Junior Engineers

ਜੂਨੀਅਰ ਇੰਜੀਨੀਅਰਜ਼ ਵੱਲੋਂ ਆਪਣੀਆਂ ਜਾਇਜ ਮੰਗਾਂ ਦੇ ਨਾ ਮੰਨੇ ਜਾਣ ‘ਤੇ ਪਾਵਰਕਾਮ ਮੈਨੇਜਮੈਂਟ ਦਾ ਪਿੱਟ ਸਿਆਪਾ

ਪਟਿਆਲਾ 26 ਜੂਨ 2023: ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਵੱਲੋ / ਮੰਗਾਂ ਦੇ ਹੱਲ ਨਾ ਹੋਣ ਕਰਕੇ 3-ਵਿਆਪੀ ਅੰਦੋਲਨ ਦਾ ਆਗਾਜ਼ ਅੱਜ ਮਿਤੀ 26/06/23 ਨੂੰ (ਦੱਖਣ) ਜੋਨ ਪਟਿਆਲਾ ਦੇ ਦਫਤਰ ਅੱਗੇ ਧਰਨਾ ਦੇ ਕੇ ਕੀਤਾ ਹੈ। ਜੱਥੇਬੰਦੀ ਵਲੋਂ ਮੁੱਖ ਮੰਗਾਂ ਜਿਵੇਂ ਕਿ ਮੁੱਖ ਤੌਰ ‘ਤੇ ਸਪਲਾਈ ਚਲਾਉਣ ਲਈ ਫੀਲਡ ਸਟਾਫ ਦੀ ਘਾਟ, ਸਟੋਰਾਂ ਵਿੱਚ ਸਮਾਨ ਉਪਲੱਬਧ ਨਾ ਹੋਣਾ, ਪੇਂਡੂ ਖੇਤਰਾਂ ਵਿੱਚ ਰਾਤ ਸਮੇਂ ਕੋਈ ਵੀ ਕੰਪਲੈਂਟ ਸੈਂਟਰ ਮੌਜੂਦ ਨਾ ਹੋਣਾ, ਟੁੱਟੇ ਪੋਲ ਅਤੇ ਟਰਾਂਸਫਾਰਮਰ ਬਦਲੀ ਕਰਨ ਲਈ ਕਰੋਨ ਉਪਲੱਬਧ ਨਾ ਹੋਣਾ ਆਦਿ ਜਥੇਬੰਦੀ ਦੇ ਮੰਗ ਪੱਤਰ ਵਿੱਚ ਸ਼ਾਮਲ ਕਰਕੇ ਪਾਵਰਕਾਮ ਮੈਨੇਜਮੈਂਟ ਨੂੰ ਲਗਭਗ 7-8 ਮਹਿਨੇ ਪਹਿਲਾਂ ਦਿੱਤੀਆਂ ਸਨ, ਪਰੰਤੂ ਇਨਾਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਬਿਜਲੀ ਸਪਲਾਈ ਦਾ ਸੰਚਾਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਰਿਹਾ ਹੈ ਜਿਸ ਦਾ ਖਮਿਆਜਾ ਅੱਜ ਪੰਜਾਬ ਦੀ ਆਮ ਜਨਤਾ ਭੁਗਤ ਰਹੀ ਹੈ |

ਜੂਨੀਅਰ ਇੰਜੀਨੀਅਰ ਲੰਬੇ ਸਮੇਂ ਤੋਂ ਜਾਇਜ਼ ਮੰਗਾਂ ਦੇ ਹੱਲ ਨਾ ਹੋਣ ਕਾਰਨ ਬਹੁਤ ਅਸੰਤੁਸ਼ਟ ਹਨ, ਜਿਸ ਦੇ ਰੋਸ ਵਜੋਂ ਜੂਨੀਅਰ ਇੰਜੀਨੀਅਰ ਵਲੋਂ ਅੰਦੋਲਨ ਦਾ ਰਾਹ ਅਪਣਾਇਆ ਗਿਆ ਹੈ ਕਿਉਂਕਿ ਪਾਵਰਕਾਮ ਵਲੋਂ ਜੱਥੇਬੰਦੀ ਦੀਆਂ ਮੰਗਾਂ ਮੰਨਣਾ ਤਾਂ ਦੂਰ ਫੀਲਡ ਦੇ ਰਾਤਾਂ ਨੂੰ ਵੀ ਬਿਲਕੁਲ ਅਣਗੌਲਿਆ ਕਰ ਦਿੱਤਾ ਹੈ।

