15 ਅਪ੍ਰੈਲ 2205: ਫਗਵਾੜਾ (Phagwara) ਦੇ ਨਾਲ ਲੱਗਦੇ ਪਿੰਡ ਹਰਦਾਸਪੁਰ ‘ਚ ਵੱਡੀ ਘਟਨਾ ਵਾਪਰੀ ਹੈ। ਜਿੱਥੇ ਇਕ ਬਜ਼ੁਰਗ ਔਰਤ ਦਾ ਕਤਲ (Murder) ਕਰ ਦਿੱਤਾ ਗਿਆ ਹੈ। ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਨੇ ਦੱਸਿਆ ਕਿ ਮੈਨੂੰ ਬਾਹਰੋਂ ਮੁੰਡੇ ਦਾ ਫੋਨ ਆਇਆਕਿ ਘਰ ਜਾਕੇ ਦੇਖ਼ਿਓ ਮਾਤਾ ਫੋਨ (phone) ਨਹੀਂ ਚੁੱਕ ਰਹੇ। ਜਦੋਂ ਘਰ ਅੰਦਰ ਵੜ ਕੇ ਦੇਖਿਆ ਤਾਂ ਬਜ਼ੁਰਗ ਦੇ ਮੂੰਹ ਚੋ ਖੂਨ ਨਿਕਲ ਰਿਹਾ ਸੀ ਤੇ ਮੌਤ ਹੋ ਚੁੱਕੀ ਸੀ।
ਪਰਿਵਾਰ ਨੇ ਦੱਸਿਆ ਕਿ ਦੇਖਣ ਤੋਂ ਇਹ ਲੱਗਦਾ ਹੈ ਕਿ ਕੋਈ ਜਾਣ ਪਹਿਚਾਣ ਦਾ ਵਿਅਕਤੀ ਹੋ ਸਕਦਾ ਹੈ। ਮੌਕੇ ਤੇ ਪਹੁੰਚੀ ਪੁਲਿਸ (police) ਨੇ ਮੌਕੇ ਦਾ ਜਾਇਜ਼ਾ ਲਿਆ ਤੇ ਦੱਸਿਆ ਕਿ ਮਿਰਤਕ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਜਮਾ ਕਰਵਾ ਦਿੱਤਾ ਹੈ। ਘਟਨਾ ਦੇ ਸਥਾਨ ਤੇ ਪਹੁੰਚੇ sp ਫਗਵਾੜਾ ਨੇ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਕੁਝ ਜਰੂਰੀ ਕਾਗਜਾਤ ਅਤੇ ਨਕਦੀ ਚੋਰੀ ਹੋਈ ਹੈ। ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੋਈ ਸੀਸੀ ਟੀਵੀ ਕੈਮਰਾ ਨਹੀਂ ਹੈ ਆਡ ਗੁਆਢ ਚ ਲੱਗੇ ਹੋ ਸੀਸੀਟੀਵੀ ਕੈਮਰੇਆਂ ਨੂੰ ਚੈੱਕ ਕਰਕੇ ਜਾਚ ਕੀਤੀ ਜਾ ਰਹੀ ਹੈ|
Read More: ਪੰਜਾਬ ਪੁਲਿਸ ਨੇ ਮੋਗਾ ‘ਚ ਗੈਂਗਸਟਰ ਮਲਕੀਤ ਮਨੂੰ ਨੂੰ ਸੰਖੇਪ ਗੋਲੀਬਾਰੀ ਤੋਂ ਬਾਅਦ ਕੀਤਾ ਗ੍ਰਿਫਤਾਰ