Perimenopause

ਪ੍ਰੀਮੀਨੋਪਾਜ਼: ਔਰਤਾਂ ਦੇ ਜੀਵਨ ਦਾ ਇੱਕ ਕੁਦਰਤੀ ਪੜਾਅ, ਜਾਣੋ ਇਸਦੇ ਲੱਛਣ ਤੇ ਇਲਾਜ਼

Premenopause: ਪ੍ਰੀਮੀਨੋਪਾਜ਼ ਔਰਤਾਂ ਦੇ ਜੀਵਨ ਚੱਕਰ ਦਾ ਇੱਕ ਸਾਧਾਰਨ ਅਤੇ ਕੁਦਰਤੀ ਹਿੱਸਾ ਹੈ, ਜਿਸ ‘ਚ ਉਨ੍ਹਾਂ ਦੇ ਹਾਰਮੋਨਾਂ ਦਾ ਪੱਧਰ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਪ੍ਰਜਣਨ ਦੀ ਸਮਰੱਥਾ ਹੌਲੀ-ਹੌਲੀ ਘੱਟਣ ਲੱਗ ਜਾਂਦੀ ਹੈ। ਇਹ ਆਮ ਤੌਰ ‘ਤੇ 37 ਤੋਂ 40 ਸਾਲ ਦੀ ਉਮਰ ਦੇ ਆਸਪਾਸ ਸ਼ੁਰੂ ਹੁੰਦਾ ਹੈ ਅਤੇ ਲਗਭਗ ਚਾਰ ਸਾਲ ਤੱਕ ਚੱਲ ਸਕਦਾ ਹੈ। ਇਹ ਮੇਨੋਪਾਜ਼ ਵੱਲ ਵਧਣ ਵਾਲਾ ਪੜਾਅ ਹੈ।

ਪ੍ਰੀਮੀਨੋਪਾਜ਼ ਦੌਰਾਨ ਹਾਰਮੋਨਲ ਬਦਲਾਅ

ਪ੍ਰੀਮੀਨੋਪਾਜ਼ ਦੌਰਾਨ, ਈਸਟਰੋਜਨ, ਪ੍ਰੋਜੇਸਟ੍ਰੋਨ, ਐੱਫ.ਐੱਸ.ਐੱਚ. (ਫੋਲੀਕਲ ਸਟੀਮੂਲੇਟਿੰਗ ਹਾਰਮੋਨ), ਐੱਲ.ਐੱਚ. (ਲਿਊਟੇਨਾਈਜ਼ਿੰਗ ਹਾਰਮੋਨ) ਅਤੇ ਟੈਸਟੋਸਟ੍ਰੋਨ ਵਰਗੇ ਹਾਰਮੋਨਾਂ ਦੇ ਪੱਧਰ ‘ਚ ਉਤਰਾਅ-ਚੜ੍ਹਾਅ ਆਉਂਦੇ ਹਨ। ਈਸਟਰੋਜਨ ਦੇ ਪੱਧਰ ‘ਚ ਕਮੀ ਕਾਰਨ ਕਈ ਲੱਛਣ ਦੇਖਣ ਨੂੰ ਮਿਲਦੇ ਹਨ।

ਪ੍ਰੀਮੀਨੋਪਾਜ਼ ਦੇ ਲੱਛਣ

Perimenopause

ਇਸ ਦੌਰਾਨ ਔਰਤਾਂ ‘ਚ ਸਰੀਰਕ ਅਤੇ ਭਾਵਨਾਤਮਕ ਬਦਲਾਅ ਆਉਂਦੇ ਹਨ, ਜਿਵੇਂ ਕਿ:

