋ ਦੇ ਇਤਹਾਸਕ ਮੈਦਾਨ ਵਿੱਚ ਜਾ ਕੇ ਸਮਾਪਤ ਹੋਇਆ l ਇਸ ਨਗਰ ਕੀਰਤਨ ਦਾ ਪ੍ਰਬੰਧ ਊਨਟਾਰਿਓ ਸਿੱਖ ਗੁਰਦੂਆਰਾ ਕੌਂਸਲ ਨੇ ਕੀਤਾ ਸੀ l ਨਗਰ ਕੀਰਤਨ ਦੇ ਸਮਾਪਤੀ ਸਮਾਗਮ ਸਮੇਂ ਸੰਗਤਾਂ ਵੱਲੋਂ ਵੱਖ ਵੱਖ ਤਰਾਂ ਦ ਲੰਗਰ ਲਗਾਏ ਗਏ ਸਨ | ਜ਼ੋਰਦਾਰ ਬਾਰਿਸ਼ ਦੇ ਬਾਵਜੂਦ ਸੰਗਤਾਂ ਨੇ ਨਗਰ ਕੀਰਤਨ ਵਿੱਚ ਛੱਤਰੀਆਂ ਲੈ ਕੇ ਲੰਮਾ ਸਮਾਂ ਹਾਜ਼ਰੀ ਭਰੀ l ਇਸ ਨਗਰ ਕੀਰਤਨ ਨੇ ਪੰਜਾਬ ਦੇ ਇਤਿਹਾਸਕ ਸ਼ਹਿਰ ਅਨੰਦਪੁਰ ਸਾਹਿਬ ਦੀ ਯਾਦ ਦੀਵਾ ਦਿੱਤੀ l

ਕੈਨੇਡਾ (Canada) ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਮੂਲੀਅਤ, ਮੈਂਬਰ ਪਾਰਲੀਮੈਂਟ ਅਤੇ ਆਪੋਜੀਸਨ ਆਗੂ ਜਗਮੀਤ ਸਿੰਘ ਅਤੇ ਸਾਬਕਾ ਐਮ.ਪੀ ਰੂਬੀ ਸਮੇਤ ਵੱਡੀ ਗਿਣਤੀ ਵਿੱਚ ਰਾਜਸੀ ਲੋਕਾਂ ਦੀ ਸ਼ਮੂਲੀਅਤ ਨੇ ਸਿੱਖਾਂ ਵਲੋਂ ਕੈਨੇਡਾ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੱਤੀ l ਇਸ ਤੋਂ ਇਲਾਵਾ ਕੌਂਸਲ ਦੇ ਚੇਅਰਮੈਨ, ਕੁਲਤਾਰ ਸਿੰਘ ਗਿੱਲ, ਮਨਜੀਤ ਸਿੰਘ ਪਰਮਾਰ, ਭੁਪਿੰਦਰ ਸਿੰਘ ਊੱਬੀ, ਇੰਦਰਜੀਤ ਸਿੰਘ ਜਗਰਾਓ, ਹਰਬੰਸ ਸਿੰਘ ਜੰਡਾਲੀ, ਅਜਮੇਰ ਸਿੰਘ ਮਡੇਰ, ਪਾਲ ਸਿੰਘ ਬਡਬਾਲ, ਜਸਵੀਰ ਸਿੰਘ ਚੀਮਾ ਮੰਡੀਆਂ, ਸੁਖਜੀਤ ਸਿੰਘ ਚਹਿਲ ਸਮੇਤ ਵੱਖ ਵੱਖ ਗੁਰਦੂਆਰੇ ਸਾਹਿਬਾਨ ਜਿਵੇ ਗੋਲਡਨ ਡਰਾਇੰਗਲ ਐਸੇਸੀਏਸਨ ਕਿਚਨਰ, ਗੋਲਫ ਸਿੱਖ ਸੁਸਾਇਟੀ ਗੋਲਫ, ਗੁਰਦੂਆਰਾ ਦਸਮੇਸ ਦਰਬਾਰ ਬ੍ਰਹਿਮਟਨ, ਗੁਰੂ ਨਾਨਕ ਮਿਸ਼ਨ ਸੈਟਰ ਬ੍ਰਹਿਮਟਨ, ਗੁਰਸਿੱਖ ਸੰਗਤ ਹਮਿਲਟਨ, ਹੋਲਟਨ ਸਿੱਖ ਕਲਚਰਲ ਐਸੋਸੀਏਸਨ ਓਕਬਿੱਲ, ਲੰਡਨ ਸਿੱਖ ਸੁਸਾਇਟੀ ਲੰਡਨ, ਓਨਟਾਰਿਓ ਖ਼ਾਲਸਾ ਦਰਬਾਰ ਮਿਸੀਸਾਗਾ, ਰਾਮਗੜੀਆ ਐਸੋਸੀਏਸਨ ਸਟੋਨੀਕਰੀ, ਰਾਮਗੜੀਆ ਸਿੱਖ ਸੁਸਾਇਟੀ ਨੌਰਥ ਯੌਰਕ, ਰੈਕਸਡੇਲ ਸਿੱਘ ਸਭਾ ਇੱਟੋਬਿਕੋ, ਸਿੱਖ ਐਸੋਸੀਏਸਨ ਆਫ ਬ੍ਰਹਿਡਫੋਰਡ ,ਸਿੱਖ ਕਲਚਰਲ ਸੁਸਾਇਟੀ ਬਿੰਡਸਰ, ਸਿੱਖ ਹੈਰੀਟੇਜ ਸੈਟਰ ਬ੍ਰਹਿਮਟਨ, ਸਿੱਖ ਸਪੂਰਚਅਲ ਸੈਟਰ ਰੈਕਸਡੇਲ , ਸਿੱਖ ਸੁਸਾਇਟੀ ਹਮਿਲਟਨ ਵੈਟਵਰਥ ਆਦਿ ਗੁਰਦੂਆਰੇ ਸਾਹਿਬਾਨ ਅਤੇ ਸਭਾ ਸੁਸਾਇਟੀਆ ਨੇ ਰਲ਼ ਮਿਲ ਕੇ ਸਾਰੇ ਪ੍ਰਬੰਧ ਕੀਤੇ l

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।