ਜੂਨੀਅਰ ਇੰਜੀਨੀਅਰਜ ਲਈ ਡਿਊਟੀ ਘੰਟਿਆਂ ਦਾ ਨਿਰਧਾਰਨ ਕਰਨਾ, ਸੀਆਰਏ 294/19 ‘ਤੇ WF ਸਕੇਲ ਲਾਗੂ ਕਰਨਾ, ਮੁੱਢਲੀ ਤਨਖ਼ਾਹ ਵਿੱਚ ਵਾਧਾ ਕਰਨਾ, ਸਟਾਫ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕਰਨਾ, ਜੂਨੀਅਰ ਇੰਜੀਨੀਅਰਾਂ ਦੇ ਨਾਮ ‘ਤੇ ਘਾਤਕ/ ਗੈਰ-ਘਾਤਕ ਹਾਦਸਿਆਂ ਵਿੱਚ FIR ਜਾਰੀ ਹੋਣ ਤੋਂ ਰੋਕਣਾ, ਪ੍ਰਮੋਸ਼ਨ ਕੋਟੇ ਵਿੱਚ ਵਾਧਾ ਕਰਨਾ, ਫੀਲਡ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ, ਪੈਟਰੋਲ ਤੱਤਾਂ 30 L ਤੇ ਵਧਾ ਕੇ 80 L ਕਰਨਾ, ਜੂਨੀਅਰ ਇੰਜੀਨੀਅਰਾਂ ਨੂੰ ਲੈਪਟਾਪ ਪ੍ਰਦਾਨ ਕਰਨਾ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ ਅੱਜ ਪਾਵਰਕਾਮ ਦਾ ਸਮੁੱਚਾ ਜੇ.ਈ. ਕੇਡਰ ਅੰਦੋਲਨ ਕਰਨ ਲਈ ਮਜਬੂਰ ਹੋ ਗਿਆ ਹੈ।

ਅੱਜ ਧਰਨੇ ਵਿਚ ਵੱਖ-ਵੱਖ ਸਰਕਲ ਪਟਿਆਲਾ, ਸੰਗਰੂਰ, ਬਰਨਾਲਾ, ਮੋਹਾਲੀ, ਰੋਪੜ ਤੋਂ ਜੂਨੀਅਰ ਇੰਜੀਨੀਅਰ ਸਾਥੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰ ਪਾਵਰਕਾਮ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਹੈ। ਜਥੇਬੰਦੀ ਅੱਜ ਦੇ ਇਸ ਧਰਨ ਤੋਂ ਪਾਵਰਕਾਮ ਮੈਨੇਜਮੈਂਟ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜਿਹੜਾ ਜੇ.ਈ. ਕੇਡਰ 24 ਘੰਟੇ ਕੰਮ ਕਰਕੇ ਜਨਤਾ ਨੂੰ ਬਿਜਲੀ ਮੁਹੱਈਆ ਕਰਵਾ ਸਕਦਾ ਹੈ, ਉਹ ਆਪਣੀਆਂ ਜਾਇਜ ਮੰਗਾਂ ਲਈ ਵੀ ਡੱਟ ਕੇ ਲੜਨਾ ਜਾਣਦਾ ਹੈ।