1. ਮਾਹਵਾਰੀ ‘ਚ ਬੇਤਰਤੀਬੀ: ਮਾਹਵਾਰੀ ਦਾ ਚੱਕਰ ਕਦੇ ਲੰਬਾ ਅਤੇ ਕਦੇ ਛੋਟਾ ਹੋ ਸਕਦਾ ਹੈ।
2. ਹੌਟ ਫਲੈਸ਼ਿਸ: ਅਚਾਨਕ ਗਰਮੀ ਮਹਿਸੂਸ ਹੋਣਾ।
3. ਮੂਡ ਸਵਿੰਗਸ: ਮੂਡ ‘ਚ ਤੇਜ਼ੀ ਨਾਲ ਬਦਲਾਅ।
4. ਚਿੰਤਾ ਅਤੇ ਘਬਰਾਹਟ: ਕਿਸੇ ਵੀ ਕੰਮ ‘ਚ ਦਿਲ ਨਾ ਲੱਗਣਾ।
5. ਨੀਂਦ ਦੀ ਸਮੱਸਿਆ: ਨੀਂਦ ਦਾ ਚੱਕਰ ਟੁੱਟ ਜਾਣਾ।
6. ਸ਼ਰੀਰਕ ਸੰਬੰਧਾਂ ਦੀ ਇੱਛਾ ‘ਚ ਕਮੀ: ਲਿਬੀਡੋ ਦਾ ਘਟਣਾ।
7. ਵਜਾਈਨਲ ਡਰਾਈਨੈੱਸ: ਯੋਨੀ ‘ਚ ਖੁਸ਼ਕੀ, ਜਿਸ ਕਾਰਨ ਬਾਰ-ਬਾਰ ਪਿਸ਼ਾਬ ਦੀ ਇਨਫੈਕਸ਼ਨ ਜਾਂ ਪਿਸ਼ਾਬ ਰੋਕਣ ‘ਚ ਦਿੱਕਤ ਆ ਸਕਦੀ ਹੈ।
8. ਰਾਤ ਨੂੰ ਪਸੀਨਾ ਆਉਣਾ।
9. ਕੋਲੈਸਟ੍ਰੋਲ ਦੇ ਪੱਧਰ ‘ਚ ਵਾਧਾ: ਈਸਟਰੋਜਨ ਦੇ ਪੱਧਰ ‘ਚ ਕਮੀ ਕਾਰਨ ਖੂਨ ‘ਚ ਬੈਡ ਕੋਲੈਸਟ੍ਰੋਲ (LDL) ਵੱਧ ਜਾਂਦਾ ਹੈ, ਜਿਸ ਨਾਲ ਦਿਲ ਸਬੰਧੀ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
9. ਹੱਡੀਆਂ ਦਾ ਕਮਜ਼ੋਰ ਹੋਣਾ: ਈਸਟਰੋਜਨ ਦੀ ਕਮੀ ਕਾਰਨ ਔਸਟੀਓਪੋਰੋਸਿਸ (ਹੱਡੀਆਂ ਦਾ ਕਮਜ਼ੋਰ ਹੋਣਾ) ਦਾ ਖਤਰਾ ਵੀ ਵੱਧ ਜਾਂਦਾ ਹੈ।

ਮੇਨੋਪਾਜ਼ ਕੀ ਹੈ ?

Perimenopause

ਜੇਕਰ ਕਿਸੇ ਔਰਤ ਨੂੰ ਲਗਾਤਾਰ 12 ਮਹੀਨੇ ਤੱਕ ਮਾਹਵਾਰੀ ਨਹੀਂ ਆਉਂਦੀ, ਤਾਂ ਉਸ ਨੂੰ ਮੇਨੋਪਾਜ਼ ਕਿਹਾ ਜਾਂਦਾ ਹੈ। ਮੇਨੋਪਾਜ਼ ‘ਚ ਅੰਡੇਦਾਨੀ ਈਸਟਰੋਜਨ ਨਾਮ ਦੇ ਹਾਰਮੋਨ ਨੂੰ ਬਣਾਉਣਾ ਪੂਰੀ ਤਰ੍ਹਾਂ ਬੰਦ ਕਰ ਦਿੰਦੀ ਹੈ, ਜਿਸ ਕਾਰਨ ਮਾਹਵਾਰੀ ਆਉਣਾ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ।

