July 2, 2024 7:02 pm
Rajasthan Royals

IPL 2024: ਬੈਂਗਲੁਰੂ ਨੂੰ ਹਰਾ ਕੇ IPL ਅੰਕ ਸੂਚੀ ‘ਚ ਸਿਖਰ ‘ਤੇ ਪੁੱਜੀ ਰਾਜਸਥਾਨ ਰਾਇਲਜ਼

ਚੰਡੀਗੜ੍ਹ 7 ਅਪ੍ਰੈਲ 2024: ਇੰਡੀਅਨ ਪ੍ਰੀਮੀਅਰ ਲੀਗ 2024 ਦੇ 19ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ (Rajasthan Royals) ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ। ਸ਼ਨੀਵਾਰ ਨੂੰ ਹੋਏ ਇਸ ਮੈਚ ਤੋਂ ਬਾਅਦ ਰਾਜਸਥਾਨ ਦੀ ਟੀਮ ਮੌਜੂਦਾ ਸੈਸ਼ਨ ਦੇ ਅੰਕ ਸੂਚੀ ਵਿੱਚ ਸਿਖਰ ‘ਤੇ ਆ ਗਈ ਹੈ, ਜਦੋਂ ਕਿ ਬੈਂਗਲੁਰੂ ਲਗਾਤਾਰ ਤੀਜੀ ਹਾਰ ਦੇ ਬਾਵਜੂਦ 8ਵੇਂ ਨੰਬਰ ‘ਤੇ ਬਰਕਰਾਰ ਹੈ।

ਰਾਜਸਥਾਨ (Rajasthan Royals) ਨੇ ਹੁਣ ਤੱਕ ਖੇਡੇ ਸਾਰੇ ਚਾਰ ਮੈਚ ਜਿੱਤੇ ਹਨ। ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ (6 ਅੰਕ) ਨੂੰ ਨੰਬਰ-2 ‘ਤੇ ਪਛਾੜ ਦਿੱਤਾ ਹੈ। ਦੂਜੇ ਪਾਸੇ ਬੈਂਗਲੁਰੂ ਨੇ 5 ‘ਚੋਂ 4 ਮੈਚ ਹਾਰੇ ਹਨ। ਟੀਮ ਦੇ ਖਾਤੇ ‘ਚ ਸਿਰਫ 2 ਅੰਕ ਹਨ।

ਰਾਜਸਥਾਨ ਖ਼ਿਲਾਫ਼ 113 ਦੌੜਾਂ ਦੀ ਸੈਂਕੜਾ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਔਰੇਂਜ ਕੈਪ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਜਦਕਿ ਰਾਜਸਥਾਨ ਲਈ 4 ਦੌੜਾਂ ਬਣਾਉਣ ਵਾਲੇ ਰਿਆਨ ਪਰਾਗ (185 ਦੌੜਾਂ) ਦੂਜੇ ਅਤੇ 69 ਦੌੜਾਂ ਦੀ ਪਾਰੀ ਖੇਡਣ ਵਾਲੇ ਸੰਜੂ ਸੈਮਸਨ (178 ਦੌੜਾਂ) ਤੀਜੇ ਨੰਬਰ ‘ਤੇ ਰਹੇ। ਯੁਜਵੇਂਦਰ ਚਾਹਲ ਨੇ ਪਰਪਲ ਕੈਪ ਦੀ ਦੌੜ ਵਿੱਚ ਗੁਜਰਾਤ ਦੇ ਮੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਚਾਹਲ ਨੇ 4 ਮੈਚਾਂ ‘ਚ 8 ਵਿਕਟਾਂ ਲਈਆਂ ਹਨ। ਉਸ ਨੇ ਇਸ ਮੈਚ ਵਿੱਚ ਦੋ ਵਿਕਟਾਂ ਲਈਆਂ।