ਐਸ.ਏ.ਐਸ.ਨਗਰ, 23 ਨਵੰਬਰ 2023: ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਦੀ ਅਗਵਾਈ ਹੇਠ ਪੈਨਸ਼ਨ ਅਦਾਲਤ (Pension Court) ਲਗਾਈ ਗਈ। ਜਿਸ ਵਿਚ ਲਗਭਗ 53 ਤੋਂ ਜ਼ਿਆਦਾ ਪੈਨਸ਼ਨਰਾਂ ਵਲੋਂ ਆਪਣੀਆਂ ਸ਼ਿਕਾਇਤਾਂ ਪੇਸ਼ ਕੀਤੀਆਂ ਗਈਆਂ। ਵੱਖ ਵੱਖ ਵਿਭਾਗਾਂ ਤੋਂ ਆਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਤੋਂ ਆਏ ਸੈਕਸ਼ਨ ਅਥਾਰਟੀ/ਡੀ.ਡੀ.ਓ ਦੀ ਹਾਜ਼ਰੀ ਵਿਚ ਸੁਣਿਆ ਗਿਆ।
ਹਾਜ਼ਰ ਆਏ ਪੈਨਸ਼ਨਰਾਂ ਵਿਚੋਂ 26 ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਮੌਕੇ ਤੇ ਤਸਲੀਬਖਸ਼ ਸੁਣਵਾਈ ਕਰਦੇ ਹੋਏ ਯੋਗ ਅਗਵਾਈ ਦਿੱਤੀ ਗਈ ਅਤੇ ਬਾਕੀ ਸ਼ਿਕਾਇਤਕਰਤਾਵਾਂ ਦੀਆਂ ਪ੍ਰਤੀ-ਬੈਨਤੀਆਂ ਨੂੰ, ਸਬੰਧਤ ਵਿਭਾਗ ਜੋ ਕਿ ਮੌਕੇ ਤੇ ਮੌਜੂਦ ਸਨ, ਨੂੰ ਤੁਰੰਤ ਹੱਲ ਕਰਨ ਸਬੰਧੀ ਆਦੇਸ਼ ਦਿੱਤੇ ਗਏ। ਇਸ ਮੌਕੇ (Pension Court) ਤੇ ਸੀ..ਐਮ.ਐਫ.ਓ. ਇੰਦਰ ਪਾਲ, ਏ.ਜੀ. (ਏ ਐਂਡ ਈ) ਪੰਜਾਬ ਤੋਂ ਆਏ ਨੁਮਾਇੰਦੇ ਸ੍ਰੀਮਤੀ ਰਚਨਾ ਕੁਮਾਰੀ, ਮੈਡਮ ਸ਼ੀਨਾ, ਸੁਖਵਿੰਦਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਡੀ.ਡੀ.ਓ. ਪੱਧਰ ਦੇ ਅਧਿਕਾਰੀ ਸ਼ਾਮਲ ਸਨ।