Plane Crash

Plane Crash: ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਏਅਰ ਇੰਡੀਆ ਨੇ ਜਤਾਇਆ ਦੁੱਖ, ਹੌਟਲਾਈਨ ਨੰਬਰ ਜਾਰੀ

ਅਹਿਮਦਾਬਾਦ, 12 ਜੂਨ 2025: Plane Crash in Ahmedabad: ਏਅਰ ਇੰਡੀਆ ਨੇ ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਇੱਕ ਬਿਆਨ ਜਾਰੀ ਕੀਤਾ ਹੈ। ਏਅਰ ਇੰਡੀਆ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਬਿਆਨ ‘ਚ ਕਿਹਾ ਕਿ ‘ਅਸੀਂ ਬਹੁਤ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਏਅਰ ਇੰਡੀਆ ਫਲਾਈਟ 171, ਜੋ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ ਸੀ, ਅੱਜ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ।

ਉਨ੍ਹਾਂ ਕਿਹਾ ਕਿ ਸਾਡੀ ਸੰਵੇਦਨਾ ਪ੍ਰਭਾਵਿਤ ਪਰਿਵਾਰਾਂ ਅਤੇ ਅਜ਼ੀਜ਼ਾਂ ਨਾਲ ਹੈ। ਇਸ ਸਮੇਂ ਸਾਡੀ ਤਰਜੀਹ ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ਦੀ ਹਰ ਸੰਭਵ ਮੱਦਦ ਕਰਨਾ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਐਮਰਜੈਂਸੀ ਟੀਮਾਂ ਦੀ ਮੱਦਦ ਕਰਨ ‘ਚ ਜੁਟੇ ਹੋਏ ਹਾਂ, ਜਿਵੇਂ ਹੀ ਸਹੀ ਜਾਣਕਾਰੀ ਮਿਲਦੀ ਹੈ, ਇਸਨੂੰ ਸਾਂਝਾ ਕੀਤਾ ਜਾਵੇਗਾ। ਪ੍ਰਭਾਵਿਤ ਪਰਿਵਾਰਾਂ ਨੂੰ ਜਾਣਕਾਰੀ ਦੇਣ ਲਈ ਇੱਕ ਐਮਰਜੈਂਸੀ ਸੈਂਟਰ ਸਥਾਪਤ ਕੀਤਾ ਗਿਆ ਹੈ |

ਏਅਰ ਇੰਡੀਆ ਵੱਲੋਂ ਹੌਟਲਾਈਨ ਨੰਬਰ ਜਾਰੀ

ਏਅਰ ਇੰਡੀਆ ਨੇ ਹਾਦਸੇ (Ahmedabad Plane Crash) ‘ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫਲਾਈਟ AI171 ਨੇ 1.38 ਵਜੇ ਉਡਾਣ ਭਰੀ। ਜਹਾਜ਼ ‘ਚ 242 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, ਇੱਕ ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਏਅਰ ਇੰਡੀਆ ਨੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਹਾਟਲਾਈਨ ਨੰਬਰ 1800 5691 444 ਜਾਰੀ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਹ ਅਧਿਕਾਰੀਆਂ ਦਾ ਪੂਰਾ ਸਮਰਥਨ ਕਰੇਗੀ। ਏਅਰ ਇੰਡੀਆ ਨੇ ਲੋਕਾਂ ਨੂੰ ਸਬਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਡਾਕਟਰਜ਼ ਹੋਸਟਲ ‘ਤੇ ਜਹਾਜ਼ ਹਾਦਸਾਗ੍ਰਸਤ

ਅਹਿਮਦਾਬਾਦ ਦੇ ਉੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਡਾਕਟਰਜ਼ ਹੋਸਟਲ ‘ਤੇ ਹਾਦਸਾਗ੍ਰਸਤ ਹੋ ਗਈ। ਪੁਲਿਸ ਅਤੇ ਹੋਰ ਏਜੰਸੀਆਂ ਸੂਚਨਾ ਮਿਲਣ ਦੇ 2-3 ਮਿੰਟਾਂ ਦੇ ਅੰਦਰ-ਅੰਦਰ ਮੌਕੇ ‘ਤੇ ਪਹੁੰਚ ਗਈਆਂ। ਲਗਭਗ 70-80 ਪ੍ਰਤੀਸ਼ਤ ਖੇਤਰ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਸਾਰੀਆਂ ਏਜੰਸੀਆਂ ਕੰਮ ‘ਚ ਰੁੱਝੀਆਂ ਹੋਈਆਂ ਹਨ।

Read More: Plane crash: ਗੁਜਰਾਤ ਦੇ ਅਹਿਮਦਾਬਾਦ ‘ਚ ਹਵਾਈ ਜਹਾਜ਼ ਹਾਦਸਾਗ੍ਰਸਤ

Scroll to Top