Plane crash

Plane crash: ਚੁਰੂ ‘ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਜਣਿਆਂ ਦੀ ਮੌ.ਤ

ਰਾਜਸਥਾਨ, 09 ਜੁਲਾਈ 2025: ਰਾਜਸਥਾਨ ਦੇ ਚੁਰੂ ‘ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਇੱਕ ਜੈਗੁਆਰ ਲੜਾਕੂ ਜਹਾਜ਼ ਹੈ। ਇਸ ਹਵਾਈ ਜਹਾਜ਼ ਹਾਦਸੇ ‘ਚ 2 ਜਣਿਆਂ ਦੀ ਮੌਤ ਹੋ ਗਈ ਹੈ। ਲੜਾਕੂ ਜਹਾਜ਼ ਦ ਮਲਬਾ ਮੌਕੇ ‘ਤੇ ਖਿੰਡਿਆ ਹੋਇਆ ਹੈ।

ਇਸ ਸੰਬੰਧੀ ਚੁਰੂ ਦੇ ਐਸਪੀ ਜੈ ਯਾਦਵ ਨੇ ਕਿਹਾ ਕਿ ਰਾਜਲਦੇਸਰ ਥਾਣਾ ਖੇਤਰ ਦੇ ਭਾਨੂਡਾ ਪਿੰਡ ‘ਚ ਇੱਕ ਜਹਾਜ਼ ਹਾਦਸਾ ਹੋਇਆ ਹੈ। ਇਸ ਹਾਦਸੇ ‘ਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਰਾਜਲਦੇਸਰ ਪੁਲਿਸ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਮਲਬੇ ਦੇ ਨੇੜੇ ਇੱਕ ਬੁਰੀ ਤਰ੍ਹਾਂ ਵਿਗੜੀ ਹੋਈ ਲਾਸ਼ ਦੇ ਟੁਕੜੇ ਮਿਲੇ ਹਨ।

Read More: ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੀ ਜਾਂਚ ਤੇਜ਼, ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਰਿਪੋਰਟ

Scroll to Top