July 4, 2024 11:05 pm
Anurag Thakur

ਪੈਗਾਸਸ ਕਿਤੇ ਹੋਰ ਨਹੀਂ, ਰਾਹੁਲ ਗਾਂਧੀ ਦੇ ਦਿਲ-ਦਿਮਾਗ ’ਚ ਬੈਠਾ ਹੈ: ਅਨੁਰਾਗ ਠਾਕੁਰ

ਚੰਡੀਗੜ੍ਹ, 03 ਮਾਰਚ 2023: ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕੈਂਬਰਿਜ ਯੂਨੀਵਰਸਿਟੀ ‘ਚ ਦਿੱਤੇ ਬਿਆਨ ‘ਤੇ ਭਾਜਪਾ ਭੜਕ ਗਈ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਸ਼ੁੱਕਰਵਾਰ ਨੂੰ ਰਾਹੁਲ ਦੇ ਬਿਆਨ ਨੂੰ ਝੂਠਾ ਅਤੇ ਭਾਰਤ ਨੂੰ ਬਦਨਾਮ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ, “ਕੱਲ੍ਹ ਦੇ ਨਤੀਜੇ ਦੱਸਦੇ ਹਨ ਕਿ ਕਾਂਗਰਸ ਇੱਕ ਵਾਰ ਫਿਰ ਕਲੀਨ ਸਵੀਪ ਹੋ ਗਈ ਹੈ ਅਤੇ ਰਾਹੁਲ ਗਾਂਧੀ ਇੱਕ ਵਾਰ ਫਿਰ ਵਿਦੇਸ਼ੀ ਧਰਤੀ ‘ਤੇ ਇਹ ਰੋਣ ਵਾਲਾ ਕੰਮ ਕਰ ਰਹੇ ਹਨ।”

ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ‘ਜਾਸੂਸੀ ਦਾ ਸ਼ੱਕ ਫਿਰ ਪੈਗਾਸਸ ਦੀ ਜਾਂਚ ਲਈ ਮੋਬਾਈਲ ਕਿਉਂ ਨਹੀਂ ਦਿੱਤਾ ਗਿਆ’ ਅਨੁਰਾਗ ਠਾਕੁਰ ਨੇ ਕਿਹਾ, “ਇਹ ਪੈਗਾਸਸ ਕਿਤੇ ਹੋਰ ਨਹੀਂ ਉਨ੍ਹਾਂ ਦੇ ਦਿਲ-ਦਿਮਾਗ ‘ਚ ਬੈਠਾ ਹੈ, ਪੈਗਾਸਸ ‘ਤੇ ਕਿਹੜੀ ਮਜਬੂਰੀ ਸੀ ਕਿ ਰਾਹੁਲ ਗਾਂਧੀ ਨੇ ਆਪਣਾ ਮੋਬਾਈਲ ਜਮ੍ਹਾ ਨਹੀਂ ਕਰਵਾਇਆ। ਇਕ ਨੇਤਾ ਜੋ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਹੈ, ਅਜਿਹਾ ਕਿਉਂ ਸੀ ਕਿ “ਜੋ ਮੋਬਾਈਲ ਉਨ੍ਹਾਂ ਨੇ ਹੁਣ ਤੱਕ ਛੁਪਾ ਕੇ ਰੱਖਣਾ ਪਿਆ। ਰਾਹੁਲ ਗਾਂਧੀ ਅਤੇ ਹੋਰ ਆਗੂਆਂ ਨੇ ਆਪਣੇ ਮੋਬਾਈਲ ਕਿਉਂ ਨਹੀਂ ਜਮ੍ਹਾਂ ਕਰਵਾਏ?”

ਕਾਂਗਰਸ ਨੂੰ ਘੇਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ, ”ਦੁਨੀਆ ‘ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਭਾਰਤ ਦਾ ਸਨਮਾਨ ਵਧਿਆ ਹੈ, ਇਹ ਦੁਨੀਆ ਭਰ ਦੇ ਨੇਤਾ ਕਹਿ ਰਹੇ ਹਨ। ਰਾਹੁਲ ਕਿਸੇ ਹੋਰ ਦੇ ਨਹੀਂ, ਸਗੋਂ ਉਨ੍ਹਾਂ ਇਟਲੀ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਸੁਣ ਲੈਂਦੇ | ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਿਸ ਤਰ੍ਹਾਂ ਪਿਆਰ ਦੁਨੀਆ ਭਰ ਵਿੱਚ ਮਿਲਦਾ ਹੈ, ਜਿਸ ਤਰ੍ਹਾਂ ਉਹ ਦੁਨੀਆ ਦੇ ਹਰਮਨ ਪਿਆਰੇ ਨੇਤਾ ਵਜੋਂ ਉਭਰੇ ਹਨ।