ਮੋਹਾਲੀ, 23 ਸਤੰਬਰ 2025: ਭਾਰਤੀ ਘੱਟ ਗਿਣਤੀ ਫ਼ੈਡਰੇਸ਼ਨ (IMF) ਨੇ ਨਿਊ ਇੰਡੀਆ ਡਿਵੈਲਪਮੈਂਟ (NID) ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਨੂੰ ਸਮਰਪਿਤ ਸੇਵਾ ਪਖਵਾੜੇ ਦੇ ਹਿੱਸੇ ਵਜੋਂ “ਆਪ੍ਰੇਸ਼ਨ ਸੰਧੂਰ” ਦੇ ਬਹਾਦਰਾਂ ਨੂੰ ਸਲਾਮ ਕਰਨ ਲਈ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਦੇ ਤਹਿਤ ਘੜੂੰਆ ਦੇ ਨੇੜੇ ਪਿੰਡ ਰੂੜਕੀ ਪੁਖ਼ਤਾ ਵਿਖੇ 1100 ਰੁੱਖ ਲਗਾਏ। ਇਸ ਮੁਹਿੰਮ ਦੇ ‘ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ।
“ਏਕ ਪੇੜ ਮਾਂ ਕੇ ਨਾਮ” ਮੁਹਿੰਮ ਦੇ ਤਹਿਤ ਵੱਖੋ-ਵੱਖ ਧਰਮਾਂ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਅਤੇ “ਆਪ੍ਰੇਸ਼ਨ ਸੰਧੂਰ” ‘ਚ ਜੰਗ ਲੜਨ ਵਾਲੇ ਫ਼ੌਜੀਆਂ ਦੀ ਬਹਾਦਰੀ ਨੂੰ ਸਲਾਮ ਕੀਤਾ। ਇਸ ਮੁਹਿੰਮ ‘ਚ ਰਾਜ ਸਭਾ ਸੰਸਦ ਮੈਂਬਰ ਅਤੇ ਆਈਐਮਐਫ਼ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਤੋਂ ਇਲਾਵਾ ਰੂੜਕੀ ਪੁਖ਼ਤਾ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਹਾਜ਼ਰ ਰਹੇ। ਇਸ ਤੋਂ ਇਲਾਵਾ ਮੁਹਿੰਮ ‘ਚ ਯੋਗਦਾਨ ਪਾਉਣ ਲਈ ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਦਿੱਗਜ ਹਸਤੀਆਂ ਮੌਜੂਦ ਸਨ।
ਇਨ੍ਹਾਂ ‘ਚ ਬਾਲ ਮੁਕੰਦ ਸ਼ਰਮਾ, ਮਲਕੀਤ ਰੌਣੀ, ਸ਼ਵਿੰਦਰ ਸਿੰਘ ਮਾਹਲ, ਗੁਰਚੇਤ ਚਿੱਤਰਕਾਰ, ਜੋ ਕਿ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਵੀ ਹਨ, ਮੋਹਾਲੀ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ ਕੁਲਰਾਜ ਸਿੰਘ, ਵਾਤਾਵਰਣ ਪ੍ਰੇਮੀ ਹਰਿੰਦਰ ਸਿੰਘ ਅਤੇ ਰੋਟਰੀ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਟਿਵਾਣਾ ਦੇ ਨਾਮ ਸ਼ਾਮਲ ਹਨ।
