ਚੰਡੀਗੜ੍ਹ, 20 ਮਈ 2024: ਛੱਤੀਸਗੜ੍ਹ ਦੇ ਕਬੀਰਧਾਮ (Kabirdham) ਜ਼ਿਲ੍ਹੇ ਦੇ ਪੰਡਾਰੀਆ ਬਲਾਕ ਅਧੀਨ ਪੈਂਦੇ ਕੁੱਕਦੂਰ ਥਾਣਾ ਖੇਤਰ ‘ਚ ਅੱਜ ਦੁਪਹਿਰ ਕਰੀਬ 12 ਵਜੇ ਇੱਕ ਪਿਕਅੱਪ ਗੱਡੀ 30 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 15 ਜਣਿਆਂ ਦੀ ਜਾਨ ਚਲੀ ਗਈ। ਉੱਥੇ ਅੱਠ ਜਣੇ ਜ਼ਖਮੀ ਹਨ। ਪਿਕਅੱਪ ਵਿੱਚ 25 ਤੋਂ ਵੱਧ ਜਣੇ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੁੱਕਦੂਰ ਤੋਂ ਪਿੱਕਅੱਪ ਵਿੱਚ ਬੈਠੇ ਵਿਅਕਤੀ ਪਿੰਡ ਸੇਮਹਾਰਾ ਦੇ ਵਸਨੀਕ ਹਨ |
ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸੀਐਮ ਸਾਈਂ ਨੇ ਕਿਹਾ ਕਿ ਕਬੀਰਧਾਮ (Kabirdham) ਜ਼ਿਲੇ ਦੇ ਕੁੱਕਦੂਰ ਥਾਣਾ ਖੇਤਰ ਦੇ ਬਾਹਪਾਨੀ ਪਿੰਡ ਦੇ ਕੋਲ ਪਿਕਅੱਪ ਪਲਟਣ ਕਾਰਨ 15 ਪਿੰਡ ਵਾਸੀਆਂ ਦੀ ਮੌਤ ਅਤੇ 7 ਦੇ ਜ਼ਖਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਜ਼ਖ਼ਮੀਆਂ ਦੇ ਬਿਹਤਰ ਇਲਾਜ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਓਹਨਾ ਨੇ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।