ਇਸ ਦੇ ਨਾਲ ਹੀ ਇਹ ਅੰਦੋਲਨ 24,062023 ਨੂੰ ਪੱਛਮੀ ਜੈਨ (ਬਠਿੰਡਾ), 03,072023 ਨੂੰ ਕੇਂਦਰੀ ਜੇਲ (ਲੁਧਿਆਣਾ) ਅਤੇ 05:1072023 ਨੂੰ ਉੱਤਰੀ ਅਤੇ ਸਰਹੱਦੀ ਜੋਨ ਵਰਗੇ ਹੋਰ ਜੌਨਲ ਵਿਰੋਧ ਪ੍ਰਦਰਸ਼ਨਾਂ ਵਲ ਵਧੇਗਾ।

ਦੂਜੇ ਪੜਾਅ ਵਿੱਚ, ਜੂਨੀਅਰ ਇੰਜੀਨੀਅਰ 06.07.2025 ਤੋਂ ਪਾਵਰਕਾਮ ਦੇ ਸਟੋਰਾਂ ਅਤੇ ਐਮਈਜ਼ ਦਾ ਬਾਈਕਾਟ ਕਰਨਗੇ। ਇਸ ਤੋਂ ਬਾਅਦ ਫੇਜ 3 ਵਿੱਚ ਜੂਨੀਅਰ ਇੰਜਨੀਅਰ, ਫੇਜ-2 ਵਿੱਚ ਸ਼ੁਰੂ ਕੀਤੇ ਗਏ ਲਗਾਤਾਰ ਬਾਈਕਾਟ ਦੇ ਨਾਲ-ਨਾਲ 11.07.2023 ਤੋਂ ਪੂਰਨ ਤੌਰ ਤੇ ਵਰਕਟ ਟੂਲ ‘ਤੋਂ ਜਾਣਗੇ ਅਤੇ ਦਫਤਰੀ ਸਮੇਂ ਤੋਂ ਬਾਅਦ ਆਪਣਾ ਫੋਨ ਵੀ ਬੰਦ ਰੱਖਣਗੇ।

ਐਸੋਸੀਏਸ਼ਨ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਾਵਰਕਾਮ ਵੱਲੋਂ ਜੇਕਰ ਇਸ ਅੰਦਲੋਨ ਦੇ ਬਾਵਜੂਦ ਵੀ ਇਨ੍ਹਾਂ ਜਾਇਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜੂਨੀਅਰ ਇੰਜਨੀਅਰ ਆਪਣਾ ਅੰਦੋਲਨ ਹੋਰ ਤਿੱਖਾ ਕਰਨ ਵਿੱਚ ਬਿਲਕੁਲ ਵੀ ਗੁਰੇਜ਼ ਨਹੀਂ ਕਰਨਗੇ, ਜਿਸ ਦੀ ਜਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।

ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਆਪਣੀਆਂ ਜਾਇਜ਼ ਮੰਗਾਂ ਨੂੰ ਹੱਲ ਕਰਵਾਉਣ ਲਈ ਹਰ ਸਾਰਥਕ ਕਦਮ ਚੁੱਕਣ ਵਿਚ ਵਚਨਬੱਧ ਰਹੇਗੀ। ਐਸੋਸੀਏਸ਼ਨ ਦਾ ਪੱਕਾ ਵਿਸ਼ਵਾਸ ਹੈ ਕਿ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਨਾਲ ਨਾ ਸਿਰਫ ਜੇ.ਈ. ਨੂੰ ਸਿੱਧੇ ਤੌਰ ‘ਤੇ ਫਾਇਦਾ ਹੋਵੇਗਾ ਬਲਕਿ ਪੰਜਾਬ ਦੀ ਆਮ ਜਨਤਾ ਨੂੰ ਵੀ ਬਿਜਲੀ ਦੀ ਨਿਰਵਿਘਨ ਸਪਲਾਈ ਵਿੱਚ ਅਸਾਨੀ ਹੋਵੇਗੀ।

Scroll to Top