ਚੰਡੀਗੜ੍ਹ 5 ਸਤੰਬਰ 2024: ਇਸ ਸਮੇਂ ਲਗਭਗ ਪੂਰੇ ਦੇਸ਼ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਪੰਜਾਬ ਵਿੱਚ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ।
ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਮੌਸਮ ਵਿਭਾਗ (WEATHER DEPARTMENT ) ਨੇ ਪੰਜਾਬ ਸਣੇ ਚੰਡੀਗੜ੍ਹ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ (ALERT) ਜਾਰੀ ਕੀਤੀ ਹੈ। ਇਸ ਲਈ ਜੇਕਰ ਤੁਸੀਂ ਕਿਤੇ ਦੂਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨੀ ਨਾਲ ਘਰੋਂ ਬਾਹਰ ਨਿਕਲੋ ਕਿਉਂਕਿ ਰਸਤੇ ‘ਚ ਮੀਂਹ ਕਾਰਨ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਇਸ ਸੀਜ਼ਨ ਦੀ ਸਭ ਤੋਂ ਘੱਟ ਬਾਰਿਸ਼ ਮੋਹਾਲੀ ‘ਚ ਹੋਈ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਮੀਂਹ ਕਾਰਨ ਤਾਪਮਾਨ ‘ਚ ਕਾਫੀ ਫਰਕ ਨਜ਼ਰ ਆਇਆ ਹੈ।