ਜਲੰਧਰ ‘ਚ ਮੀਂਹ ਦੇ ਨਾਲ ਲੋਕਾਂ ਦਾ ਹੋਇਆ ਬੁਰਾ-ਹਾਲ, ਸੜਕਾਂ ਹੋਈਆਂ ਪਾਣੀ-ਪਾਣੀ

1 ਜੁਲਾਈ 2025: ਬੀਤੇ ਤਿੰਨ ਦਿਨ ਤੋਂ ਜਲੰਧਰ (jalandhar) ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਦੇ ਨਾਲ ਕਾਰਪੋਰੇਸ਼ਨ ਦੀ ਵੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਕਾਰਪੋਰੇਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮਾਨਸੂਨ ਦੀ ਤਿਆਰੀ ਹਰ ਪੱਖੋ ਕੀਤੀ ਗਈ ਹੈ ਪਰ ਜਦੋਂ ਬਰਸਾਤ ਪਈ ਤਾਂ ਕਾਰਪੋਰੇਸ਼ਨ ਦੀ ਪੋਲ ਖੁੱਲ ਗਈ। ਹਲਕੀ ਬਾਰਿਸ਼ ਦੇ ਨਾਲ ਵੀ ਜਲੰਧਰ ਦੀ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਪਰ ਨਾਲ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

ਜਲੰਧਰ ਦੇ ਪੋਰਸ਼ ਇਲਾਕੇ ਦੀਆਂ ਇਹ ਤਸਵੀਰਾਂ (picture) ਦੇਖ ਕੇ ਤੁਸੀਂ ਵੀ ਹੈਰਾਨ ਹੁੰਦੇ ਹੋਵਗੇ ਕਿ ਜਿਸ ਇਲਾਕੇ ਦਾ ਲੋਕਾਂ ਨੇ ਇੱਕ ਮਰਲੇ ਦਾ ਪਜ ਲੱਖ ਰੁਪਆ ਦਿੱਤਾ ਹੋਵੇ ਅਤੇ ਉਸ ਜਗ੍ਹਾ ਤੇ ਕਿਸੇ ਵੀ ਤਰੀਕੇ ਦੇ ਨਾਲ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਵੇ ਤਾਂ ਉਦੋਂ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਵੀ ਮਹਿਸੂਸ ਕਰਦੇ ।

Read More: Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ

Scroll to Top