ਇਸ ਪੌਦੇ ਲਗਾਉਣ ਦੀ ਮੁਹਿੰਮ ‘ਚ ਮੁਸਲਿਮ, ਈਸਾਈ, ਸਿੱਖ, ਹਿੰਦੂ ਪੁਜਾਰੀ, ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਸਮੇਤ ਹਰ ਉਮਰ ਵਰਗ ਦੇ ਮਰਦ, ਔਰਤਾਂ, ਬੱਚੇ, ਵਿਦਿਆਰਥੀ ਅਤੇ ਬਜ਼ੁਰਗ ਵੱਡੀ ਗਿਣਤੀ ‘ਚ ਸ਼ਾਮਲ ਹੋਏ ਅਤੇ ਆਪਣੀਆਂ ਮਾਵਾਂ ਦੇ ਨਾਮ ‘ਤੇ ਪੌਦੇ ਲਗਾਏ।
ਇਸ ਮੁਹਿੰਮ ਦੌਰਾਨ, ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਆਪ੍ਰੇਸ਼ਨ ਸੰਧੂਰ ਦੇ ਨਾਇਕਾਂ ਜਜ਼ਬੇ ਨੂੰ ਸਲਾਮ ਕਰਨ ਲਈ 75 ਸਿੰਦੂਰ ਦੇ ਬੂਟੇ ਵੀ ਲਗਾਏ ਗਏ।
ਇਸ ਮੌਕੇ ਰਾਜ ਸਭਾ ਮੈਂਬਰ ਅਤੇ ਆਈਐਮਐਫ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਪਹਿਲੀਆਂ ਸਰਕਾਰਾਂ ਦੇ ਉਲਟ ਜੋ ਅੱ.ਤ.ਵਾ.ਦੀ ਹਮਲਿਆਂ ਦੇ ਸਾਹਮਣੇ ਚੁੱਪ ਰਹੀਆਂ, ਪ੍ਰਧਾਨ ਮੰਤਰੀ ਮੋਦੀ ਨੇ ਅੱ.ਤ.ਵਾ.ਦ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਹੈ। ਉਨ੍ਹਾਂ ਨੇ ਦਿਖਾਇਆ ਹੈ ਕਿ ਨਵੇਂ ਭਾਰਤ ‘ਚ ਅੱ.ਤ.ਵਾ.ਦੀ ਗਤੀਵਿਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਐਮਪੀ ਸਤਨਾਮ ਸੰਧੂ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਭਾਰਤ ਦੇ ਇਤਿਹਾਸ ‘ਚ ਅੱ.ਤ.ਵਾ.ਦੀਆਂ ਵਿਰੁੱਧ ਸਭ ਤੋਂ ਵੱਡਾ ਅਤੇ ਸਭ ਤੋਂ ਸਫਲ ਅਪਰੇਸ਼ਨ ਬਣ ਗਿਆ ਹੈ। ਸੰਧੂਰ ਭਾਰਤੀ ਸੱਭਿਆਚਾਰ ‘ਚ ਮਹਿਲਾ ਸ਼ਕਤੀ ਦਾ ਪ੍ਰਤੀਕ ਹੈ, ਪਰ ਹੁਣ ਇਹ ਭਾਰਤ ਦੀ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ। ਆਪ੍ਰੇਸ਼ਨ ਸੰਧੂਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅੱਜ ਦਾ ਭਾਰਤ ਅੱ.ਤ.ਵਾ.ਦੀਆਂ ਨੂੰ ਉਨ੍ਹਾਂ ਦੇ ਆਪਣੇ ਘਰਾਂ ‘ਚ ਇੱਥੋਂ ਤੱਕ ਕਿ ਸਰਹੱਦ ਪਾਰ ਵੀ ਮਾਰ ਦੇਵੇਗਾ।
ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਅਤੇ ਅੱਜ ਲਗਾਏ ਸੰਧੂਰ ਦੇ ਬੂਟੇ ਸਾਨੂੰ ਹਮੇਸ਼ਾ ‘ਅਪਰੇਸ਼ਨ ਸੰਧੂਰ’ ਦੀ ਬਹਾਦਰੀ ਦੀ ਗਾਥਾ ਦੀ ਯਾਦ ਦਿਵਾਉਂਦੇ ਰਹਿਣਗੇ, ਕਿਉਂਕਿ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦਾ ਇਹ ਦਲੇਰ ਅਤੇ ਯੋਜਨਾਬੱਧ ਫੌਜੀ ਜਵਾਬ ਭਾਰਤ ਦੇ ਅੱ.ਤ.ਵਾ.ਦ ਵਿਰੋਧੀ ਸਿਧਾਂਤ ‘ਚ ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹੈ।”
