ਪੰਜਾਬ, 10 ਜਨਵਰੀ 2026: PCS Result: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PCS) ਨੇ 10 ਜਨਵਰੀ, 2026 ਨੂੰ ਪੰਜਾਬ ਸਿਵਲ ਸੇਵਾਵਾਂ (PCS) ਮੁੱਢਲੀ ਪ੍ਰੀਖਿਆ 2025 ਦੇ ਨਤੀਜੇ ਜਾਰੀ ਕੀਤੇ ਹਨ। ਪ੍ਰੀਖਿਆ ‘ਚ ਸ਼ਾਮਲ ਹੋਏ ਸਾਰੇ ਉਮੀਦਵਾਰ ਹੁਣ ਅਧਿਕਾਰਤ ਵੈੱਬਸਾਈਟ, ppsc.gov.in ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ।
ਨਤੀਜੇ ਪੀਡੀਐਫ ਫਾਰਮੈਟ ‘ਚ ਉਪਲਬੱਧ ਹਨ, ਜਿਸ ‘ਚ ਮੁੱਢਲੀ ਪ੍ਰੀਖਿਆ ਪਾਸ ਕਰਨ ਵਾਲੇ ਅਤੇ ਮੁੱਖ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਰੋਲ ਨੰਬਰ ਸ਼ਾਮਲ ਹਨ। ਪੀਡੀਐਫ ‘ਚ ਹਰੇਕ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਅਤੇ ਸ਼੍ਰੇਣੀ-ਵਾਰ ਕੱਟ-ਆਫ ਅੰਕਾਂ ਨੂੰ ਵੀ ਸਪਸ਼ਟ ਤੌਰ ‘ਤੇ ਸੂਚੀਬੱਧ ਕੀਤਾ ਹੈ, ਜਿਸ ਨਾਲ ਉਮੀਦਵਾਰ ਆਪਣੀ ਸਥਿਤੀ ਅਤੇ ਅੱਗੇ ਦੀ ਤਿਆਰੀ ਨੂੰ ਆਸਾਨੀ ਨਾਲ ਸਮਝ ਸਕਦੇ ਹਨ।
ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ (ਸ਼ੁਰੂਆਤੀ) ਪ੍ਰੀਖਿਆ 2025 ਲਈ ਅੰਤਿਮ/ਸੋਧੀਆਂ ਉੱਤਰ ਕੁੰਜੀਆਂ, ਜੋ ਕਿ 7 ਦਸੰਬਰ, 2025 ਨੂੰ 331 ਅਸਾਮੀਆਂ ਲਈ ਕਰਵਾਈ ਗਈ ਸੀ, ਉਹ ਜਾਰੀ ਕਰ ਦਿੱਤੀਆਂ ਹਨ। ਪ੍ਰੀਖਿਆ ਦੇ ਸੈੱਟ A, B, C, ਅਤੇ D ਲਈ ਸ਼ੁਰੂਆਤੀ ਉੱਤਰ ਕੁੰਜੀਆਂ ਕਮਿਸ਼ਨ ਦੀ ਵੈੱਬਸਾਈਟ ‘ਤੇ 8 ਦਸੰਬਰ, 2025 ਨੂੰ ਅਪਲੋਡ ਕੀਤੀਆਂ ਸਨ, ਅਤੇ ਉਮੀਦਵਾਰਾਂ ਤੋਂ 12 ਦਸੰਬਰ, 2025 ਤੱਕ ਇਤਰਾਜ਼ ਮੰਗੇ ਸਨ। ਪ੍ਰਾਪਤ ਇਤਰਾਜ਼ਾਂ ਦੀ ਸਮੀਖਿਆ ਮਾਹਰਾਂ ਦੁਆਰਾ ਕੀਤੀ ਸੀ ਅਤੇ ਇਸ ਦੇ ਆਧਾਰ ‘ਤੇ ਉੱਤਰ ਕੁੰਜੀ ‘ਚ ਕੁਝ ਸੋਧਾਂ ਕੀਤੀਆਂ ਗਈਆਂ ਸਨ।
ਇਸ ਤਰ੍ਹਾਂ ਚੈੱਕ ਕਰੋ PCS ਦਾ ਨਤੀਜਾ
1. ਪਹਿਲਾਂ, ਅਧਿਕਾਰਤ ਵੈੱਬਸਾਈਟ, ppsc.gov.in ‘ਤੇ ਜਾਓ।
2. ਹੁਣ, ਆਪਣੇ ਬ੍ਰਾਊਜ਼ਰ ‘ਚ ਨਤੀਜੇ ਲਿੰਕ ‘ਤੇ ਕਲਿੱਕ ਕਰੋ।
3. ਹੋਮਪੇਜ ‘ਤੇ “PCS ਪ੍ਰੀਲਿਮਸ 2025 ਨਤੀਜਾ/ਮੈਰਿਟ ਸੂਚੀ” ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
4. ਹੁਣ, PDF ਫਾਈਲ ਡਾਊਨਲੋਡ ਕਰੋ।
5. ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ, ਨਤੀਜਾ PDF ਫਾਰਮੈਟ ‘ਚ ਖੁੱਲ੍ਹੇਗਾ।
6. ਬਾਅਦ ‘ਚ ਆਸਾਨੀ ਨਾਲ ਦੇਖਣ ਲਈ ਇਸਨੂੰ ਡਾਊਨਲੋਡ ਕਰੋ।
7. Ctrl+F ਦਬਾਓ ਅਤੇ PDF ‘ਚ ਆਪਣਾ ਰੋਲ ਨੰਬਰ ਟਾਈਪ ਕਰੋ।
8. ਜਦੋਂ ਤੁਹਾਡਾ ਰੋਲ ਨੰਬਰ ਦਿਖਾਈ ਦਿੰਦਾ ਹੈ, ਤਾਂ ਤੁਸੀਂ ਜਾਂਚ ਕਰ ਸਕਦੇ ਹੋ ਕਿ ਤੁਸੀਂ ਪ੍ਰੀਖਿਆ ਪਾਸ ਕੀਤੀ ਹੈ ਜਾਂ ਨਹੀਂ।
Read More: ਪੰਜਾਬ ਸਰਕਾਰ ਨੇ PCS ਅਧਿਕਾਰੀ ਨੂੰ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ




