July 7, 2024 7:27 pm
schemes

ਵਿਕਸਿਤ ਸੰਕਲਪ ਯਾਤਰਾ ‘ਚ ਇੱਕ ਹੀ ਸਥਾਨ ‘ਤੇ ਲੋਕਾਂ ਨੂੰ ਮਿਲ ਰਿਹੈ ਯੋਜਨਾਵਾਂ ਦਾ ਲਾਭ: ਮਨੋਹਰ ਲਾਲ

ਚੰਡੀਗੜ੍ਹ, 30 ਦਸੰਬਰ 2023: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੁਪਨੇ ਨੁੰ ਸਾਕਾਰ ਕਰਨ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ (development Bharat Sankpal Yatra) ਦਾ ਪ੍ਰਬੰਧ ਪੂਰੇ ਦੇਸ਼ ਵਿਚ ਇਕੱਠੇ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਯਾਤਰਾ ਨੁੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਯਾਤਰਾ ਵਿਚ ਰੋਜਾਨਾ ਲੋਕਾਂ ਦਾ ਭਰੋਸਾ ਵੱਧ ਰਿਹਾ ਹੈ, ਕਿਉਂਕਿ ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਅੰਤੋਂਦੇਯ ਦੇ ਸਪਨੇ ਨੁੰ ਸਾਕਾਰ ਕਰ ਸਮਾਜ ਦੇ ਆਖੀਰੀ ਵਿਅਕਤੀ ਤਕ ਸਰਕਾਰ ਦੀ ਯੋਜਨਾਵਾਂ (schemes) ਦਾ ਲਾਭ ਪਹੁੰਚਾਉਣ ਵਿਚ ਕਾਰਗਰ ਸਾਬਤ ਹੋ ਰਹੀ ਹੈ। ਇਸ ਲਈ ਹਰ ਰੋਜ ਇਸ ਯਾਤਰਾ ਵਿਚ ਲੋਕਾਂ ਦੀ ਭਾਗੀਦਾਰੀ ਵੱਧਦੀ ਜਾ ਰਹੀ ਹੈ।

ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ 29 ਦਸੰਬਰ, 2023 ਤਕ 27 ਲੱਖ 88 ਹਜਾਰ 86 ਲੋਕ ਭਾਗੀਦਾਰੀ ਕਰ ਚੁੱਕੇ ਹਨ। ਇਸ ਦੌਰਾਨ 5 ਲੱਖ 29 ਹਜਾਰ ਤੋਂ ਵੱਧ ਲੋਕਾਂ ਦੇ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 1,35,124 ਲੋਕਾਂ ਦੇ ਆਯੂਸ਼ਮਾਨ ਚਿਰਾਯੂ ਯੋਜਨਾ ਦੇ ਬਿਨੈ ਪ੍ਰਪਾਤ ਹੋਏ ਹਨ, ਗ੍ਰਾਮੀਣਾਂ ਨੁੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਪ੍ਰਤਿਭਾਵਾਨ ਨੌਜੁਆਨਾ ਨੂੰ ਉਨ੍ਹਾਂ ਦੇ ਵਿਚ ਸਨਮਾਨ ਦਿੱਤਾ ਜਾ ਰਿਹਾ ਹੈ। ਯਾਤਰਾ ੌਰਾਨ 23041 ਮਹਿਲਾਵਾਂ, 35064 ਵਿਦਿਆਰਥੀਆਂ, 4813 ਸਥਾਨਕ ਖਿਡਾਰੀਆਂ ਅਤੇ 4607 ਸਥਾਨਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ 6786 ਲੋਕਾਂ ਨੇ ਚੁਕਿਆ ਹੈ ਅਤੇ ਮੇਰਾ ਭਾਰਤ ਵਾਲੰਟਿਅਰ ਤਹਿਤ 106772 ਲੋਕਾਂ ਨੇ ਰਜਿਸਟ੍ਰੇਸ਼ਣ ਕਰਵਾਇਆ ਹੈ।

ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕ ਸਿਹਤ ਜਾਂਚ ਦੇ ਪ੍ਰਤੀ ਜਾਗਰੁਕ ਦਿਖਾਈ ਦੇ ਰਹੇ ਹਨ। ਲੋਕਾਂ ਵਿਚ ਇਸ ਗੱਲ ਦਾ ਸੰਤੋਸ਼ ਹੈ ਕਿ ਨਿਰੋਗੀ ਹਰਿਆਣਾ, ਆਯੂਸ਼ਮਾਨ ਭਾਰਤ ਚਿਰਾਯੂ ਹਰਿਆਣਾ ਤੇ ਟੀਬੀ ਮੁਕਤ ਭਾਰਤ ਮੁਹਿੰਮ ਦੀ ਜਾਣਕਾਰੀ ਤੇ ਟੇਸਟ ਘਰਾਂ ‘ਤੇ ਉਪਲਬਧ ਹੋ ਰਹੇ ਹਨ। ਇਸ ਲਈ ਲੋਕ ਸਿਹਤ ਜਾਂਚ ਕਰਵਾ ਰਹੇ ਹਨ। ਵਿਕਸਿਤ ਭਾਰਤ ਸੰਕਲਪ ਯਾਤਰਾ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਭਾਰਤ ਨੂੰ ਇਕ ਮਜਬੂਤ ਅਤੇ ਖੁਸ਼ਹਾਲ ਰਾਸ਼ਟਰ ਬਨਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਯਾਤਰਾ ਵਿਚ 2303289 ਲੋਕਾਂ ਨੇ ਭਾਂਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਸੰਕਲਪ ਲਿਆ। ਇਹ ਸੰਕਲਪ ਲੋਕਾਂ ਨੂੰ ਸਮਾਜਿਕ ਅਤੇ ਆਰਥਕ ਦ੍ਰਿਸ਼ਟੀ ਨਾਲ ਮਜਬੂਤ ਬਨਾਉਣ ਦਾ ਯਤਨ ਹੈ ਅਤੇ ਸਾਰੇ ਨਾਗਰਿਕਾਂ ਨੁੰ ਖੁਸ਼ਹਾਲ ਭਵਿੱਖ ਦੀ ਦਿਸ਼ਾ ਵਿਚ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਦਾ ਟੀਚਾ ਸਰਕਾਰੀ ਯੋਜਨਾਵਾਂ ਨੂੰ ਗਰੀਬ ਦੇ ਘਰ ਤਕ ਪੁੰਚਾਉਣਾ ਹੈ। ਆਯੂਸ਼ਮਾਨ ਭਾਰਤ, ਚਿਰਾਯੂ ਕਾਰਡ, ਜਨ-ਧਨ ਖਾਤਾ, ਹਰ ਘਰ ਨੱਲ ਤੋਂ ਜਲ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ (schemes), ਸਵੱਛ ਭਰਤ ਵਰਗੀ ਅਨੇਕ ਯੋਜਨਾਵਾਂ ਹਨ, ਜਿਨ੍ਹਾਂ ਨੇ ਇਸ ਯਾਤਰਾ ਰਾਹੀਂ ਜਨਤਾ ਦੇ ਸਾਹਮਣੇ ਰੱਖਿਆ ਜਾ ਰਹਿਾ ਹੈ। ਐੱਲਈਡੀ ਵੈਨ ਵਿਚ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵਿਚ ਦਸਿਆ ਜਾ ਰਿਹਾ ਹੈ ਅਤੇ ਯਾਤਰਾ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅੰਤੋਂਦੇਯ ‘ਤੇ ਅਧਾਰਿਤ ਸਟਾਲ ਲਗਾ ਕੇ ਨਾਗਰਿਕਾਂ ਨੁੰ ਜਾਗਰੁਕ ਕੀਤਾ ਗਿਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦਿੱਤਾ ਗਿਆ।