Nirmal Singh Bhangu

ਪਰਲ ਗਰੁੱਪ ਦੇ ਮਾਲਕ ਦਾ ਦਿੱਲੀ ‘ਚ ਹੋਇਆ ਦਿਹਾਂਤ, 45,000 ਕਰੋੜ ਰੁਪਏ ਘਪਲੇ ਦੇ ਸਨ ਦੋਸ਼

ਚੰਡੀਗੜ੍ਹ, 26 ਅਗਸਤ 2024: ਪੰਜਾਬ ਦੇ ਪਰਲ ਗਰੁੱਪ (Pearl Group) ਦੇ ਮਾਲਕ ਅਤੇ 45,000 ਕਰੋੜ ਰੁਪਏ ਦੇ ਘਪਲੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਭੰਗੂ (Nirmal Singh Bhangu) ਦਾ ਐਤਵਾਰ ਰਾਤ ਨੂੰ ਸਹਿਤ ਵਿਗੜਨ ਤੋਂ ਬਾਅਦ ਦਿੱਲੀ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਜਨਵਰੀ 2016 ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸਨ । ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਐਤਵਾਰ ਰਾਤ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ। ਸ਼ਾਮ 7.50 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨਿਰਮਲ ਭੰਗੂ (Nirmal Singh Bhangu) ‘ਤੇ ਇੱਕ ਸਕੀਮਾਂ ਰਾਹੀਂ ਕਰੋੜਾਂ ਡਾਲਰ ਦਾ ਸਾਮਰਾਜ ਇਕੱਠਾ ਕਰਨ ਦਾ ਦੋਸ਼ ਸੀ। ਭੰਗੂ ਨੇ 5 ਕਰੋੜ ਤੋਂ ਵੱਧ ਲੋਕਾਂ ਨੂੰ ਅਜਿਹੀਆਂ ਸਕੀਮਾਂ ‘ਚ ਫਸਾ ਕੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਅਤੇ ਵਿਦੇਸ਼ਾਂ ‘ਚ ਨਿਵੇਸ਼ ਕੀਤਾ। ਜਾਂਚ ਤੋਂ ਬਾਅਦ ਸੀਬੀਆਈ ਨੇ ਜਨਵਰੀ 2016 ‘ਚ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਜਾਂਚ ਕੀਤੀ।

Scroll to Top