ਚੰਡੀਗੜ੍ਹ, 26 ਨਵੰਬਰ 2024: ਸੁਪਰੀਮ ਕੋਰਟ (Supreme Court) ਨੇ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਦੀ ਵਰਤੋਂ ਨੂੰ ਲੈ ਕੇ ਪਟੀਸ਼ਨ ‘ਤੇ ਅਹਿਮ ਫੈਸਲਾ ਲਿਆ ਹੈ | ਸੁਪਰੀਮ ਕੋਰਟ ਨੇ ਭਾਰਤ ‘ਚ ਚੋਣਾਂ ਦੌਰਾਨ ਈਵੀਐਮ (EVM) ਦੀ ਬਜਾਏ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਜਸਟਿਸ ਵਿਕਰਮ ਨਾਥ ਨੇ ਕਿਹਾ ਕਿ ਚੰਦਰਬਾਬੂ ਨਾਇਡੂ ਜਾਂ ਰੈਡੀ ਜਦੋਂ ਹਾਰਦੇ ਹਨ ਤਾਂ ਕਹਿੰਦੇ ਹਨ ਕਿ ਈਵੀਐਮ ਨਾਲ ਛੇੜਛਾੜ ਹੋਈ ਹੈ ਪਰ ਜਦੋਂ ਉਹ ਜਿੱਤ ਜਾਂਦੇ ਹਨ ਤਾਂ ਕੁਝ ਨਹੀਂ ਕਹਿੰਦੇ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਸੰਬੰਧਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ |
ਸੁਣਵਾਈ ਦੌਰਾਨ ਪਟੀਸ਼ਨਰ ਨੇ ਕਿਹਾ ਕਿ ਮੈਂ ਹਾਲ ਹੀ ‘ਚ ਹੋਈਆਂ ਚੋਣਾਂ ‘ਚ ਮਾਫੀਆ ਨੂੰ ਦੇਖਿਆ ਹੈ। ਮੈਂ ਸਵਾਮੀ ਦੁਆਰਾ ਦਾਇਰ ਜਨਹਿਤ ਪਟੀਸ਼ਨ ‘ਚ ਸਬੂਤ ਦੇਖਿਆ ਹੈ ਕਿ ਵਿਧਾਇਕਾਂ ਨੇ ਅੰਦਰ ਜਾ ਕੇ ਈਵੀਐਮ (EVM) ਤੋੜ ਦਿੱਤੀ। ਦੁਨੀਆ ਦੇ 180 ਦੇਸ਼ਾਂ ਅਤੇ ਸਾਰੇ ਲੋਕਤੰਤਰਾਂ ਨੇ ਇੱਕ ਵਾਰ ਈਵੀਐਮ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਇੱਕ ਹੋਰ ਦਲੀਲ ਦਿੱਤੀ ਕਿ ਐਲਨ ਮਸਕ ਨੇ ਸਾਫ਼ ਕਿਹਾ ਕਿ ਈਵੀਐਮ ਨਾਲ ਛੇੜਛਾੜ ਹੋ ਸਕਦੀ ਹੈ। ਪਟੀਸ਼ਨ ‘ਚ ਹੋਰ ਪ੍ਰਾਰਥਨਾਵਾਂ ‘ਚ ਚੋਣਾਂ ‘ਚ ਭ੍ਰਿਸ਼ਟਾਚਾਰ ਕਰਨ ਵਾਲੇ ਉਮੀਦਵਾਰਾਂ ਨੂੰ ਅਯੋਗ ਠਹਿਰਾਉਣਾ ਸ਼ਾਮਲ ਹੈ।
Read More: Rajya Sabha: ਰਾਜ ਸਭਾ ਦੀਆਂ ਖਾਲੀ ਪਈਆਂ ਸੀਟਾਂ ‘ਤੇ 24 ਦਸੰਬਰ ਨੂੰ ਹੋਣਗੀਆਂ ਚੋਣਾਂ
ਇਸਦੇ ਨਾਲ ਹੀ ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਬੇਨਤੀ ਦਾ ਉਦੇਸ਼ ਚੋਣ ਪ੍ਰਕਿਰਿਆ ਬਾਰੇ ਜਾਗਰੂਕਤਾ ਵਧਾਉਣਾ ਹੈ। ਜੇਕਰ ਲੋਕਤੰਤਰ ਇਸੇ ਤਰ੍ਹਾਂ ਮਰਦਾ ਰਿਹਾ ਅਤੇ ਅਸੀਂ ਕੁਝ ਨਾ ਕੀਤਾ ਤਾਂ ਭਵਿੱਖ ਦਾ ਕੀ ਹੋਵੇਗਾ? ਜਿਕਰਯੋਗ ਹੈ ਕਿ ਸਿਆਸੀ ਪਾਰਟੀਆਂ ਨੇ ਜਵਾਬੀ ਪਟੀਸ਼ਨ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।