PBKS ਬਨਾਮ RR

PBKS ਬਨਾਮ RR: ਪੰਜਾਬ ਕਿੰਗਜ਼ ਇਲੈਵਨ ਦਾ ਅੱਜ ਰਾਜਸਥਾਨ ਰਾਇਲਜ਼ ਨਾਲ ਮੁਕਾਬਲਾ

ਚੰਡੀਗੜ੍ਹ, 05 ਅਪ੍ਰੈਲ 2025: ਆਈਪੀਐਲ 2025 ‘ਚ ਪੰਜਾਬ ਕਿੰਗਜ਼ ਇਲੈਵਨ (PBKS) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਮੈਚ ਅੱਜ (5 ਅਪ੍ਰੈਲ) ਮੋਹਾਲੀ ‘ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਆਈਪੀਐਲ-2025 ‘ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਅਭਿਆਸ ਕਰ ਰਹੀਆਂ ਹਨ।

ਦਰਸ਼ਕਾਂ ਨੂੰ ਮੁੱਲਾਂਪੁਰ ਸਟੇਡੀਅਮ ‘ਚ ਸ਼ਾਮ 4.30 ਵਜੇ ਐਂਟਰੀ ਮਿਲੇਗੀ। ਇਸ ਤੋਂ ਬਾਅਦ, ਪੰਜਾਬੀ ਗਾਇਕਾ ਜੈਸਮੀਨ ਕੌਰ ਸੈਂਡਲਾਸ ਸ਼ਾਮ 6:30 ਵਜੇ ਲਾਈਵ ਪੇਸ਼ਕਾਰੀ ਦੇਵੇਗੀ। ਟਾਸ ਸ਼ਾਮ 7:00 ਵਜੇ ਹੋਵੇਗਾ। ਸੁਰੱਖਿਆ ਲਈ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ।

ਪੰਜਾਬ ਕਿੰਗਜ਼ ਨੇ ਆਪਣੇ ਘਰੇਲੂ ਮੈਦਾਨ ‘ਤੇ ਸਭ ਤੋਂ ਘੱਟ ਮੈਚ ਜਿੱਤੇ ਹਨ, ਪਿਛਲੇ ਸੀਜ਼ਨ ‘ਚ ਟੀਮ ਨੇ 14 ‘ਚੋਂ ਸਿਰਫ਼ 5 ਮੈਚ ਜਿੱਤੇ ਸਨ ਅਤੇ 10 ਅੰਕ ਇਕੱਠੇ ਕੀਤੇ ਸਨ, ਜਿਸ ‘ਚ ਧਰਮਸ਼ਾਲਾ ‘ਚ ਖੇਡੇ ਗਏ ਦੋਵੇਂ ਮੈਚਾਂ ‘ਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਟੇਡੀਅਮ ਅਤੇ ਇਸਦੇ ਆਲੇ-ਦੁਆਲੇ ਦੇ ਪੂਰੇ ਖੇਤਰ ਨੂੰ ਨੋ ਡਰੋਨ ਅਤੇ ਨੋ ਫਲਾਈਂਗ ਜ਼ੋਨ ਘੋਸ਼ਿਤ ਕੀਤਾ ਹੈ। ਇਸ ਸਮੇਂ ਦੌਰਾਨ, ਕਿਸੇ ਵੀ ਤਰ੍ਹਾਂ ਦੀ ਉੱਡਣ ਵਾਲੀ ਵਸਤੂ (ਜਿਵੇਂ ਕਿ ਡਰੋਨ) ਨੂੰ ਉਡਾਉਣ ਦੀ ਮਨਾਹੀ ਹੋਵੇਗੀ। ਇਹ ਹੁਕਮ ਸਾਰੇ ਮੈਚ ਵਾਲੇ ਦਿਨਾਂ ਯਾਨੀ 5, 8, 15 ਅਤੇ 20 ਅਪ੍ਰੈਲ ਨੂੰ ਲਾਗੂ ਹੋਣਗੇ।

ਰਾਜਸਥਾਨ ਰਾਇਲਜ਼ (RR) ਦੇ ਕਪਤਾਨ ਸੰਜੂ ਸੈਮਸਨ ਸੱਟ ਤੋਂ ਬਾਅਦ ਕਪਤਾਨ ਵਜੋਂ ਵਾਪਸੀ ਕਰ ਰਹੇ ਹਨ। ਸੈਮਸਨ ਨੇ ਦੋਵਾਂ ਟੀਮਾਂ ਵਿਚਾਲੇ ਮੈਚਾਂ ‘ਚ ਸਭ ਤੋਂ ਵੱਧ ਦੌੜਾਂ (632) ਬਣਾਈਆਂ ਹਨ। ਇਸ ਦੇ ਨਾਲ ਹੀ, ਪੰਜਾਬ ਕਿੰਗਜ਼ (PBKS) ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 17 ਵਿਕਟਾਂ ਨਾਲ ਸਭ ਤੋਂ ਸਫਲ ਗੇਂਦਬਾਜ਼ ਹੈ।

Read More: LSG ਬਨਾਮ MI: ਮੁੰਬਈ ਇੰਡੀਅਨਜ਼ ਦੀ ਡੈਥ ਓਵਰਾਂ ‘ਚ ਮਾੜੀ ਬੱਲੇਬਾਜ਼ੀ, 12 ਦੌੜਾਂ ਤੋਂ ਹਾਰ

Scroll to Top