July 4, 2024 9:39 pm
MLA Dev Mann

ਲੋਕ ਸਭਾ ਚੋਣ ਹਲਕਾ ਪਟਿਆਲਾ ਤੋਂ ਡਾ. ਬਲਬੀਰ ਸਿੰਘ ਵੱਡੀ ਲੀਡ ਨਾਲ ਜੇਤੂ ਰਹਿਣਗੇ: MLA ਦੇਵ ਮਾਨ

ਪਟਿਆਲਾ, 18 ਮਾਰਚ 2024: ਅੱਜ ਨਾਭਾ ਵਿਖੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਡਿਫੈਂਸ ਕਾਲੋਨੀ ਵਾਸੀਆਂ ਵੱਲੋਂ ਇੱਕ ਕਾਲੋਨੀ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਰੈਲੀ ਕਰਵਾਈ ਗਈ, ਜਿਸ ਵਿੱਚ ਵਿਧਾਇਕ ਦੇਵ ਮਾਨ (MLA Dev Mann) ਨੇ ਸ਼ਿਰਕਤ ਕੀਤੀ ਅਤੇ ਕਾਲੋਨੀ ਵਾਸੀਆਂ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿਵਾਇਆ।

ਇਸ ਮੌਕੇ ਵਿਧਾਇਕ ਦੇਵ ਮਾਨ (MLA Dev Mann) ਨੇ ਕਿਹਾ ਕਿ ਮੈਂ ਵਿਧਾਨ ਸਭਾ ਵਿਚ ਵੀ ਆਉਟਰ ਕਾਲੋਨੀਆਂ ਦਾ ਮੁੱਦਾ ਚੁੱਕਿਆ ਸੀ, ਕਿਉਂਕਿ ਆਉਟਰ ਕਾਲੋਨੀਆਂ ਨਾ ਤਾਂ ਨਗਰ ਕੌਂਸਲ ਅਤੇ ਨਾ ਹੀ ਨਗਰ ਪੰਚਾਇਤ ਅਧੀਨ ਆਉਂਦੀਆਂ ਹਨ। ਜਿਸ ਕਾਰਨ ਕਾਲੋਨੀਆਂ ਦਾਂ ਵਿਕਾਸ ਨਹੀਂ ਹੋ ਰਿਹਾ। ਮੈਨੂੰ ਅੱਜ ਡਿਫੈਂਸ ਕਾਲੋਨੀ ਵਾਸੀਆਂ ਨੇ ਆਪਣੀਆਂ ਆ ਰਹੀਆ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਹੈ। ਛੇਤੀ ਹੀ ਇਸ ਹੱਲ ਕੀਤਾ ਜਾਵੇਗਾ।

ਉਨ੍ਹਾਂ ਨੇ ਲੋਕ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸਾਨੂੰ ਪੁਰੀ ਉਮੀਦ ਹੈ ਕਿ ਲੋਕ ਸਭਾਂ ਚੋਣ ਹਲਕਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਵੱਡੀ ਲੀਡ ਨਾਲ ਜੇਤੂ ਰਹਿਣਗੇ।

ਇਸ ਮੌਕੇ ਕਾਲੋਨੀ ਵਾਸੀ ਰਾਜੀਵ ਕੁਮਾਰ ਅਤੇ ਕਾਲੋਨੀ ਦੇ ਪ੍ਰਧਾਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਨੂੰ ਡਿਫੈਂਸ ਕਾਲੋਨੀ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਬਾਰੇ ਵਿਧਾਇਕ ਦੇਵ ਮਾਨ ਨੂੰ ਜਾਣ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਇਕ ਦੇਵ ਮਾਨ ਵੱਲੋਂ ਕਾਲੋਨੀ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ।