PBKS vs RSB

PBKS ਬਨਾਮ RCB: ਜੇਕਰ IPL ਫਾਈਨਲ ਰੱਦ ਹੋਇਆ ਤਾਂ ਕੌਣ ਬਣੇਗਾ ਚੈਂਪੀਅਨ ?

ਅਹਿਮਦਾਬਾਦ, 03 ਜੂਨ 2025: PBKS ਬਨਾਮ RCB: ਆਈਪੀਐਲ 2025 ਸੀਜ਼ਨ ਅੱਜ ਅਹਿਮਦਾਬਾਦ ਵਿਖੇ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਫਾਈਨਲ ਮੁਕਾਬਲੋਆ ਖੇਡਿਆ ਜਾਵੇਗਾ | ਇਸ ਵਾਰ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਖਿਤਾਬ ਲਈ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਦੋਵੇਂ ਟੀਮਾਂ ਹੁਣ ਤੱਕ ਕਦੇ ਖਿਤਾਬ ਨਹੀਂ ਜਿੱਤੀਆਂ ਹਨ। ਅਜਿਹੀ ਸਥਿਤੀ ‘ਚ ਆਰਸੀਬੀ ਅਤੇ ਪੰਜਾਬ ਆਪਣੇ ਪਹਿਲੇ ਖਿਤਾਬ ‘ਤੇ ਨਜ਼ਰਾਂ ਰੱਖਣਗੀਆਂ।

ਇਸ ਸੀਜ਼ਨ ਦੀ ਸ਼ੁਰੂਆਤ ਆਰਸੀਬੀ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਮੈਚ ਨਾਲ ਹੋਈ ਸੀ। ਆਰਸੀਬੀ ਅਤੇ ਪੰਜਾਬ ਨੇ ਇਸ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿੱਥੇ ਪੰਜਾਬ ਗਰੁੱਪ ਪੜਾਅ ‘ਚ ਸਿਖਰ ‘ਤੇ ਰਿਹਾ, ਉੱਥੇ ਆਰਸੀਬੀ ਲੀਗ ਪੜਾਅ ਦੂਜੇ ਸਥਾਨ ‘ਤੇ ਸਮਾਪਤ ਕੀਤਾ। ਇਸ ਸੀਜ਼ਨ ‘ਚ ਆਰਸੀਬੀ ਟੀਮ ਦਾ ਰਿਕਾਰਡ ਘਰ ਤੋਂ ਦੂਰ 100 ਪ੍ਰਤੀਸ਼ਤ ਰਿਹਾ ਹੈ। ਆਰਸੀਬੀ ਅਤੇ ਪੰਜਾਬ ਦੀਆਂ ਟੀਮਾਂ (PBKS ਬਨਾਮ RCB) 2021 ‘ਚ ਅਹਿਮਦਾਬਾਦ ‘ਚ ਇੱਕ ਵਾਰ ਟਕਰਾਅ ਹੋਈਆਂ ਸਨ ਜਿਸ ‘ਚ ਪੰਜਾਬ ਜਿੱਤਿਆ ਸੀ। ਹਾਲਾਂਕਿ, ਆਰਸੀਬੀ ਨੇ ਕੁਆਲੀਫਾਇਰ-1 ਮੈਚ ‘ਚ ਪੰਜਾਬ ਨੂੰ ਹਰਾਇਆ। ਹੁਣ ਇਹ ਦੇਖਣਾ ਬਾਕੀ ਹੈ ਕਿ ਮੰਗਲਵਾਰ ਨੂੰ ਕਿਹੜੀ ਟੀਮ ਜਿੱਤਦੀ ਹੈ।

ਮੈਚ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਮਵਾਰ ਨੂੰ ਅਹਿਮਦਾਬਾਦ ‘ਚ ਮੌਸਮ ਚੰਗਾ ਨਹੀਂ ਹੋਵੇਗਾ। ਦੁਪਹਿਰ ਵੇਲੇ ਧੁੱਪ ਦੇ ਨਾਲ-ਨਾਲ ਬੱਦਲ ਵੀ ਰਹਿਣਗੇ ਅਤੇ ਮੀਂਹ ਪੈਣ ਦੀ 62% ਸੰਭਾਵਨਾ ਹੈ। ਮੈਚ ਵਾਲੇ ਦਿਨ ਇੱਥੇ ਤਾਪਮਾਨ 27 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਹੋ ਸਕਦਾ ਹੈ। ਹਵਾ ਦੀ ਗਤੀ 15 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਇੱਥੇ ਮੀਂਹ ਕਾਰਨ ਕੁਆਲੀਫਾਇਰ-2 ਵੀ ਪ੍ਰਭਾਵਿਤ ਹੋਇਆ। ਮੈਚ 2 ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਜੇਕਰ ਫਾਈਨਲ ‘ਚ ਮੀਂਹ ਪੈਂਦਾ ਹੈ ਤਾਂ 120 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਜੇਕਰ ਉਸ ਸਮੇਂ ਦੌਰਾਨ ਵੀ ਮੈਚ ਨਹੀਂ ਹੁੰਦਾ ਹੈ, ਤਾਂ ਇਹ ਰਿਜ਼ਰਵ ਡੇ ਯਾਨੀ 4 ਜੂਨ ਨੂੰ ਖੇਡਿਆ ਜਾਵੇਗਾ। ਜੇਕਰ ਨਤੀਜਾ ਰਿਜ਼ਰਵ ਡੇ ‘ਤੇ ਵੀ ਨਹੀਂ ਆਉਂਦਾ ਹੈ, ਤਾਂ ਟਰਾਫੀ ਦੋਵਾਂ ਟੀਮਾਂ ਵਿਚਕਾਰ ਸਾਂਝੀ ਕੀਤੀ ਜਾਵੇਗੀ।

Read More: MI ਬਨਾਮ PBKS: IPL ਫਾਇਨਲ ‘ਚ 11 ਸਾਲਾਂ ਬਾਅਦ ਪਹੁੰਚਿਆ ਪੰਜਾਬ, ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ

Scroll to Top