ਐਮਪੀ ਸੰਧੂ ਨੇ ਕਿਹ ਕਿ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਅੱਜ ਇੱਕ ਜਨ ਅੰਦੋਲਨ ਬਣ ਗਈ ਹੈ ਜਿਸਦੀ ਡੂੰਘੀ ਮਹੱਤਤਾ ਹੈ ਕਿਉਂਕਿ ਇਹ ਵਾਤਾਵਰਣ ਦੀ ਜ਼ਿੰਮੇਵਾਰੀ ਨੂੰ ਉਸ ਭਾਵਨਾਤਮਕ ਬੰਧਨ ਨਾਲ ਜੋੜਦੀ ਹੈ ਜੋ ਹਰ ਵਿਅਕਤੀ ਆਪਣੀ ਮਾਂ ਨਾਲ ਸਾਂਝਾ ਕਰਦਾ ਹੈ। ਲੋਕਾਂ ਨੂੰ ਆਪਣੀ ਮਾਂ ਦੇ ਨਾਮ ‘ਤੇ ਇੱਕ ਰੁੱਖ ਲਗਾਉਣ ਦੀ ਅਪੀਲ ਕਰਕੇ, ਪ੍ਰਧਾਨ ਮੰਤਰੀ ਮੋਦੀ ਨੇ ਵਾਤਾਵਰਣ ਸੁਰੱਖਿਆ ਦੇ ਕੰਮ ਨੂੰ ਇੱਕ ਨਿੱਜੀ ਅਤੇ ਸੱਭਿਆਚਾਰਕ ਪਹਿਲੂ ਦਿੱਤਾ ਹੈ, ਇਸਨੂੰ ਸਿਰਫ਼ ਇੱਕ ਜ਼ਿੰਮੇਵਾਰੀ ਤੋਂ ਇੱਕ ਦਿਲੋਂ ਸ਼ਰਧਾਂਜਲੀ ‘ਚ ਬਦਲ ਦਿੱਤਾ ਹੈ।
ਜਿਵੇਂ ਇੱਕ ਮਾਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ, ਉਸੇ ਤਰ੍ਹਾਂ ਇੱਕ ਰੁੱਖ ਆਕਸੀਜਨ, ਛਾਂ ਅਤੇ ਆਸਰਾ ਪ੍ਰਦਾਨ ਕਰਕੇ ਉਸਦਾ ਪਾਲਣ-ਪੋਸ਼ਣ ਅਤੇ ਰੱਖਿਆ ਕਰਦਾ ਹੈ। ਇਹ ਮੁਹਿੰਮ ਜਲਵਾਯੂ ਪਰਿਵਰਤਨ ਦੀ ਸਮੱਸਿਆ ਦਾ ਸੰਪੂਰਨ ਹੱਲ ਹੈ। ਹਰਿਆਲੀ ਨੂੰ ਵਾਪਸ ਲਿਆਉਣ ਲਈ ਹੋਰ ਰੁੱਖ ਲਗਾਉਣ ਨਾਲ ਵਾਤਾਵਰਣ ਦੀ ਸੰਭਾਲ ਅਤੇ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ।”
ਮੌਲਵੀ ਹਾਫਿਜ਼ ਮੁਹੰਮਦ ਰਫੀ ਨੇ ਕਿਹਾ, “ਭਾਰਤੀ ਮੁਸਲਮਾਨ ਹਮੇਸ਼ਾ ਦੇਸ਼ ਦੇ ਨਾਲ ਡਟ ਕੇ ਖੜੇ ਹਨ। ਆਪ੍ਰੇਸ਼ਨ ਸੰਧੂਰ ਨੇ ਦਿਖਾਇਆ ਹੈ ਕਿ ਜੇਕਰ ਕੋਈ ਸਾਡੇ ਦੇਸ਼ ‘ਤੇ ਬੁਰੀ ਨਜ਼ਰ ਰੱਖਦਾ ਹੈ, ਤਾਂ ਭਾਰਤ ਢੁਕਵਾਂ ਜਵਾਬ ਦੇਵੇਗਾ ਅਤੇ ਅਸੀਂ ਇਸ ਲਈ ਆਪਣੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।”
ਚਰਚ ਦੇ ਪਾਦਰੀ ਸੋਹਮ ਐਲ ਸ਼ਾਲੋਮ ਨੇ ਕਿਹਾ, “ਬਾਈਬਲ ਵਿੱਚ ਮਾਂ ਅਤੇ ਉਸ ਦੀ ਦਿਆਲਤਾ ਅਤੇ ਚੰਗਿਆਈ ਬਾਰੇ ਬਹੁਤ ਕੁੱਝ ਕਿਹਾ ਗਿਆ ਹੈ। ਇਸ ਲਈ “ਏਕ ਪੇੜ ਮਾਂ ਕੇ ਨਾਮ” ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਡੇ ਜੀਵਨ ‘ਚ ਮਾਵਾਂ ਅਤੇ ਰੁੱਖਾਂ ਦੀ ਮਹੱਤਤਾ ਨੂੰ ਊਜਾਗਰ ਕਰਨ ਲਈ ਸ਼ੁਰੂ ਕੀਤੀ ਖ਼ੂਬਸੂਰਤ ਮੁਹਿੰਮ ਹੈ।”
