ਚੰਡੀਗੜ੍ਹ, 12 ਅਪ੍ਰੈਲ 2025: PBKS ਬਨਾਮ SRH: ਅੱਜ ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ‘ਚ ਹੈਦਰਾਬਾਦ ਸਨਰਾਈਜ਼ਰਜ਼ (SRH) ਦਾ ਪੰਜਾਬ ਕਿੰਗਜ਼ (PBKS) ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ, ਹੈਦਰਾਬਾਦ ਵਿਖੇ ਮੈਚ ਲਈ ਟਾਸ ਸ਼ਾਮ 7:00 ਵਜੇ ਅਤੇ ਮੈਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਆਈਪੀਐਲ 2025 ‘ਚ ਪੰਜਾਬ ਕਿੰਗਜ਼ (PBKS) ਨੇ 4 ‘ਚੋਂ 3 ਮੈਚ ਜਿੱਤੇ ਹਨ ਅਤੇ 1 ਹਾਰਿਆ ਹੈ। ਜਦੋਂ ਕਿ, ਐਸਆਰਐਚ ਨੇ ਸਿਰਫ 1 ਮੈਚ ਜਿੱਤਿਆ ਹੈ ਅਤੇ 4 ਹਾਰੇ ਹਨ। ਹੁਣ ਤੱਕ ਹੈਦਰਾਬਾਦ ਅਤੇ ਪੰਜਾਬ ਵਿਚਕਾਰ 16 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ 16 ਹੈਦਰਾਬਾਦ ਨੇ ਅਤੇ 7 ਪੰਜਾਬ ਨੇ ਜਿੱਤੇ। ਇਸ ਦੇ ਨਾਲ ਹੀ ਦੋਵੇਂ ਟੀਮਾਂ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ 9 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ ‘ਚੋਂ ਹੈਦਰਾਬਾਦ ਨੇ 8 ਮੈਚ ਜਿੱਤੇ ਹਨ ਅਤੇ ਪੰਜਾਬ ਨੇ ਸਿਰਫ਼ 1 ਮੈਚ ਜਿੱਤਿਆ ਹੈ।
ਹੈਦਰਾਬਾਦ ਸਨਰਾਈਜ਼ਰਜ਼ (SRH) ਲਈ ਹੇਨਰਿਕ ਕਲਾਸੇਨ ਸਭ ਤੋਂ ਵੱਧ ਸਕੋਰਰ ਹੈ। ਹੇਨਰਿਕ ਨੇ ਇਸ ਸੀਜ਼ਨ ‘ਚ 5 ਮੈਚਾਂ ‘ਚ ਕੁੱਲ 152 ਦੌੜਾਂ ਬਣਾਈਆਂ ਹਨ। ਉਸ ਤੋਂ ਬਾਅਦ ਟ੍ਰੈਵਿਸ ਹੈੱਡ ਦੂਜੇ ਸਥਾਨ ‘ਤੇ ਹਨ। ਹੈੱਡ ਨੇ 5 ਮੈਚਾਂ ‘ਚ 189.7 ਦੇ ਸਟ੍ਰਾਈਕ ਰੇਟ ਨਾਲ ਕੁੱਲ 148 ਦੌੜਾਂ ਬਣਾਈਆਂ ਹਨ।
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਅਈਅਰ ਨੇ 4 ਮੈਚਾਂ ‘ਚ ਕੁੱਲ 168 ਦੌੜਾਂ ਬਣਾਈਆਂ ਹਨ। ਸੀਜ਼ਨ ਦੇ ਪਹਿਲੇ ਮੈਚ ‘ਚ, ਅਈਅਰ ਨੇ ਗੁਜਰਾਤ ਟਾਈਟਨਜ਼ ਵਿਰੁੱਧ 42 ਗੇਂਦਾਂ ‘ਚ 97 ਦੌੜਾਂ ਦੀ ਅਰਧ-ਸੈਂਕੜਾ ਪਾਰੀ ਖੇਡੀ।
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਰਿਪੋਰਟ
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇੱਥੇ ਉੱਚ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਇਸ ਸਟੇਡੀਅਮ ‘ਚ ਹੁਣ ਤੱਕ 80 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 35 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਅਤੇ 45 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇੱਥੇ ਸਭ ਤੋਂ ਵੱਧ ਟੀਮ ਸਕੋਰ 286/6 ਹੈ |
ਕਿਹੋ ਜਿਹਾ ਰਹੇਗਾ ਮੌਸਮ
12 ਅਪ੍ਰੈਲ ਨੂੰ ਹੈਦਰਾਬਾਦ ‘ਚ ਬਹੁਤ ਗਰਮੀ ਹੋਵੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 24 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
Read More: GT ਬਨਾਮ LSG: ਗੁਜਰਾਤ ਨੇ ਲਖਨਊ ਸੁਪਰ ਜਾਇੰਟਸ ਸਾਹਮਣੇ 181 ਦੌੜਾਂ ਦਾ ਟੀਚਾ ਰੱਖਿਆ