ਪ੍ਰੀਮੀਨੋਪਾਜ਼ ਦੇ ਲੱਛਣਾਂ ਦਾ ਪ੍ਰਬੰਧਨ

ਜ਼ਿਆਦਾਤਰ ਔਰਤਾਂ ਪ੍ਰੀਮੀਨੋਪਾਜ਼ ਜਾਂ ਮੇਨੋਪਾਜ਼ ਦੌਰਾਨ ਹੋਣ ਵਾਲੇ ਸਰੀਰਕ ਅਤੇ ਭਾਵਨਾਤਮਕ ਬਦਲਾਵਾਂ ਨੂੰ ਸਹਿਣ ਕਰ ਲੈਂਦੀਆਂ ਹਨ ਜਾਂ ਫਿਰ ਉਨ੍ਹਾਂ ਵਿੱਚ ਇਹ ਲੱਛਣ ਬਹੁਤ ਜ਼ਿਆਦਾ ਨਹੀਂ ਹੁੰਦੇ। ਪਰ ਜੇਕਰ ਇਹ ਲੱਛਣ ਤੁਹਾਡੀ ਸਿਹਤ ਅਤੇ ਰੋਜ਼ਾਨਾ ਦੇ ਕੰਮਕਾਜ ਉੱਤੇ ਅਸਰ ਪਾ ਰਹੇ ਹਨ, ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਅਤੇ ਉਨ੍ਹਾਂ ਦੀਆਂ ਹਦਾਇਤਾਂ ਅਤੇ ਇਲਾਜ ਅਨੁਸਾਰ ਚੱਲੋ।

ਪ੍ਰੀਮੀਨੋਪਾਜ਼ ਤੋਂ ਬਚਾਅ ਦੇ ਉਪਾਅ

ਰੋਜ਼ਾਨਾ ਦੇ ਕੰਮਕਾਜ ਅਤੇ ਖਾਣ-ਪੀਣ ‘ਚ ਬਦਲਾਅ ਲਿਆ ਕੇ ਵੀ ਇਨ੍ਹਾਂ ਲੱਛਣਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ:

Perimenopause

1. ਖੁਰਾਕ ਵਿੱਚ ਬਦਲਾਅ:
2. ਮੋਟਾ ਅਨਾਜ: ਆਪਣੀ ਖੁਰਾਕ ‘ਚ ਓਟਸ ਅਤੇ ਦਲੀਆ ਵਰਗੇ ਮੋਟੇ ਅਨਾਜ ਸ਼ਾਮਲ ਕਰੋ।
3. ਫਾਈਟੋਈਸਟਰੋਜਨ ਨਾਲ ਭਰਪੂਰ ਭੋਜਨ: ਸੋਇਆਬੀਨ, ਦਾਲਾਂ, ਅਲਸੀ ਦੇ ਬੀਜ, ਟੋਫੂ ਪਨੀਰ, ਗਾਜਰ, ਟਮਾਟਰ, ਚੁਕੰਦਰ, ਖੀਰਾ, ਅਤੇ ਹਰੇ ਪੱਤੇਦਾਰ ਸਬਜ਼ੀਆਂ ‘ਚ ਫਾਈਟੋਈਸਟਰੋਜਨ ਹੁੰਦੇ ਹਨ, ਜੋ ਈਸਟਰੋਜਨ ਦੇ ਪੱਧਰ ਨੂੰ ਬਰਕਰਾਰ ਰੱਖਣ ‘ਚ ਮੱਦਦ ਕਰਦੇ ਹਨ ਅਤੇ ਪ੍ਰੀਮੀਨੋਪਾਜ਼ ਦੇ ਲੱਛਣਾਂ ਨੂੰ ਘੱਟ ਕਰਦੇ ਹਨ।

3. ਲੀਨ ਪ੍ਰੋਟੀਨ ਅਤੇ ਡੇਅਰੀ ਉਤਪਾਦ ਵੀ ਮੱਦਦਗਾਰ ਹੁੰਦੇ ਹਨ।
4. ਵਿਟਾਮਿਨ ਅਤੇ ਖਣਿਜ: ਵਿਟਾਮਿਨ ਡੀ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਬੀ-ਕੰਪਲੈਕਸ ਵਿਟਾਮਿਨ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹਨ, ਖਾਸ ਕਰਕੇ ਈਸਟਰੋਜਨ ਦੇ ਪੱਧਰ ‘ਚ ਕਮੀ ਕਾਰਨ ਹੱਡੀਆਂ ਦੇ ਕਮਜ਼ੋਰ ਹੋਣ ਦੇ ਖਤਰੇ ਨੂੰ ਘੱਟ ਕਰਨ ਲਈ।

