ਮੌਸਮ

ਪੰਜਾਬ ਦੇ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਮਿਲੇਗੀ ਰਾਹਤ, ਭਾਰੀ ਮੀਂਹ ਦੀ ਚੇਤਾਵਨੀ

ਚੰਡੀਗ੍ਹੜ, 30 ਅਪ੍ਰੈਲ 2025: ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਭਿਆਨਕ ਗਰਮੀ ਦੇ ਵਿਚਕਾਰ ਸੂਬੇ ‘ਚ ਗਰਜ ਦੇ ਨਾਲ-ਨਾਲ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ 5 ਦਿਨ ਯਾਨੀ 1, 2, 3, 4 ਅਤੇ 7 ਮਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਮਾਹਰਾਂ ਮੁਤਾਬਕ ਦੱਖਣ-ਪੱਛਮੀ ਰਾਜਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਇੱਕ ਚੱਕਰਵਾਤੀ ਹਵਾ ਵਾਲਾ ਖੇਤਰ ਬਣਿਆ ਹੋਇਆ ਹੈ, ਜਿਸਦਾ ਅਸਰ ਪੰਜਾਬ ‘ਚ ਵੀ ਦਿਖਾਈ ਦੇ ਸਕਦਾ ਹੈ। ਅਗਲੇ 72 ਘੰਟਿਆਂ ਤੱਕ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਪਰ ਉਸ ਤੋਂ ਬਾਅਦ ਕੁਝ ਗਿਰਾਵਟ ਆ ਸਕਦੀ ਹੈ।

ਦੂਜੇ ਪਾਸੇ ਚੰਡੀਗੜ੍ਹ ‘ਚ ਦਿਨ ਦਾ ਤਾਪਮਾਨ ਪਿਛਲੇ 2 ਦਿਨਾਂ ਤੋਂ ਡਿੱਗ ਰਿਹਾ ਹੈ, ਪਰ ਮੋਹਾਲੀ ਅਤੇ ਚੰਡੀਗੜ੍ਹ ‘ਚ ਸੋਮਵਾਰ ਦੀ ਰਾਤ ਸਭ ਤੋਂ ਗਰਮ ਰਾਤ ਸੀ। ਮੋਹਾਲੀ ‘ਚ ਰਾਤ ਦਾ ਤਾਪਮਾਨ 26.7 ਡਿਗਰੀ ਤੋਂ ਘੱਟ ਨਹੀਂ ਗਿਆ। ਚੰਡੀਗੜ੍ਹ ‘ਚ ਤਾਪਮਾਨ 26.6 ਡਿਗਰੀ ਰਿਹਾ।

ਦਿਨ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਅਗਲੇ ਇੱਕ ਹਫ਼ਤੇ ਤੱਕ ਜਾਰੀ ਰਹੇਗੀ। ਉੱਤਰੀ ਭਾਰਤ ‘ਚ ਬਦਲਦੇ ਮੌਸਮ ਕਾਰਨ, 5 ਮਈ ਤੱਕ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ‘ਚ ਬੱਦਲਾਂ ਦੇ ਨਾਲ ਤੇਜ਼ ਤੂਫਾਨ ਅਤੇ ਹਲਕੀ ਬੂੰਦਾ-ਬਾਂਦੀ ਕਾਰਨ ਗਰਮੀ ਦਾ ਪ੍ਰਭਾਵ ਘੱਟ ਰਹੇਗਾ।

Read More: Chandigarh Weather: ਚੰਡੀਗੜ੍ਹ ‘ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਬਦਲੇਗਾ ਮੌਸਮ

Scroll to Top