PBKS ਬਨਾਮ RCB

PBKS ਬਨਾਮ RCB: ਬੰਗਲੁਰੂ ਤੇ ਪੰਜਾਬ ਵਿਚਾਲੇ ਮੈਚ ਲਈ ਮੀਂਹ ਕਾਰਨ ਟਾਸ ‘ਚ ਦੇਰੀ

ਚੰਡੀਗੜ੍ਹ, 18 ਅਪ੍ਰੈਲ 2025: ਆਈ.ਪੀ.ਐੱਲ 2025 ਦੇ ਸ਼ੀਜਨ ‘ਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਆਈਪੀਐਲ ਦੇ 34ਵੇਂ ਮੈਚ ‘ਚ ਪੰਜਾਬ ਕਿੰਗਜ਼ (PBKS) ਦਾ ਸਾਹਮਣਾ ਕਰੇਗਾ। ਐਮ ਚਿੰਨਾਸਵਾਮੀ ਸਟੇਡੀਅਮ ‘ਚ ਮੀਂਹ ਕਾਰਨ ਟਾਸ ‘ਚ ਦੇਰੀ ਹੋਈ ਹੈ।

ਦੋਵਾਂ ਟੀਮਾਂ ਨੇ 18ਵੇਂ ਸੀਜ਼ਨ ‘ਚ 6-6 ਮੈਚ ਖੇਡੇ, ਜਿਨ੍ਹਾਂ ‘ਚੋਂ 4-4 ਜਿੱਤੇ ਅਤੇ 2-2 ਨਾਲ ਹਾਰ ਗਏ। ਅੰਕ ਸੂਚੀ ‘ਚ ਰਾਇਲ ਚੈਲੇਂਜਰਜ਼ ਬੰਗਲੁਰੂ ਤੀਜੇ ਅਤੇ ਪੰਜਾਬ ਕਿੰਗਜ਼ ਚੌਥੇ ਸਥਾਨ ‘ਤੇ ਹੈ। ਦਿੱਲੀ ਪਹਿਲੇ ਸਥਾਨ ‘ਤੇ ਹੈ ਅਤੇ ਗੁਜਰਾਤ ਦੂਜੇ ਸਥਾਨ ‘ਤੇ ਹੈ।

ਬੰਗਲੁਰੂ’ਚ ਪਿਛਲੇ 7 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੈਚ ਵਾਲੇ ਦਿਨ ਵੀ ਇੱਥੇ ਮੀਂਹ ਪਿਆ, ਜਿਸ ਕਾਰਨ ਟਾਸ ‘ਚ ਦੇਰੀ ਹੋਈ। ਟਾਸ ਸ਼ਾਮ 7 ਵਜੇ ਹੋਣਾ ਸੀ, ਪਰ ਹੁਣ ਇਸ ‘ਚ ਦੇਰੀ ਹੋਵੇਗੀ।

ਆਈਪੀਐਲ ਦੇ ਇਤਿਹਾਸ ‘ਚ ਹੁਣ ਤੱਕ ਆਰਸੀਬੀ ਅਤੇ ਪੀਬੀਕੇਐਸ ਵਿਚਕਾਰ 33 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਆਰਸੀਬੀ ਨੇ 16 ਮੈਚ ਜਿੱਤੇ ਹਨ ਅਤੇ ਪੰਜਾਬ ਨੇ 17 ਮੈਚ ਜਿੱਤੇ ਹਨ। ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਬੰਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ 13 ਮੈਚ ਖੇਡੇ ਜਾ ਚੁੱਕੇ ਹਨ। ਬੰਗਲੁਰੂ ਨੇ 8 ਅਤੇ ਪੰਜਾਬ ਨੇ 5 ਜਿੱਤੇ ਹਨ।

Read More: PBKS ਬਨਾਮ RCB: ਚਿੰਨਾਸਵਾਮੀ ਸਟੇਡੀਅਮ ‘ਚ ਅੱਜ ਪੰਜਾਬ ਕਿੰਗਜ਼ ਦੀ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਟੱਕਰ

Scroll to Top