ਜੀਵਨ ਸ਼ੈਲੀ ‘ਚ ਸੁਧਾਰ

1. ਸੈਰ ਅਤੇ ਯੋਗਾ: ਸਰੀਰ ਵਿੱਚ ਲਚੀਲਾਪਨ ਲਿਆਉਣ ਲਈ ਸੈਰ ਅਤੇ ਯੋਗਾ ਬਹੁਤ ਲਾਭਦਾਇਕ ਹਨ। ਰੋਜ਼ਾਨਾ ਅੱਧੇ ਘੰਟੇ ਦੀ ਸੈਰ ਬਹੁਤ ਮਦਦਗਾਰ ਹੋ ਸਕਦੀ ਹੈ।
2. ਸਿਹਤ ਕਲੱਬਾਂ ਨਾਲ ਜੁੜੋ: ਕਿਸੇ ਹੈਲਥ ਕਲੱਬ, ਡਾਂਸ ਕਲੱਬ ਜਾਂ ਯੋਗਾ ਕਲੱਬ ਨਾਲ ਜੁੜ ਕੇ ਸਰੀਰ ਨੂੰ ਫਿੱਟ ਰੱਖਿਆ ਜਾ ਸਕਦਾ ਹੈ।

ਭਾਵਨਾਤਮਕ ਸਿਹਤ

1. ਚਰਚਾ ਅਤੇ ਸਪੋਰਟ: ਪ੍ਰੀਮੀਨੋਪਾਜ਼ ਦੌਰਾਨ ਆਉਣ ਵਾਲੇ ਭਾਵਨਾਤਮਕ ਬਦਲਾਵਾਂ ਬਾਰੇ ਆਪਣੇ ਜੀਵਨ ਸਾਥੀ ਜਾਂ ਦੋਸਤਾਂ ਨਾਲ ਗੱਲ ਕਰੋ। ਇਹ ਸਮਾਂ ਆਪਣੇ ਉੱਤੇ ਸਮਾਂ ਦੇਣ ਅਤੇ ਆਪਣੀ ਦੇਖਭਾਲ ਖੁਦ ਕਰਨ ਦਾ ਹੈ।
2. ਹਮਉਮਰ ਔਰਤਾਂ ਨਾਲ ਗੱਲਬਾਤ: ਉਨ੍ਹਾਂ ਔਰਤਾਂ ਨਾਲ ਗੱਲ ਕਰੋ ਜੋ ਇਸ ਦੌਰ ਵਿੱਚੋਂ ਲੰਘ ਰਹੀਆਂ ਹਨ ਜਾਂ ਲੰਘ ਚੁੱਕੀਆਂ ਹਨ।
3. ਪਤੀ ਦਾ ਸਹਿਯੋਗ: ਪਤੀ ਦਾ ਵੀ ਵੱਡਾ ਯੋਗਦਾਨ ਹੈ ਕਿ ਉਹ ਆਪਣੀ ਜੀਵਨ ਸਾਥੀ ਨੂੰ ਸਪੋਰਟ ਕਰਨ ਅਤੇ ਉਨ੍ਹਾਂ ‘ਚ ਆ ਰਹੇ ਬਦਲਾਵਾਂ ਨੂੰ ਸਮਝਣ। ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਪ੍ਰੇਰਿਤ ਕਰੋ।

ਆਯੁਰਵੈਦਿਕ ਉਪਚਾਰ

Perimenopause

1. ਪੰਚਕਰਮਾ ਥੈਰੇਪੀ: ਤੇਲ ਮਾਲਿਸ਼, ਬਸਤੀ, ਨੱਸਿਆ, ਸ਼ਿਰੋਧਾਰਾ ਵਰਗੀਆਂ ਪੰਚਕਰਮਾ ਥੈਰੇਪੀਆਂ ਸਰੀਰ ਨੂੰ ਡੀਟੌਕਸ ਕਰਦੀਆਂ ਹਨ ਅਤੇ ਤਣਾਅ ਮੁਕਤ ਕਰਦੀਆਂ ਹਨ।
2. ਆਯੁਰਵੈਦਿਕ ਜੜ੍ਹੀਆਂ ਬੂਟੀਆਂ: ਅਸ਼ਵਗੰਧਾ ਚੂਰਨ: ਵਾਤ ਅਤੇ ਕਫ਼ ਨੂੰ ਕੰਟਰੋਲ ਕਰਦਾ ਹੈ ਅਤੇ ਮਾਨਸਿਕ ਤਣਾਅ ਨੂੰ ਵੀ ਘੱਟ ਕਰਦਾ ਹੈ।
3. ਲੌਂਗ ਅਤੇ ਲਸਣ: ਵਾਤ ਨੂੰ ਸ਼ਾਂਤ ਕਰਦੇ ਹਨ।
4. ਚੰਦਨ ਦਾ ਲੇਪ: ਸਰੀਰ ਵਿੱਚਲੀ ਪਿਤ ਨੂੰ ਸ਼ਾਂਤ ਕਰਦਾ ਹੈ ਅਤੇ ਠੰਡਕ ਦਿੰਦਾ ਹੈ।
5. ਸ਼ਤਾਵਰੀ ਚੂਰਨ: ਫਾਈਟੋਈਸਟਰੋਜਨ ਨਾਲ ਭਰਪੂਰ ਹੁੰਦਾ ਹੈ, ਜੋ ਪ੍ਰੀਮੀਨੋਪਾਜ਼ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ ਅਤੇ ਵਾਤ ਤੇ ਪਿਤ ਨੂੰ ਸ਼ਾਂਤ ਕਰਦਾ ਹੈ।
6. ਤ੍ਰਿਫਲਾ ਚੂਰਨ: ਈਸਟਰੋਜਨ ਦੇ ਪੱਧਰ ਨੂੰ ਬਣਾਈ ਰੱਖਣ ‘ਚ ਮੱਦਦ ਕਰਦਾ ਹੈ।

ਪਰਹੇਜ਼

1. ਟ੍ਰਿਗਰ ਫੂਡਸ ਤੋਂ ਬਚੋ: ਕੌਫੀ, ਜ਼ਿਆਦਾ ਮਿੱਠਾ, ਪ੍ਰੋਸੈਸਡ ਫੂਡ, ਜ਼ਿਆਦਾ ਤਲਿਆ ਹੋਇਆ ਅਤੇ ਮਸਾਲੇਦਾਰ ਜਾਂ ਖੱਟੇ ਪਦਾਰਥਾਂ ਤੋਂ ਪਰਹੇਜ਼ ਕਰੋ।

2. ਡਾਈਟ ਸਕਿੱਪ ਨਾ ਕਰੋ: ਭੋਜਨ ਛੱਡਣ ਨਾਲ ਵੀ ਇਹ ਲੱਛਣ ਵੱਧ ਸਕਦੇ ਹਨ।

ਪ੍ਰੀਮੀਨੋਪਾਜ਼ ਅਤੇ ਮੇਨੋਪਾਜ਼ ਔਰਤਾਂ ਲਈ ਇੱਕ ਗੰਭੀਰ ਪੜਾਅ ਹੈ, ਜਿਸ ਨੂੰ ਪਰਿਵਾਰਕ ਸਪੋਰਟ, ਵਧੀਆ ਪੌਸ਼ਟਿਕ ਖੁਰਾਕ ਅਤੇ ਚੰਗੇ ਡਾਕਟਰ ਦੀ ਸਲਾਹ ਨਾਲ ਸਫਲਤਾਪੂਰਵਕ ਪਾਰ ਕੀਤਾ ਜਾ ਸਕਦਾ ਹੈ।

ਡਾਕਟਰ ਵਰਿੰਦਰ ਕੁਮਾਰ,
ਸੁਨਾਮ, ਊਧਮ ਸਿੰਘ ਵਾਲਾ
ਸੰਪਰਕ: 9914905353

Read More: ਫਾਸਟ ਫੂਡ ਦੇ ਨੁਕਸਾਨ: ਸਭ ਤੋਂ ਵੱਧ 9 ਤੋਂ 15 ਸਾਲ ਦੇ ਬੱਚੇ ਫਾਸਟ ਫੂਡ ਦੇ ਆਦੀ

Scroll to Top