ਪੰਡਿਤ ਮੋਹਨ ਸ਼ਾਸਤਰੀ ਨੇ ਕਿਹਾ, “ਭਾਰਤੀ ਸ਼ਾਸਤਰਾਂ ‘ਚ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ। ਸਾਡੇ ਸ਼ਾਸਤਰਾਂ ਨੇ ਸਾਨੂੰ ਹਮੇਸ਼ਾ ਕੁਦਰਤ ਨਾਲ ਜੋੜਿਆ ਹੈ ਅਤੇ ਧਰਤੀ ਮਾਂ ਦੀ ਪੂਜਾ ਸਾਡੀਆਂ ਰਵਾਇਤਾਂ ਦਾ ਇੱਕ ਹਿੱਸਾ ਹੈ। ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਰਾਹੀਂ, ਅਸੀਂ ਆਪਣੀ ਮਾਂ ਅਤੇ ਧਰਤੀ ਮਾਂ ਦੋਵਾਂ ਦਾ ਸਤਿਕਾਰ ਕਰ ਰਹੇ ਹਾਂ।”
ਮਸ਼ਹੂਰ ਪੰਜਾਬੀ ਕਲਾਕਾਰ ਬਾਲ ਮੁਕੁੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੰਦੇ ਹੋਏ ਕਿਹਾ, “ਪਹਿਲਾਂ ਜਦੋਂ ਵੀ ਭਾਰਤ ‘ਤੇ ਅੱ.ਤ.ਵਾ.ਦੀ ਹਮਲਾ ਹੁੰਦਾ ਸੀ, ਤਾਂ ਉਸਦਾ ਢੁਕਵਾਂ ਜਵਾਬ ਨਹੀਂ ਦਿੱਤਾ ਜਾਂਦਾ ਸੀ। ਅੱਜ ਸਾਡੇ ਲਈ ਅੱਜ ਸਾਡੇ ਲਈ ਮਾਣ ਮਹਿਸੂਸ ਕਰਨ ਦਾ ਸਮਾਂ ਆ ਗਿਆ ਹੈ। ਭਾਰਤ ਨੇ ਹੁਣ ਆਪ੍ਰੇਸ਼ਨ ਸੰਧੂਰ ਰਾਹੀਂ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਸਖ਼ਤ ਜਵਾਬ ਦਿੱਤਾ ਹੈ। ਕਿਉਂਕਿ ਪਹਿਲਾਂ ਪਾਕਿਸਤਾਨ ਸਾਡੀ ਚੁੱਪੀ ਨੂੰ ਕਮਜ਼ੋਰੀ ਸਮਝਦਾ ਸੀ, ਪਰ ਹੁਣ ਸਭ ਨੂੰ ਪਤਾ ਹੈ ਕਿ ਅਸੀਂ ਆਪਣੇ ਦੇਸ਼ ਦੇ ਦੁਸ਼ਮਣਾਂ ਨੂੰ ਮੁਆਫ਼ ਨਹੀਂ ਕਰਾਂਗੇ।”
ਪ੍ਰਸਿੱਧ ਪੰਜਾਬੀ ਕਲਾਕਾਰ ਮਲਕੀਤ ਸਿੰਘ ਰੌਣੀ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਦੁਨੀਆ ਭਰ ‘ਚ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ। ਭਾਰਤ ‘ਚ ਅਸੀਂ ਕੁਦਰਤ ਦਾ ਸਤਿਕਾਰ ਕਰਦੇ ਹਾਂ ਅਤੇ ਧਰਤੀ ਨੂੰ ਆਪਣੀ ਮਾਂ ਮੰਨਦੇ ਹਾਂ। ‘ਏਕ ਪੇੜ ਮਾਂ ਕੇ ਨਾਮ’ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੀ ਇੱਕ ਸ਼ਲਾਘਾਯੋਗ ਪਹਿਲ ਹੈ ਜੋ ਹੁਣ ਇੱਕ ਜਨ ਅੰਦੋਲਨ ਬਣ ਗਈ ਹੈ।”
Read More: ਹਰਿਆਣਾ ‘ਚ 75 ਨਮੋ ਜੰਗਲ ਵਿਕਸਤ ਕੀਤੇ ਜਾਣਗੇ: ਜੰਗਲਾਤ ਮੰਤਰੀ ਰਾਓ ਨਰਬੀਰ ਸਿੰਘ