Harchand Singh Barsat

ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸੁਲਤਾਨਪੁਰ ਲੋਧੀ ਵਿਖੇ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਬੂਟੇ ਲਗਾਏ

ਸੁਲਤਾਨਪੁਰ ਲੋਧੀ,15 ਅਗਸਤ 2023: ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਹਰਚੰਦ ਸਿੰਘ ਬਰਸਟ (Harchand Singh Barsat) ਸੂਬਾ ਜਰਨਲ ਸਕੱਤਰ ਆਪ ਪੰਜਾਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਨੂੰ ਉਤਸਾਹਿਤ ਕਰਦੇ ਹੋਏ ਬੂਟੇ ਲਗਾਏ ਗਏ ਅਤੇ ਇਹ ਲਹਿਰ ਜੋ ਕਿ ਸਮਾਣਾ ਤੋ ਸ਼ੁਰੂ ਹੋਈ ਸੀ ਹੁਣ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚੇਗੀ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਘੱਟੋ ਘੱਟ 5 ਬੂਟੇ ਹੋਰ ਅਧਿਕਾਰੀਆਂ ਅਤੇ ਲੋਕਾ ਵੱਲ਼ੋ ਲਗਾਏ ਜਾਣ।

ਇਸ ਮੌਕੇ ਬਰਸਟ (Harchand Singh Barsat) ਵੱਲੋਂ ਕਿਹਾ ਗਿਆ ਕਿ ਮੰਡੀ ਸਿਸਟਮ ਦੇ ਪ੍ਰਤੀ ਜਿਹੜੇ ਸਾਡੇ ਆੜਤੀ, ਕਿਸਾਨ ਅਤੇ ਮਜਦੂਰ ਭਾਈਚਾਰਾ ਹੈ ਉਹਨਾ ਸਾਰਿਆ ਦੀ ਜੁੰਮੇਵਾਰੀ ਹੈ ਸਿਸਟਮ ਨੂੰ ਵਧੀਆਂ ਤਰੀਕੇ ਨਾਲ ਚਲਾਉਣਗੇ ਅਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਆਪਣੀ ਪੂਰਨ ਮਿਹਨਤ ਅਤੇ ਲਗਣ ਨਾਲ ਸਿਸਟਮ ਨੂੰ ਚਲਾਉਣਗੇ। ਕਿਸ ਤਰਾਂ ਮੋਦੀ ਸਾਹਿਬ ਦੁਆਰਾ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਗੁੰਮਰਾਹ ਕੀਤਾ ਗਿਆ ਹੈ ਨਾ ਹੀ ਕੋਈ ਨੋਕਰੀ ਦਿੱਤੀ ਗਈ, ਨਾ ਕਿਸੇ ਦੇ ਖਾਤੇ ਵਿੱਚ 15 ਲੱਖ ਰੁਪਏ ਆਏ।

ਮੋਦੀ ਸਾਹਿਬ ਦੁਆਰਾ ਡੀਵਾਈਡ ਐਂਡ ਰੂਲ ਦੀ ਰਾਜਨੀਤੀ ਅਪਨਾਈ ਗਈ ਹੈ ਅਤੇ ਆਪਸ ਵਿੱਚ ਲੋਕਾਂ ਨੂੰ ਲੜਾ ਕੇ ਵੋਟਾ ਦਾ ਹਿੰਦੂ ਪੋਲਰਾਈਜ਼ੇਸ਼ਨ ਕੀਤਾ ਜਾਏ ਜਿਸ ਦਾ ਨਤੀਜਾ ਮਣੀਪੁਰ ਅਤੇ ਹਰਿਆਣਾ ਵਿੱਚ ਦੇਖਣ ਨੂੰ ਮਿੱਲ ਰਿਹਾ ਹੈ। ਇਸ ਤੋ ਇਲਾਵਾ ਪੰਜਾਬ ਦਾ ਗਵਰਨਰ ਜੋ ਕਿ ਮੁੱਖ ਮੰਤਰੀ ਵੱਲੋ ਵਿਧਾਨ ਸਭਾ ਵਿੱਚ ਲਾਗੂ ਕੀਤੇ ਹੋਏ ਕਾਨੂੰਨਾ ਤੇ ਕੋਈ ਧਿਆਨ ਨਹੀ ਦਿੱਤਾ ਅਤੋ ਹੋਰ ਬੇਲੋੜੀਆਂ ਚਿੱਠੀਆਂ ਪਾ ਕੇ ਸਰਕਾਰ ਨੂੰ ਪ੍ਰੇਸ਼ਾਨ ਦਾ ਯਤਨ ਕਰ ਰਹੀ ਹੈ।

ਇਸ ਲਈ ਆਉਣ ਵਾਲੀਆਂ ਪਾਰਲੀਮੈਂਟ ਚੋਣਾ ਸਾਡੇ ਲਈ ਬਹੁਤ ਜਰੂਰੀ ਹੈ ਅਤੇ ਆਉਣ ਵਾਲੀਆਂ ਚੋਣਾ ਵਿੱਚ ਇਹਨਾ ਨੂੰ ਹਰਾਇਆ ਜਾਏ। ਹਿੰਦੂਸਤਾਨ ਕਿਸੇ ਇੱਕ ਧਰਮ ਦੇ ਲੋਕਾਂ ਦਾ ਦੇਸ਼ ਨਹੀ ਸਗੋ ਵੱਖ ਵੱਖ ਧਰਮ, ਜਾਤੀਆਂ ਅਤੇ ਫਿਰਕਿਆਂ ਦਾ ਦੇਸ਼ ਹੈ। ਇਸ ਲਈ ਲੋਕਰਾਜ ਨੂੰ ਬਚਾਉਣਾ ਬਹੁਤ ਜਰੂਰੀ ਹੈ।

ਇਸ ਮੋਕੇ ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ, ਗੁਰਿੰਦਰ ਸਿੰਘ ਚੀਮਾ ਐਸ.ਈ, ਗੁਰਮਤ ਪਾਲ ਡੀ.ਐਮ.ਓ., ਸੁਖਦੀਪ ਸਿੰਘ ਸੈਕਟਰੀ, ਬਲਜੀਤ ਸਿੰਘ ਖੇਹਰਾ ਲੋਕ ਸਭਾ ਇੰਚਾਰਜ, ਮੰਜੂ ਰਾਣਾ ਹਲਕਾ ਇੰਚਾਰਜ ਕਪੂਰਥਲਾ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਮਹੁੰਮਦ ਰਫੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਗੁਰਪਾਲ ਸਿੰਘ ਇੰਡੀਅਨ ਚੇਅਰਮੈਨ, ਅਮਰਦੀਪ ਸਿੰਘ ਡਿਪਟੀ ਡੀ.ਐਮ.ਓ. ਅਤੇ ਸੈਕਟਰੀ, ਪਰਮਿੰਦਰ ਸਿੰਘ ਧੁਤ, ਕਵਰ ਇਕਬਾਲ ਸਿੰਘ, ਪ੍ਰਦੀਪ ਪਾਲ ਸਿੰਘ ਥਿੰਦ ਹੋਰ ਅਧਿਕਾਰੀ, ਸਰਪੰਚ ਅਤੇ ਵਲੰਟੀਅਰ ਸਾਹਿਬਾਨ ਮੋਜੂਦ ਰਹੇ।

Scroll to Top