ਚੰਡੀਗੜ੍ਹ, 30 ਜਨਵਰੀ 2025: Plane Crash News: ਬੀਤੀ ਬੁੱਧਵਾਰ ਦੀ ਦੇਰ ਰਾਤ ਨੂੰ ਵਾਸ਼ਿੰਗਟਨ (Washington) ਨੇੜੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ (Ronald Reagan National Airport) ‘ਤੇ ਲੈਂਡਿੰਗ ਦੌਰਾਨ ਇੱਕ ਯਾਤਰੀ ਜਹਾਜ਼ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਤੋਂ ਬਾਅਦ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਦੋਵੇਂ ਪੋਟੋਮੈਕ ਨਦੀ ‘ਚ ਡਿੱਗ ਗਏ। ਜਹਾਜ਼ ‘ਚ 64 ਜਣੇ ਸਵਾਰ ਸਨ, ਜਿਨ੍ਹਾਂ ‘ਚ 4 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਸੀਬੀਐਸ ਨਿਊਜ਼ ਦੇ ਮੁਤਾਬਕ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਇਹ ਘਟਨਾ ਰੋਨਾਲਡ ਰੀਗਨ ਹਵਾਈ ਅੱਡੇ ਦੇ ਨੇੜੇ ਵਾਪਰੀ। ਇਹ ਹਾਦਸਾ ਯੂਐਸ ਏਅਰਲਾਈਨਜ਼ ਦੇ CRJ700 ਬੰਬਾਰਡੀਅਰ ਜੈੱਟ ਅਤੇ ਆਰਮੀ ਬਲੈਕ ਹਾਕ (H-60) ਹੈਲੀਕਾਪਟਰ ਵਿਚਕਾਰ ਹੋਇਆ ਹੈ।
ਅਮਰੀਕਨ ਏਅਰਲਾਈਨਜ਼ ਦਾ ਜੈੱਟ ਕੈਨਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ। ਹਾਦਸੇ (Plane Crash) ਤੋਂ ਬਾਅਦ, ਨੇੜਲੇ ਪੋਟੋਮੈਕ ਨਦੀ ‘ਚ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਫਿਲਹਾਲ 18 ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਹੈ। ਹਵਾਈ ਅੱਡੇ ‘ਤੇ ਉਡਾਣਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਜਹਾਜ਼ ਨਾਲ ਟਕਰਾਉਣ ਵਾਲਾ ਫੌਜੀ ਹੈਲੀਕਾਪਟਰ ਸਿਖਲਾਈ ਲਈ ਉਡਾਣ ਭਰ ਰਿਹਾ ਸੀ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹੈਲੀਕਾਪਟਰ ਘਟਨਾ ਵਾਲੀ ਥਾਂ ਦੇ ਹਵਾਈ ਖੇਤਰ ‘ਚ ਬਚੇ ਲੋਕਾਂ ਦੀ ਭਾਲ ਅਤੇ ਬਚਾਅ ਲਈ ਉਡਾਣ ਭਰ ਰਹੇ ਹਨ। ਹਵਾਈ ਅੱਡੇ ਦੇ ਉੱਤਰ ਵੱਲ, ਜਾਰਜ ਵਾਸ਼ਿੰਗਟਨ ਪਾਰਕਵੇਅ ਦੇ ਨਾਲ ਇੱਕ ਸਥਾਨ ਤੋਂ ਬਚਾਅ ਕਿਸ਼ਤੀਆਂ ਨੂੰ ਪੋਟੋਮੈਕ ਨਦੀ ‘ਚ ਛੱਡਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਰੀਗਨ ਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਭਿਆਨਕ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
Read More: Plane Crash: ਯਾਤਰੀ ਜਹਾਜ਼ ਹਾਦਸਾਗ੍ਰਸਤ, ਰਾਸ਼ਟਰੀ ਹਵਾਈ ਅੱਡਾ “ਐਮਰਜੈਂਸੀ ਸਥਿਤੀ” ਕਾਰਨ ਅਸਥਾਈ ਤੌਰ ‘ਤੇ ਬੰਦ