July 2, 2024 7:01 pm
Dushyant Chautala

ਲੋਕਾਂ ਨੂੰ ਘਰ ਬੈਠੇ ਮਿਲ ਰਿਹੈ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ: ਡਿਪਟੀ CM ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 7 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਲੋਕਾਂ ਨੁੰ ਦਫਤਰਾਂ ਦੇ ਚੱਕਰ ਕਟਵਾਉਣ ਵਾਲੀ ਰਿਵਾਇਤ ਨੂੰ ਖਤਮ ਕਰ ਘਰ ਬੈਠੇ ਸਰਕਾਰੀ ਯੋਜਨਾਂਵਾਂ ਅਤੇ ਸੇਵਾਵਾਂ ਦਾ ਲਾਭ ਦਿਵਾਉਣ ਦੀ ਨਵੀਂ ਰਿਵਾਇਤ ਸ਼ੁਰੂ ਕਰਨ ਦਾ ਕੰਮ ਕੀਤਾ ਹੈ।

ਦੁਸ਼ਯੰਤ ਚੌਟਾਲਾ ਨੇ ਇਹ ਗੱਲ ਹਿਸਾਰ ਜਿਲ੍ਹਾ ਦੇ ਪਿੰਡ ਪ੍ਰੇਮ ਨਗਰ ਅਤੇ ਬਧਾਵੜ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਬਾਅਦ ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਦੌਰਾਨ ਉਨ੍ਹਾਂ ਨੇ ਸਮੱਸਿਆਵਾਂ ਦਾ ਹੱਲ ਵੀ ਕੀਤਾ ਅਤੇ ਅਨੇਕ ਵਿਕਾਸ ਕੰਮ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਧਾਵੜ ਪਿੰਡ ਵਿਚ ਵਿਯਾਮਸ਼ਾਲਾ ਬਨਵਾਉਣ , ਜਲਘਰ ਨੂੰ ਅਪਗ੍ਰੇਡ ਕਰਵਾਉਣ ਅਤੇ 75 ਲੱਖ ਰੁਪਏ ਦੀ ਲਾਗਤ ਨਾਲ ਕੰਮਿਊਨਿਟੀ ਸੈਂਟਰ ਭਵਨ ਬਨਵਾਉਣ ਦਾ ਐਲਾਨ ਕੀਤਾ।

ਡਿਪਟੀ ਮੁੱਖ ਮੰਤਰੀ (Dushyant Chautala) ਨੇ ਕਿਹਾ ਕਿ ਇਸ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਓਮ ਪ੍ਰਕਾਸ਼ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਇਸੀ ਤਰ੍ਹਾ ਨਾਲ ਉਨ੍ਹਾਂ ਨੇ ਢਾਣੀ ਪ੍ਰੇਮ ਨਗਰ ਪਿੰਡ ਵਿਚ ਕਾਫੀ ਜਲ ਸਪਲਾਈ ਲਈ ਵੱਧ ਵਾਟਰ ਟੈਂਕ ਬਨਵਾਉਣ ਦਾ ਐਲਾਨ ਕੀਤਾ।

ਡਿਪਟੀ ਮੁੱਖ ਮੰਤਰੀ ਨੇ ਭੇਰੀ ਅਕਬਰਪੁਰ ਪਿੰਡ ਵਿਚ ਡਿਜੀਟਲ ਲਾਇਬ੍ਰੇਰੀ ਬਨਵਾਉਣ ਅਤੇ ਪਿੰਡ ਦੀ ਫਿਰਨੀ ਪੱਕੀ ਕਰਵਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੀ ਦਿਸ਼ਾ ਵਿਚ ਇਸ ਪਿੰਡ ਵਿਚ ਇਕ ਡਿਜੀਟਲ ਲਾਇਬ੍ਰੇਰੀ ਵੀ ਸਥਾਪਿਤ ਕਰਵਾਈ ਜਾਵੇਗੀ। ਉਨ੍ਹਾਂ ਨੇ ਪਿੰਡ ਦੇ ਪਸ਼ੂ ਹਸਪਤਾਲ ਵਿਚ ਪਸ਼ੂ ਡਾਕਟਰਾਂ ਦੀ ਨਿਯੁਕਤੀ ਨੂੰ ਲੈ ਕੇ ਰੱਖੀ ਗਈ ਮੰਗ ਨੂੰ ਪੂਰਾ ਕਰਦੇ ਹੋਏ ਕਿਹਾ ਕਿ ਵੀਐਲਡੀਏ ਡਾਕਟਰਾਂ ਦੀ ਭਰਤੀ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ, ਜਲਦੀ ਹੀ ਸੂਬੇ ਦੇ ਹਸਪਤਾਲਾਂ ਵਿਚ ਨਵੇਂ ਨਿਯੁਕਤ ਡਾਕਟਰਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਵਰਗ ਅਤੇ ਖੇਤਰ ਦੇ ਵਿਕਾਸ ਲਈ ਸ਼ਾਨਦਾਰ ਕੰਮ ਕੀਤੇ ਜਾ ਰਹੇ ਹਨ। ਮਹਿਲਾਵਾਂ ਨੂੰ ਮਜਬੂਤ ਅਤੇ ਆਤਮਨਿਰਭਰ ਬਨਾਉਣ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਇਹੀ ਨਹੀਂ ਪੰਚਾਇਤੀ ਰਾਜ ਸੰਸਥਾਵਾਂ ਵਿਚ 50 ਫੀਸਦੀ ਭਾਗੀਦਾਰੀ ਯਕੀਨੀ ਕੀਤੀ ਹੈ, ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਵੀ ਅਨੇਕ ਸ਼ਲਾਘਾਯੋਗ ਕੰਮ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ 14 ਫਸਲਾਂ ਨੂੰ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦਿਆ ਜਾ ਰਿਹਾ ਹੈ ਉੱਥੇ 18 ਫੱਲ ਅਤੇ ਸਬਜੀਆਂ ਨੂੰ ਵੀ ਭਾਵਾਂਤਰ ਭਰਪਾਈ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਪਹਿਲਾਂ ਕਿਸਾਨਾਂ ਨੁੰ ਅਨਾਜ ਮੰਡੀਆਂ ਵਿਚ ਫਸਲ ਵੇਚਣ ਲਈ ਕਈ-ਕਈ ਦਿਨਾਂ ਤਕ ਮੰਡੀਆਂ ਵਿਚ ਹੀ ਰਹਿਣਾ ਪੈਂਦਾ ਸੀ ਪਰ ਅੱਜ ਨਾ ਸਿਰਫ ਤੁਰੰਤ ਫਸਲਾਂ ਦੀ ਖਰੀਦ ਹੋ ਰਹੀ ਹੈ ਸਗੋ ਫਸਲ ਵਿਕਰੀ ਦੇ ਪੈਸੇ ਵੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਹੁੰਚ ਰਹੇ ਹਨ। ਇਸ ਮੌਕੇ ‘ਤੇ ਕਿਰਤ ਰਾਜ ਮੰਤਰੀ ਅਨੁਪ ਧਾਨਕ , ਵਿਧਾਇਕ ਜੋਗੀਰਾਮ ਸਿਹਾਗ ਵੀ ਮੌਜੂਦ ਸਨ।