unauthorized colonies

ਪਟਿਆਲਾ ‘ਚ PDA ਦਾ ਚੱਲਿਆ ਪੀਲਾ ਪੰਜਾ, ਅਣ-ਅਧਿਕਾਰਤ ਕਲੋਨੀਆਂ ਢਾਹੀਆਂ

ਪਟਿਆਲਾ, 01 ਅਕਤੂਬਰ 2024: ਪਟਿਆਲਾ ਡਿਵੈਲਪਮੈਂਟ ਅਥਾਰਿਟੀ (PDA) ਨੇ ਅੱਜ 3 ਅਣ-ਅਧਿਕਾਰਤ ਕਲੋਨੀਆਂ (unauthorized colonies) ਖ਼ਿਲਾਫ ਵੱਡੀ ਕਾਰਵਾਈ ਕੀਤੀ ਹੈ | ਪੀ.ਡੀ.ਏ ਨੇ ਪਟਿਆਲਾ ਦੇ ਪਿੰਡ ਧਾਮੋਮਾਜਰਾ ਅਤੇ ਪਿੰਡ ਪਸਿਆਣਾ ‘ਚ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਉਲੰਘਣਾ ਕਰਦਿਆਂ ਵਿਕਸਿਤ ਗਈਆਂ 3 ਅਣ-ਅਧਿਕਾਰਤ ਕਲੋਨੀਆਂ ਨੂੰ ਢਾਹ ਦਿੱਤਾ ਹੈ।

ਇਸ ਕਾਰਵਾਈ ਸੰਬੰਧੀ ਪਟਿਆਲਾ ਡਿਵੈਲਪਮੈਂਟ ਅਥਾਰਿਟੀ ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਕਿਹਾ ਕਿ ਪੀ.ਡੀ.ਏ ਪਟਿਆਲਾ ਨੇ ਇਹ ਮੁਹਿੰਮ ਵਿਧਿ ਗਈ ਹੈ | ਜਿਸਦੇ ਤਹਿਤ ਪੀ.ਡੀ.ਏ., ਪਟਿਆਲਾ ਦੇ ਅਧਿਕਾਰ ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਲੋਨੀ ਦੀ ਉਸਾਰੀ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਇਸ ਕਾਰਵਾਈ ਦਾ ਉਦੇਸ਼ ਆਮ ਜਨਤਾ ਨੂੰ ਇਹਨਾਂ ਵਿਕਸਤ ਹੋਈਆਂ ਗ਼ੈਰ-ਕਾਨੂਨੀ ਕਲੋਨੀਆਂ (unauthorized colonies) ‘ਚ ਆਪਣੀ ਪੂੰਜੀ ਨੂੰ ਨਿਵੇਸ਼ ਕਰਨ ਤੋਂ ਬਚਾਉਣਾ ਹੈ | ਇਸਦੇ ਨਾਲ ਹੀ ਪਟਿਆਲਾ ‘ਚ ਹੋ ਰਹੇ ਗ਼ੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ।

ਇਸਦੇ ਨਾਲ ਹੀ ਪਟਿਆਲਾ ਡਿਵੈਲਪਮੈਂਟ ਅਥਾਰਿਟੀ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਪਟਿਆਲਾ ਵਾਸੀ ਭਵਿੱਖ ‘ਚ ਕਿਸੇ ਵੀ ਕਲੋਨੀ ‘ਚ ਮਕਾਨ/ਪਲਾਟ ਦੀ ਖਰੀਦ ਤੋਂ ਪਹਿਲਾ ਉਸ ਕਲੋਨੀ ਸੰਬੰਧੀ ਸਰਕਾਰ/ਪੀ.ਡੀ.ਏ. ਕੋਲੋਂ ਮਨਜ਼ੂਰੀ ਸਬੰਧੀ ਦਸਤਾਵੇਜ ਜਰੂਰ ਚੈੱਕ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |

ਇਸਦੇ ਨਾਲ ਹੀ ਪੀ.ਡੀ.ਏ ਪਟਿਆਲਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਦੇ ਮੁਤਾਬਕ ਇਹਨਾਂ ਕਲੋਨੀਆਂ ਤੋਂ ਇਲਾਵਾ ਕੁੱਝ ਹੋਰ ਅਣ-ਅਧਿਕਾਰਤ ਕਲੋਨਾਈਜ਼ਰਾਂ ਨੂੰ ਵੀ ਨੋਟਿਸ ਭੇਜੇ ਗਏ ਹਨ | ਜੇਕਰ ਇਨ੍ਹਾਂ ਤੋਂ ਕੋਈ ਢੁੱਕਵਾਂ ਜਵਾਬ ਜਾਂ ਫਿਰ ਦਸਤਾਵੇਜ ਨਹੀਂ ਮਿਲੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਹਨਾਂ ਕਲੋਨਾਈਜ਼ਰਾਂ ਨੂੰ ਨੋਟਿਸ ‘ਚ ਦਿੱਤੇ ਸਮੇਂ ਮੁਤਾਬਕ ਜਵਾਬ ਦੇਣਾ ਹੋਵੇਗਾ | ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ।

Scroll to Top