Chandrayaan-3

ਲੋਕ ਦਿੱਲੀ ‘ਚ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦਾ ਦ੍ਰਿਸ਼ ਦੇਖ ਸਕਣਗੇ ਲਾਈਵ ਟੈਲੀਕਾਸਟ

ਚੰਡੀਗੜ੍ਹ, 19 ਅਗਸਤ 2023: ਚੰਦਰਯਾਨ-3′ (Chandrayaan-3) 23 ਅਗਸਤ ਨੂੰ ਸ਼ਾਮ 5.47 ‘ਤੇ ਚੰਦਰਮਾ ਦੇ ਸਾਊਥ ਪੋਲ ‘ਤੇ ਲੈਂਡਿੰਗ ਕਰੇਗਾ। ਲੋਕ ਇਸ ਨਜ਼ਾਰੇ ਨੂੰ ਲਾਈਵ ਦੇਖ ਸਕਣਗੇ। ਦਰਅਸਲ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਦੀ ਮੱਦਦ ਨਾਲ ਚੰਦਰਯਾਨ-3 ਦੇ ਚੰਦਰਮਾ ‘ਤੇ ਸਾਫਟ ਲੈਂਡਿੰਗ ਦੇ ਨਜ਼ਾਰੇ ਦਾ ਦਿੱਲੀ ਦੇ ਨਹਿਰੂ ਪਲੈਨੀਟੇਰੀਅਮ ਸਥਿਤ ਸਕਾਈ ਥੀਏਟਰ ‘ਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।ਇਸ ਦੌਰਾਨ ਦਰਸ਼ਕ ਇਸ ਨੂੰ 2ਡੀ ਵਿਊ ਵਿੱਚ ਦੇਖ ਸਕਣਗੇ।

ਜਿਕਰਯੋਗ ਹੈ ਕਿ ਲਾਈਵ ਸਟ੍ਰੀਮਿੰਗ ਲਈ ਇੱਥੇ ਵੱਡੀਆਂ-ਵੱਡੀਆਂ ਪ੍ਰੋਜੈਕਟਰ ਸਕ੍ਰੀਨਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਨਹਿਰੂ ਪਲੈਨੀਟੇਰੀਅਮ ਵਿੱਚ ਵੈਬਕਾਸਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਨਹਿਰੂ ਪਲੈਨੀਟੇਰੀਅਮ ‘ਚ ਆਉਣ ਵਾਲੇ ਸੈਲਾਨੀਆਂ ਲਈ ਚੰਦਰਯਾਨ-3 (Chandrayaan-3) ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਇਸ ਨਾਲ ਲੋਕ ਚੰਦਰਯਾਨ ਦੀ ਅਸਲੀ ਬਣਤਰ ਨੂੰ ਦੇਖ ਸਕਣਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ।

ਨਹਿਰੂ ਪਲੈਨੀਟੇਰੀਅਮ ਦੀ ਪ੍ਰੋਗਰਾਮ ਮੈਨੇਜਰ ਪ੍ਰੇਰਨਾ ਚੰਦਰਾ ਦੇ ਮੁਤਾਬਕ 23 ਅਗਸਤ ਨੂੰ ਚੰਦਰਯਾਨ-3 ਦੀ ਲੈਂਡਿੰਗ ਨੂੰ ਲੈ ਕੇ ਹਰ ਕਿਸੇ ਦੇ ਮਨ ਵਿੱਚ ਉਤਸ਼ਾਹ, ਦਿਲਚਸਪੀ ਅਤੇ ਉਤਸੁਕਤਾ ਹੈ। ਇਸ ਲਈ ਪਲੈਨਟੇਰੀਅਮ ਨੇ ਚੰਦਰਯਾਨ-3 ਦੀ ਲੈਂਡਿੰਗ ਨੂੰ ਲਾਈਵ ਦਿਖਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।

Scroll to Top